ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫਤਰ ਅਚਨਚੇਤ ਮਾਰਿਆ ਛਾਪਾ


ਰਿਪੋਰਟਰ —  ਸਤਨਾਮ ਸਿੰਘ ਗੁਰਦਾਸਪੁਰ

Gurdaspur News : ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਜੇਲ੍ਹ ਰੋਡ ‘ਤੇ ਸਥਿਤ ਐਸਸੀ ਬਿਜਲੀ ਬੋਰਡ ਦੇ ਦਫਤਰ ਅਚਨਚੇਤ ਛਾਪਾ ਮਾਰਿਆ ਹੈ। ਇਸ ਦੌਰਾਨ ਮੰਤਰੀ ਨੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਹੈ ਅਤੇ ਲੋਕਾਂ ਕੋਲੋਂ ਪੁੱਛਿਆ ਕਿ ਕੰਮ ਹੋਇਆ ਕੇ ਨਹੀਂ ਅਤੇ ਕੰਮ ਕਰਵਾਉਣ ਲਈ ਪੈਸੇ ਤਾਂ ਨਹੀਂ ਦੇਣੇ ਪੈਂਦੇ। ਉਨ੍ਹਾਂ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਉਸ ਲਈ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਇਹ ਰੁਟੀਨ ਚੈਕਿੰਗ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।  ਬਿਜਲੀ ਦੀਆਂ ਦਰਾਂ ਵਧਣ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪਿਛਲੇ 1 ਸਾਲ ਤੋਂ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਕਰਕੇ ਸਾਨੂੰ ਇੱਕ ਸਾਲ ਬਾਅਦ ਬਿਜਲੀ ਦੀਆਂ ਕੀਮਤਾਂ ਵਾਧਾ ਕਰਨਾ ਪਿਆ। ਬਿਜਲੀ ਮੰਤਰੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਕਈ ਵਾਰ ਕੋਲਾ ਬਾਹਰ ਤੋਂ ਮੰਗਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਲਗਾਤਾਰ ਟਰਾਂਸਫਾਰਮਰ ਲਾਉਣ ਦੇ ਖਰਚੇ ਵੱਧ ਰਹੇ ਹਨ। ਉੱਥੇ ਹੀ ਅਸੀਂ ਬਹੁਤ ਸਾਰੇ ਮੁਲਾਜ਼ਮਾਂ ਨੂੰ ਪੇ ਸਕੇਲ ਦਿੱਤਾ ਹੈ ਅਤੇ ਹੋਰ ਭਰਤੀਆਂ ਕੀਤੀਆਂ ਹਨ, ਜਿਸ ਕਰਕੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਜਿਹੜੀਆਂ ਬਿਜਲੀ ਦੀਆਂ ਦਰਾਂ ਵਧੀਆਂ ਹਨ, ਇਸ ਦਾ ਬੋਝ ਆਮ ਲੋਕਾਂ ‘ਤੇ ਨਹੀਂ ਪਵੇਗਾ ਕਿਉਂਕਿ ਅਸੀਂ 600 ਯੂਨਿਟ ਬਿਜਲੀ ਮੁਫਤ ਦਿੱਤੀ ਹੋਈ ਹੈ। ਇਸ ਕਰਕੇ ਜਿਹੜੀ ਕੀਮਤਾਂ ਵਧੀਆਂ ਹਨ, ਉਨ੍ਹਾਂ ਦੇ ਪੈਸੇ ਪੰਜਾਬ ਸਰਕਾਰ ਦੇਵੇਗੀ, ਇਸ ਨਾਲ PSPCL ਦਾ ਖਰਚਾ ਪੂਰਾ ਹੁੰਦਾ ਰਹੇਗਾ ਅਤੇ ਆਮ ਲੋਕਾਂ ‘ਤੇ ਬੋਝ ਨਹੀਂ ਪਵੇਗਾ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਬਹੁਤ ਸਾਰੇ ਸੂਬੇ ਹਨ, ਜਿੱਥੇ ਬਿਜਲੀ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਪਰ ਪੰਜਾਬ ‘ਚ ਬਿਜਲੀ ਦੀ ਕੀਮਤ ਹੋਰਾਂ ਸੂਬਿਆਂ ਨਾਲੋਂ ਘੱਟ ਹੈ ਜਾਂ ਕਈ ਸੂਬਿਆਂ ਦੇ ਬਰਾਬਰ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਸਾਲ ਵਿੱਚ 78 ਵਾਰ ਬਿਜਲੀ ਦੀਆਂ ਦਰਾਂ ਚ ਵਾਧਾ ਕਰਦੀ ਸੀ ਪਰ ਸਾਡੀ ਸਰਕਾਰ ਨੇ 1 ਸਾਲ ਬਾਅਦ ਕੀਮਤਾਂ ਵਧਾਈਆਂ ਹਨ ਅਤੇ ਲੋਕਾਂ ‘ਤੇ ਕੋਈ ਟੈਕਸ ਵੀ ਨਹੀਂ ਲਾਇਆ ਜਾਵੇਗਾ।Source link

Leave a Comment