ਪੁਲਿਸ ਦਾ ਹੈ ਕੋਈ ਖੌਫ਼ ? ਪਹਿਲਾਂ ਫੋਨ ਕਰਕੇ ਦਿੱਤੀ ਧਮਕੀ, ਰਾਤ ਵੇਲੇ ਪਰਿਵਾਰ ਉੱਤੇ ਕੀਤਾ ਜਾਨਲੇਵਾ ਹਮਲਾ


Amritsar News: ਛੇਹਰਟਾ ਇਲਾਕੇ ਦੇ ਇੱਕ ਏਜੰਟ ਨੂੰ ਦੇਰ ਰਾਤ ਗੈਂਗਸਟਰ ਵੱਲੋਂ ਉਸਦੇ ਘਰ ਦੇ ਬਾਹਰ ਧਮਕੀਆਂ ਦੇਣ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਛੇਹਰਟਾ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ੀ ਨੰਬਰ ਤੋਂ ਦਿੱਤੀ ਗਈ ਧਮਕੀ

ਇਸ ਹਮਲੇ ਬਾਬਤ ਪੀੜਤ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਉਸ ਨੂੰ ਵਿਦੇਸ਼ੀ ਨੰਬਰ +1 (414) 2869510 ਤੋਂ ਫੋਨ ਆਇਆ, ਜਿਸ ਨੇ ਆਪਣਾ ਨਾਂ ਗੈਂਗਸਟਰ ਸੱਤਾ ਨੌਸ਼ਹਿਰਾ ਦੱਸਿਆ ਅਤੇ ਧਮਕੀ ਦਿੱਤੀ ਕਿ ਤੂੰ ਲੋਕਾਂ ਉੱਤੇ ਬਹੁਤ ਕੇਸ ਦਰਜ ਕਰਵਾਏ ਹਨ ਹੁਣ ਆਪਣੇ ਅੰਜਾਮ ਲਈ ਤਿਆਰ ਹੋ ਜਾ, ਇਸ ਤੋਂ ਬਾਅਦ ਦੇਰ ਰਾਤ ਮੋਟਰਸਾਇਕਲ ਉੱਤੇ ਸਵਾਰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਉਸ ਦੀ ਗੱਡੀ ਤੇ ਘਰ ਤੇ 10 ਦੇ ਕਰੀਬ ਗੋਲ਼ੀਆਂ ਚਲਾਈਆਂ ਜਿਸ ਕਾਰਨ ਉਨ੍ਹਾਂ ਦਾ ਪੂਰਾ ਪਰਿਵਾਰ ਦਹਿਸ਼ਤ ਵਿੱਚ ਆ ਗਿਆ।

ਇਹ ਤਾਂ ਇੱਕ ਨਮੂਨਾ ਸੀ ਜੇ…

ਪੀੜਤ  ਨੇ ਦੱਸਿਆ ਕਿ ਹਮਲਾ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਉਸੇ ਨੰਬਰ ਤੋਂ ਦੁਬਾਰਾ ਫੋਨ ਆਇਆ ਅਤੇ ਕਿਹਾ ਕਿ ਇਹ ਸਿਰਫ ਇਕ ਨਮੂਨਾ ਸੀ, ਜੇਕਰ ਹੁਣੇ ਨਾ ਸਮਝਿਆ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਇਸ ਹਮਲੇ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਛੇਹਰਟਾ ਨੂੰ ਸੂਚਿਤ ਕੀਤਾ ਅਤੇ ਖਾਲੀ ਖੋਲ ਦਿੰਦੇ ਹੋਏ ਸਾਰੀ ਜਾਣਕਾਰੀ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੂੰ ਦਿੱਤੀ। ਪੀੜਤ ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਦੀ ਜਾਂਚ ਕਰਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ।

ਪੁਲਿਸ ਨੇ ਛੇਤੀ ਹੀ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ

ਇਸ ਮਾਮਲੇ ਬਾਬਤ  ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਨੂੰ ਜਿਸ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।



Source link

Leave a Comment