Taran Taran News : ਤਰਨ ਤਾਰਨ ਦੇ ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਮੰਨਣ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਮਹਾਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਮੰਨਣ ਨੇ ਦੱਸਿਆ ਕਿ ਉਸ ਦੀ ਪਤਨੀ ਪਿੰਡ ਦੀ ਮੌਜੂਦਾ ਸਰਪੰਚ ਹੈ। ਸਾਡੇ ਪਿੰਡ ਦੇ ਗੁਰੂਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਵਿਖੇ ਗੁਰਮੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਚੀਮਾ ਖੁਰਦ ਬਤੋਰ ਹੈਡ ਗ੍ਰੰਥੀ ਸੇਵਾ ਕਰਦਾ ਹੈ।
ਸਾਡੇ ਪਿੰਡ ਦੀ ਸਰਨਜੀਤ ਕੌਰ ਦੀ ਮੌਤ ਹੋਣ ‘ਤੇ ਉਕਤ ਗੁਰੂਦਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਖੰਡ ਪਾਠ ਸਾਹਿਬ ਸਬੰਧੀ ਹਰਭੇਜ ਸਿੰਘ ਦੇ ਘਰ ਲਿਜਾਇਆ ਗਿਆ ਸੀ। ਜਿਥੇ ਚੱਲਦੇ ਅਖੰਡ ਪਾਠ ਸਾਹਿਬ ਦੌਰਾਨ ਪਾਠੀ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗਾਂ ਦੀ ਬੇਅਦਬੀ ਹੋਈ ਦੇਖੀ ,ਜੋ ਇਹ ਬੇਅਦਬੀ ਪਹਿਲਾਂ ਤੋਂ ਹੀ ਕਿਸੇ ਸ਼ਰਾਰਤੀ ਅਨਸਰ ਵੱਲੋ ਕੀਤੀ ਗਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 33/23 ਧਾਰਾ 295-ਏ, ਦੇ ਅਧੀਨ ਕੇਸ ਦਰਜ ਕੀਤਾ ਹੈ।