ਕਬਾੜ ਦੀ ਦੁਕਾਨ ‘ਤੇ ਲੱਗੀ ਅੱਗ, CNG ਤੇ ਪੈਟਰੋਲ ਦੀਆਂ ਗੱਡੀਆਂ ਸਨ ਮੌਜੂਦ, ਲਗਾਤਾਰ ਹੋਏ ਕਈ ਧਮਾਕੇ


Punjab News: ਅਬੋਹਰ-ਸ਼੍ਰੀਗੰਗਾਨਗਰ ਰੋਡ ‘ਤੇ ਮਨੋਜ ਦੀ ਕਬਾੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਅਬੋਹਰ ਤੋਂ ਇਲਾਵਾ ਫਾਜ਼ਿਲਕਾ ਅਤੇ ਮਲੋਟ ਤੋਂ ਫਾਇਰ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਝੱਖੜ ਕਾਰਨ ਹੋਇਆ ਸ਼ਾਰਟ ਸਰਕਟ

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਝੱਖੜ ਅਤੇ ਮੀਂਹ ਕਾਰਨ ਦੁਕਾਨ ‘ਚ ਸ਼ਾਰਟ ਸਰਕਟ ਹੋ ਗਿਆ ਅਤੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮਾਲਕਾਂ ਨੇ ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜ਼ਿਕਰ ਕਰ ਦਈਏ ਕਿ ਦੁਕਾਨ ਵਿੱਚ ਖੜ੍ਹੀਆਂ ਕਈ ਸੀ.ਐਨ.ਜੀ ਅਤੇ ਪੈਟਰੋਲ ਗੱਡੀਆਂ ਹੋਣ ਕਾਰਨ ਇੱਕ ਤੋਂ ਬਾਅਦ ਇੱਕ ਧਮਾਕੇ ਹੋਏ, ਜਿਸ ਕਾਰਨ ਆਸ-ਪਾਸ ਦੇ ਦੋ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਦੁਕਾਨ ਦੀ ਪੂਰੀ ਛੱਤ ਵੀ ਹੇਠਾਂ ਆ ਗਈ। 

ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਜੇਸੀਬੀ ਮਸ਼ੀਨ ਵੀ ਮੰਗਵਾਈ ਗਈ ਹੈ। ਤਾਂ ਜੋ ਹੇਠਾਂ ਦੱਬੀਆਂ ਚੀਜ਼ਾਂ ਨੂੰ ਕੱਢ ਕੇ ਅੱਗ ਨੂੰ ਪੂਰੀ ਤਰ੍ਹਾਂ ਨਾਲ ਬੁਝਾਇਆ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।Source link

Leave a Comment