ਚਲਦੀ ਟਰੇਨ ‘ਚ ਕੁੜੀ ਨੇ ਕੀਤਾ ਕੁਝ ਅਜਿਹਾ, ਖ਼ਤਰੇ ਵਿੱਚ ਪੈ ਗਈ ਜਾਨ… ਡਰਾ ਦੇਵੇਗੀ ਇਹ ਵਾਇਰਲ ਵੀਡੀਓ

ਚਲਦੀ ਟਰੇਨ 'ਚ ਕੁੜੀ ਨੇ ਕੀਤਾ ਕੁਝ ਅਜਿਹਾ, ਖ਼ਤਰੇ ਵਿੱਚ ਪੈ ਗਈ ਜਾਨ... ਡਰਾ ਦੇਵੇਗੀ ਇਹ ਵਾਇਰਲ ਵੀਡੀਓ

[


]

Viral Video: ਚੱਲਦੀ ਟਰੇਨ ਵਿੱਚ ਗੇਟ ਦੇ ਕੋਲ ਬੈਠਣਾ ਖ਼ਤਰੇ ਨਾਲ ਭਰਿਆ ਹੋਇਆ ਹੁੰਦਾ ਹੈ। ਇਸ ਨੂੰ ਲੈ ਕੇ ਰੇਲਵੇ ਕਈ ਵਾਰ ਯਾਤਰੀਆਂ ‘ਤੇ ਜੁਰਮਾਨਾ ਵੀ ਲਗਾ ਚੁੱਕਾ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ‘ਚ ਇੱਕ ਲੜਕੀ ਟਰੇਨ ਦੇ ਗੇਟ ‘ਤੇ ਬੈਠੀ ਹੈ। ਫਿਰ ਕੁਝ ਅਜਿਹਾ ਹੁੰਦਾ ਹੈ ਕੀ ਉਸਦੀ ਜਾਨ ਜਾਂਦੇ-ਜਾਂਦੇ ਬਚ ਜਾਂਦੀ ਹੈ। ਇੱਕ ਛੋਟੀ ਜਿਹੀ ਗਲਤੀ ਕਾਰਨ ਬੱਚੀ ਦੀ ਜਾਨ ਜਾ ਸਕਦੀ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਵਾਇਰਲ ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਟਰੇਨ ਦੇ ਗੇਟ ‘ਤੇ ਬੈਠੀ ਹੈ। ਉਸਦਾ ਚਿਹਰਾ ਲਗਭਗ ਕੱਪੜੇ ਨਾਲ ਢੱਕਿਆ ਹੋਇਆ ਹੈ। ਇਸ ਦੇ ਨਾਲ ਹੀ ਉਹ ਤੇਜ਼ ਚੱਲਦੀ ਹਵਾ ਨੂੰ ਮਹਿਸੂਸ ਕਰਨਾ ਚਾਹੁੰਦੀ ਹੈ। ਫਿਰ ਅਚਾਨਕ ਸਾਹਮਣੇ ਤੋਂ ਆ ਰਹੀ ਟਰੇਨ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਗੇਟ ‘ਤੇ ਮੌਜੂਦ ਹੋਰ ਲੋਕਾਂ ਕਾਰਨ ਉਸ ਦੀ ਜਾਨ ਬਚ ਗਈ।

ਬੱਚੀ ਹੇਠਾਂ ਡਿੱਗਣ ਹੀ ਵਾਲੀ ਸੀ ਕਿ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਡਿੱਗਣ ਤੋਂ ਬਚਾਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ @1000waystod1e ਨਾਮ ਦੇ ਟਵਿੱਟਰ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਕਰੀਬ 30 ਲੱਖ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਇਸ ਵੀਡੀਓ ਦੇ ਵਾਇਰਲ ਹੋਣ ‘ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, ‘ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਰੇਲਵੇ ਨੂੰ ਅਜਿਹੇ ਲੋਕਾਂ ਨੂੰ ਜੁਰਮਾਨਾ ਕਰਨਾ ਚਾਹੀਦਾ ਹੈ।’ ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਸਾਵਧਾਨੀ ਦੀ ਕਮੀ ਕਾਰਨ ਹਾਦਸਾ ਹੋਇਆ।’

ਇਹ ਵੀ ਪੜ੍ਹੋ: Viral Video: ਪਾਗਲ ਅਧਿਆਪਕ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਵਿਦਿਆਰਥੀ ਨੂੰ ਬੋਨਟ ‘ਤੇ ਲਟਕਾ ਕੇ 10 ਕਿਲੋਮੀਟਰ ਤੱਕ ਘੁੰਮਾਇਆ, ਵੀਡੀਓ ਵਾਇਰਲ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Space News: ਯੂਕਲਿਡ ਮਿਸ਼ਨ ਖੋਲ੍ਹੇਗਾ ਪੁਲਾੜ ਦੇ ਸਾਰੇ ਰਾਜ਼, ਜਾਣੋ ਯੂਰਪੀਅਨ ਸਪੇਸ ਏਜੰਸੀ ਦੀ ਯੋਜਨਾ

[


]

Source link

Leave a Reply

Your email address will not be published.