ਕੇਂਦਰ ਤੋਂ ਭੀਖ ਨਹੀਂ ਬਲਕਿ ਆਪਣਾ ਹੱਕ ਮੰਗਦੇ, ਸੀਐਮ ਭਗਵੰਤ ਮਾਨ ਦਾ ਦੋ-ਟੁਕ ਜਵਾਬ


ਪੰਜਾਬ ਨਿਊਜ਼: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਕੇ ਬੀਜੇਪੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਸੀਐਮ ਮਾਨ ਨੇ ਕਿਹਾ ਹੈ ਕਿ ਅਸੀਂ ਕੇਂਦਰ ਤੋਂ ਭੀਖ ਨਹੀਂ ਬਲਕਿ ਆਪਣਾ ਹੱਕ ਮੰਗਦੇ ਹਾਂ ਪਰ ਬੀਜੇਪੀ ਵਾਲੇ ਆਖਦੇ ਹਨ ਕਿ ਕੇਂਦਰ ਪੰਜਾਬ ਨੂੰ ਫ਼ੰਡ ਦੇ ਕੇ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੀਐਸਟੀ ਇਕੱਠਾ ਕਰਕੇ ਕੇਂਦਰ ਕੋਲ ਜਮ੍ਹਾਂ ਕਰਾਉਂਦਾ ਹੈ ਤੇ ਉਸ ’ਚੋਂ ਆਪਣਾ ਹਿੱਸਾ ਮੰਗਦਾ ਹੈ, ਇਹ ਕੇਂਦਰ ਦਾ ਕੋਈ ਅਹਿਸਾਨ ਨਹੀਂ।

ਦਰਅਸਲ ਸੀਐਮ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਬਜਟ ’ਤੇ ਬਹਿਸ ਦੀ ਸਮਾਪਤੀ ਮੌਕੇ ਪਹਿਲੀ ਦਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘‘ਅਸੀਂ ਕੇਂਦਰ ਤੋਂ ਭੀਖ ਨਹੀਂ ਬਲਕਿ ਆਪਣਾ ਹੱਕ ਮੰਗਦੇ ਹਾਂ ਪਰ ਭਾਜਪਾ ਵਾਲੇ ਆਖਦੇ ਨੇ ਕਿ ਕੇਂਦਰ ਪੰਜਾਬ ਨੂੰ ਫ਼ੰਡ ਦੇ ਕੇ ਮਦਦ ਕਰਦਾ ਹੈ।’’ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਜੀਐਸਟੀ ਇਕੱਠਾ ਕਰਕੇ ਕੇਂਦਰ ਕੋਲ ਜਮ੍ਹਾਂ ਕਰਾਉਂਦਾ ਹੈ ਤੇ ਉਸ ’ਚੋਂ ਆਪਣਾ ਹਿੱਸਾ ਮੰਗਦਾ ਹੈ, ਇਹ ਕੇਂਦਰ ਦਾ ਕੋਈ ਅਹਿਸਾਨ ਨਹੀਂ।

ਦੱਸ ਦਈਏ ਕਿ ਬਹਿਸ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕੇਂਦਰ ਦੀ ਨਿੰਦਾ ਵੀ ਕਰ ਰਹੀ ਹੈ ਤੇ ਕੇਂਦਰ ਤੋਂ ਫੰਡ ਵੀ ਮੰਗੇ ਜਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਖੁੱਲ੍ਹਾ ਹੱਲਾ ਬੋਲਦਿਆਂ ਕਿਹਾ ਕਿ ਜਦੋਂ ਉਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਹੀ ਸਹੂਲਤਾਂ ਦਿੰਦੇ ਹਨ ਤਾਂ ‘‘ਵੱਡੇ ਸਾਹਿਬ’’ ਇਸ ਨੂੰ ਰਿਓੜੀ ਵੰਡ ਆਖ ਦਿੰਦੇ ਹਨ। ਉਨ੍ਹਾਂ ਕਿਹਾ ਕਿ ‘‘ਵੱਡੇ ਸਾਹਿਬ’’ ਨੇ ਜਨਤਕ ਅਦਾਰੇ ਵੇਚ ਦਿੱਤੇ ਪਰ ਖ਼ਰੀਦਿਆਂ ਕੁਝ ਮੀਡੀਆ ਹੀ ਹੈ।

ਸੀਐਮ ਮਾਨ ਨੇ ਕੇਂਦਰ ਵੱਲੋਂ ਵਿਤਕਰੇ ਦੀ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਬਜਟ ’ਚੋਂ ਪੰਜਾਬ ਗ਼ਾਇਬ ਸੀ ਤੇ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਕੱਢ ਦਿੱਤੀ ਗਈ ਜੋ ਪੰਜਾਬੀਆਂ ਦੀ ਕੁਰਬਾਨੀ ਦੀ ਤੌਹੀਨ ਹੈ। ਉਨ੍ਹਾਂ ਨੇ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਪੰਜਾਬ ਦੀ ਲੁੱਟ ਲਈ ਜ਼ਿੰਮੇਵਾਰ ਦੱਸਿਆ।Source link

Leave a Comment