[
]
Mumbai Local Train Viral Video: ਮੁੰਬਈ ਲੋਕਲ ਟ੍ਰੇਨ ‘ਚ ਸਫਰ ਕਰਦੇ ਵੇਲੇ ਲੋਕਾਂ ਵਿਚਾਲੇ ਝਗੜੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਲੋਕ ਸਿਰਫ ਬਹਿਸ ਕਰਕੇ ਮਸਲਾ ਰਫਾ-ਦਫਾ ਕਰ ਦਿੰਦੇ ਹਨ, ਜਦਕਿ ਕੁਝ ਲੋਕ ਹੱਥੋਪਾਈ ਤੱਕ ਪਹੁੰਚ ਜਾਂਦੇ ਹਨ। ਸਿਰਫ਼ ਮਰਦਾਂ ਵਿਚਾਲੇ ਹੀ ਨਹੀਂ, ਸਗੋਂ ਔਰਤਾਂ ਵੀ ਆਪਸ ਵਿੱਚ ਭਿੜ ਜਾਂਦੀਆਂ ਹਨ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲ ਜਾਂਦੀਆਂ ਹਨ। ਹੁਣ ਇੱਕ ਵਾਰ ਫਿਰ ਮੁੰਬਈ ਲੋਕਲ ਟ੍ਰੇਨ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਦੋ ਔਰਤਾਂ ਆਪਸ ਵਿੱਚ ਬੁਰੀ ਤਰ੍ਹਾਂ ਲੜਦੀਆਂ ਨਜ਼ਰ ਆ ਰਹੀਆਂ ਹਨ।
She is actually bleeding from her eyes
Violet ladies fight in a Mumbai Local Train
— Idiots in Metro (@MetroIdiots) September 12, 2023
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੋਗੀ ‘ਚ ਕਾਫੀ ਭੀੜ ਹੈ। ਟ੍ਰੇਨ ਵਿੱਚ ਦੋ ਔਰਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨ ਲੱਗ ਜਾਂਦੀਆਂ ਹਨ। ਇਹ ਬਹਿਸ ਝਗੜੇ ਵਿੱਚ ਬਦਲ ਜਾਂਦੀ ਹੈ। ਦੋਵੇਂ ਔਰਤਾਂ ਇੱਕ-ਦੂਜੇ ‘ਤੇ ਇੰਨੀਆਂ ਗੁੱਸੇ ‘ਚ ਆ ਜਾਂਦੀਆਂ ਹਨ ਕਿ ਭਰੀ ਗੱਡੀ ‘ਚ ਇੱਕ-ਦੂਜੇ ਦੇ ਵਾਲ ਤੇ ਕੱਪੜੇ ਖਿੱਚਣ ਲੱਗ ਜਾਂਦੀਆਂ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਔਰਤਾਂ ਕਿੰਨੀ ਗਹਿਗੱਚ ਲੜਾਈ ਲੜ ਰਹੀਆਂ ਹਨ। ਇੱਕ ਔਰਤ ਨੇ ਦੂਜੀ ਔਰਤ ਦੇ ਵਾਲਾਂ ਨੂੰ ਕੱਸ ਕੇ ਫੜਿਆ ਹੋਇਆ ਹੈ ਤੇ ਦੂਜੀ ਔਰਤ ਨੇ ਉਸ ਦਾ ਦੁਪੱਟਾ ਫੜਿਆ ਹੋਇਆ ਹੈ। ਦੋਵੇਂ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਬਹਿਸ ਕਰਦੇ ਨਜ਼ਰ ਆ ਰਹੀਆਂ ਹਨ।
ਅੱਖਾਂ ਵਿਚੋਂ ਖੂਨ ਨਿਕਲਣ ਲੱਗਾ
ਦੋਵਾਂ ਦੀ ਲੜਾਈ ਨੂੰ ਦੇਖ ਕੇ ਆਸਪਾਸ ਦੀਆਂ ਔਰਤਾਂ ਵੀ ਡਰ ਗਈਆਂ। ਕੁਝ ਔਰਤਾਂ ਨੇ ਅੱਗੇ ਆ ਕੇ ਦਖਲ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕੀਆਂ। ਅੱਗੇ ਵੀਡੀਓ ‘ਚ ਤੁਸੀਂ ਦੇਖੋਗੇ ਕਿ ਇਸ ਝਗੜੇ ਕਾਰਨ ਔਰਤ ਦੀਆਂ ਅੱਖਾਂ ‘ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਪਰ ਇਸ ਦੇ ਬਾਵਜੂਦ ਉਹ ਲੜਨਾ ਨਹੀਂ ਛੱਡਦੀਆਂ।
ਉਂਝ ਇਹ ਪਤਾ ਨਹੀਂ ਲੱਗਿਆ ਕਿ ਦੋਹਾਂ ਵਿਚਕਾਰ ਇੰਨੀ ਭਿਆਨਕ ਲੜਾਈ ਕਿਉਂ ਹੋ ਗਈ। ਹਾਲਾਂਕਿ ਇਹ ਬਹੁਤ ਹੀ ਹੈਰਾਨੀਜਨਕ ਘਟਨਾ ਹੈ। ਲੋਕਲ ਟ੍ਰੇਨਾਂ ‘ਚ ਅਜਿਹੀਆਂ ਘਟਨਾਵਾਂ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਹਨ। ਇਸ ਵੀਡੀਓ ‘ਤੇ ਯੂਜ਼ਰਸ ਨੇ ਆਪਣੇ ਰਿਸਪਾਂਸ ਵੀ ਸ਼ੇਅਰ ਕੀਤੇ ਹਨ। ਇੱਕ ਯੂਜ਼ਰ ਨੇ ਕਿਹਾ, ‘ਇਹ ਬਹੁਤ ਡਰਾਉਣਾ ਤੇ ਦੁਖਦਾਈ ਹੈ’। ਜਦਕਿ ਦੂਜੇ ਨੇ ਕਿਹਾ, ‘ਭਿਆਨਕ।’
[
]
Source link