ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚੋਂ 10ਵੀਂ ਜਮਾਤ ਕਰਨ ਵਾਲਿਆਂ ਲਈ ਖੁਸ਼ਖਬਰੀ!


ਚੰਡੀਗੜ੍ਹ ਨਿਊਜ਼: ਯੂਟੀ ਦੇ ਸਿੱਖਿਆ ਵਿਭਾਗ ਨੇ ਗਿਆਰਵੀਂ ਜਮਾਤ ਵਿੱਚ ਦਾਖਲਿਆਂ ਲਈ ਅਹਿਮ ਫੈਸਲਾ ਲਿਆ ਹੈ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ਕਰਨ ਵਾਲੇ ਵਿਦਿਆਰਥੀਆਂ ਲਈ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ 85 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਪਰ ਇਹ ਦਾਖਲੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਸਕੂਲ ਵਿੱਚ ਖਾਲੀ ਸੀਟਾਂ ਦੇ ਆਧਾਰ ’ਤੇ ਹੋਣਗੇ।

ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਵਿੱਚੋਂ ਦਸਵੀਂ ਜਮਾਤ ਕਰ ਚੁੱਕੇ ਵਿਦਿਆਰਥੀਆਂ ਨੂੰ ਇਕੋ ਵਰਗ ’ਚ ਰੱਖਦੇ ਹੋਏ ਉਨ੍ਹਾਂ ਲਈ ਸਿਰਫ 15 ਫੀਸਦੀ ਸੀਟਾਂ ਰੱਖੀਆਂ ਗਈਆਂ ਹਨ। ਇਸ ਸਬੰਧੀ ਨੋਟਿਸ ਅਖ਼ਬਾਰਾਂ ਵਿੱਚ ਇਸ਼ਤਿਹਾਰ ਰਾਹੀਂ 25 ਅਪਰੈਲ ਨੂੰ ਜਾਰੀ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ  ਪੱਕੇ ਦਾਖਲੇ ਮਿਲਣ ਲਈ ਵਿਭਾਗ ਨੇ ਪ੍ਰਾਸਪੈਕਟਸ ਡਰਾਫਟਿੰਗ ਕਮੇਟੀ ਵੀ ਬਣਾ ਦਿੱਤੀ ਹੈ।

ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਦਸਵੀਂ ਜਮਾਤ ਦਾ ਨਤੀਜਾ ਆਉਣ ਤੋਂ ਹਫ਼ਤੇ ਬਾਅਦ ਹੀ ਗਿਆਰਵੀਂ ਜਮਾਤ ਦੀ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚ 18 ਸਕੂਲ ਨਾਨ-ਮੈਡੀਕਲ, 17 ਸਕੂਲ ਮੈਡੀਕਲ, 23 ਸਕੂਲ ਕਾਮਰਸ, 39 ਸਕੂਲ ਹਿਊਮੈਨਿਟੀਜ਼ ਤੇ 23 ਸਕੂਲ ਪੇਸ਼ੇਵਰ ਕੋਰਸ ਕਰਵਾਉਣਗੇ। ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਗਿਆਰਵੀਂ ਜਮਾਤ ਦੀਆਂ 13,875 ਸੀਟਾਂ ਹਨ ਜਿਨ੍ਹਾਂ ਵਿੱਚੋਂ 11,794 ਸੀਟਾਂ ਉਨ੍ਹਾਂ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ ਜਿਨ੍ਹਾਂ ਨੇ ਦਸਵੀਂ ਜਮਾਤ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚੋਂ ਕੀਤੀ ਹੋਵੇਗੀ।

ਇਨ੍ਹਾਂ 11,794 ਸੀਟਾਂ ’ਤੇ ਦਾਖਲੇ ਮੈਰਿਟ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ 13875 ਵਿੱਚੋਂ 2081 ਸੀਟਾਂ ’ਤੇ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਅਤੇ ਹੋਰ ਸੂਬਿਆਂ ਦੇ ਵਿਦਿਆਰਥੀਆਂ ਦਾ ਹੱਕ ਹੋਵੇਗਾ। ਸਿੱਖਿਆ ਵਿਭਾਗ ਨੇ ਦਾਖਲਿਆਂ ਵਿੱਚ 15 ਫੀਸਦੀ ਸੀਟਾਂ ਅਨੁਸੂਚਿਤ ਜਾਤੀ, 2 ਫੀਸਦੀ ਖਿਡਾਰੀਆਂ, 5 ਫੀਸਦੀ ਅੰਗਹੀਣਾਂ, 5 ਫੀਸਦੀ ਫੌਜੀਆਂ ਦੇ ਬੱਚਿਆਂ, 2 ਫੀਸਦੀ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰਾਂ ਲਈ ਰਾਖਵੀਆਂ ਰੱਖੀਆਂ ਹਨ।

ਚੰਡੀਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮੈਡੀਕਲ ਤੇ ਨਾਨ-ਮੈਡੀਕਲ ਦੀਆਂ 3080, ਕਾਮਰਸ ਦੀਆਂ 1980, ਆਰਟਸ ਦੀਆਂ 7060, ਇਲੈਕਟਿਵ ਤੇ ਸਕਿੱਲ ਕੋਰਸਾਂ ਦੀਆਂ 1755 ਸੀਟਾਂ ਰੱਖੀਆਂ ਗਈਆਂ ਹਨ।

ਸਿੱਖਿਆ ਕਰਜ਼ਾ ਜਾਣਕਾਰੀ:
ਐਜੂਕੇਸ਼ਨ ਲੋਨ EMI ਦੀ ਗਣਨਾ ਕਰੋ



Source link

Leave a Comment