ਦੋ ‘G’ ਦੀ ਬਹੁਤ ਅਹਿਮੀਅਤ, 99% ਸਿਆਸਤਦਾਨ ਅਗਲੀ ਸਰਕਾਰ ਬਣਾਉਣ ‘ਚ ਲੱਗੇ ਰਹਿੰਦੇ…ਮੈਂ 1% ਵਾਲਿਆਂ ‘ਚੋਂ

ਦੋ ‘G’ ਦੀ ਬਹੁਤ ਅਹਿਮੀਅਤ, 99% ਸਿਆਸਤਦਾਨ ਅਗਲੀ ਸਰਕਾਰ ਬਣਾਉਣ ‘ਚ ਲੱਗੇ ਰਹਿੰਦੇ…ਮੈਂ 1% ਵਾਲਿਆਂ 'ਚੋਂ


ਪਟਿਆਲਾ ਨਿਊਜ਼: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਦੋ ‘G’ ਬਹੁਤ ਅਹਿਮੀਅਤ ਰੱਖਦੀਆਂ ਹਨ। ਇੱਕ Government ਤੇ ਦੂਜਾ Generation…ਉਨ੍ਹਾਂ ਕਿਹਾ ਕਿ 99% ਸਿਆਸਤਦਾਨ ਅਗਲੀ ਸਰਕਾਰ ਬਣਾਉਣ ‘ਚ ਲੱਗੇ ਰਹਿੰਦੇ ਨੇ…ਮੈਂ 1% ਵਾਲਿਆਂ ‘ਚੋਂ ਹਾਂ ਜੋ ਅਗਲੀ ਪੀੜ੍ਹੀ ਨੂੰ ਬਿਹਤਰ ਮਾਹੌਲ ਦੇਣ ‘ਚ ਯਕੀਨ ਰੱਖਦਾ ਹੈ…।

ਸਰਕਾਰੀ ਕਾਲਜ ਪਟਿਆਲਾ ‘ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ…ਜ਼ਰੂਰੀ ਨਹੀਂ ਕਿ ਵੱਡੇ-ਵੱਡੇ ਘਰਾਣਿਆਂ ਦੇ ਜਵਾਕ ਹੀ ਅੱਗੇ ਰਹਿਣ…ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕੇ ਮਿਲੇ ਤਾਂ ਉਹ ਵੀ ਬਹੁਤ ਕੁਝ ਕਰ ਸਕਦੇ ਨੇ…ਹੁਣ ਸਮਾਂ ਬਦਲ ਗਿਆ ਹੈ…ਆਪਾਂ ਸਮੇਂ ਦੇ ਹਾਣੀ ਬਣਨਾ ਹੈ..।

ਉਨ੍ਹਾਂ ਕਿਹਾ ਕਿ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਸਰਕਾਰੀ ਕਾਲਜ ਪਟਿਆਲਾ ‘ਚ ਵੱਡਾ ਹਾਲ, ਸਵਿਮਿੰਗ ਪੂਲ, ਲਾਇਬ੍ਰੇਰੀ ਤੇ ਜਨਰੇਟਰ ਲਈ ਜਿੰਨੇ ਪੈਸੇ ਦੀ ਲੋੜ ਹੋਈ, ਸਾਰੇ ਮਨਜ਼ੂਰ ਕੀਤੇ ਜਾਣਗੇ। ਅਸੀਂ ਵਿਦਿਆਰਥਣਾਂ ਨੂੰ ਪੜ੍ਹਨ-ਲਿਖਣ ਲਈ ਵਧੀਆ ਮਾਹੌਲ ਦੇਣ ਲਈ ਵਚਨਬੱਧ ਹਾਂ।

ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ, ਪਟਿਆਲਾ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਸਾਡੀਆਂ ਵਿਦਿਆਰਥਣਾਂ ਸਮੇਂ ਦੇ ਨਾਲ ਬਹੁਤ ਜਾਗਰੂਕ ਹਨ। ਉਨ੍ਹਾਂ ਵੱਲੋਂ ਕੁਝ ਰੱਖੀਆਂ ਮੰਗਾਂ ਨੂੰ ਵੀ ਜਲਦ ਪੂਰੀਆਂ ਕਰਾਂਗੇ। ਅਸੀਂ ਸਾਡੇ ਆਉਣ ਵਾਲੇ ਭਵਿੱਖ ‘ਚ ਪੰਜਾਬ ਦਾ ਸੁਨਹਿਰਾ ਭਵਿੱਖ ਦੇਖਦੇ ਹਾਂ। ਸਾਡੀਆਂ ਧੀਆਂ ਦੇ ਸੁਪਨਿਆਂ ਨੂੰ ਉਡਾਣ ਦੇਣਾ ਸਾਡੀ ਜ਼ਿੰਮੇਵਾਰੀ ਹੈ।





Source link

Leave a Reply

Your email address will not be published.