ਪੰਜਾਬ ਦੇ ਇੰਨੇ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ, ਪੋਰਟਲ ਤੋਂ ਅਯੋਗ ਕਾਰਡ ਕੀਤੇ ਜਾ ਰਹੇ ਡਿਲੀਟ

ਪੰਜਾਬ ਦੇ ਇੰਨੇ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ, ਪੋਰਟਲ ਤੋਂ ਅਯੋਗ ਕਾਰਡ ਕੀਤੇ ਜਾ ਰਹੇ ਡਿਲੀਟ


Lalchand kataruchak statement about ration card: ਫੂਡ ਐਂਡ ਸਪਲਾਈ ਮਿਨੀਸਟਰ ਲਾਲਚੰਦ ਕਟਾਰੂਚੱਕ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਜਾਰੀ ਹੈ ਤੇ ਜਿਹੜੇ ਕਾਰਡ ਅਯੋਗ ਪਾਏ ਜਾ ਰਹੇ ਹਨ, ਉਹ ਪੋਰਟਲ ‘ਤੇ ਹੀ ਡਿਲੀਟ ਕੀਤੇ ਜਾ ਰਹੇ ਹਨ।

‘ਪੰਜਾਬ ਦੇ ਸਾਢੇ ਤਿੰਨ ਲੱਖ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ’

ਫੂਡ ਐਂਡ ਸਪਲਾਈ ਮਿਨੀਸਟਰ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੇ ਸਾਢੇ ਤਿੰਨ ਲੱਖ ਲੋਕਾਂ ਨੂੰ ਰਾਸ਼ਨ ਨਹੀਂ ਮਿਲੇਗਾ। ਦਰਅਸਲ ਨੀਲੇ ਕਾਰਡ ਸਿਰਫ਼ ਉਹੀ ਲੋਕ ਹਾਸਲ ਕਰ ਸਕਦੇ ਹਨ ਜਿਹੜੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਰ-ਬਸਰ ਕਰ ਰਹੇ ਹਨ।

ਇਹ ਵੀ ਪੜ੍ਹੋ: ਲੋਕਾਂ ਦੀ ਸੁਵਿਧਾ ਲਈ ਛੇਤੀ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਸਥਾਈ ਤੌਰ ‘ਤੇ ਸਥਾਪਿਤ ਹੋਵੇਗੀ ਪਹਿਲ ਮੰਡੀ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

ਵੈਰੀਫਿਕੇਸ਼ਨ ਦੌਰਾਨ ਅਯੋਗ ਕਾਰਡਾਂ ਨੂੰ ਪੋਰਟਲ ਤੋਂ ਹਟਾਇਆ

ਉੱਥੇ ਹੀ ਪੰਜਾਬ ਵਿਚ ਚੰਗਾ ਰਸੂਖ ਰੱਖਣ ਵਾਲੇ ਲੋਕਾਂ ਵੱਲੋਂ ਨੀਲੇ ਕਾਰਡ ਬਣਵਾ ਕੇ ਗ਼ਰੀਬਾਂ ਦੇ ਹੱਕਾਂ ‘ਤੇ ਡਾਕਾਂ ਮਾਰਨ ਦੀਆਂ ਕਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਕਰਦਿਆਂ ਨੀਲੇ ਕਾਰਡਾਂ ਦੀ ਦੁਬਾਰਾ ਵੈਰੀਫਿਕੇਸ਼ਨ ਦੇ ਹੁਕਮ ਦਿੱਤੇ ਸਨ। ਇਸੇ ਕਾਰਵਾਈ ਤਹਿਤ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦੌਰਾਨ ਅਯੋਗ ਕਾਰਡ ਪੋਰਟਲ ਤੋਂ ਡਿਲੀਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਘਰ-ਘਰ ਤੱਕ ਪਹੁੰਚ ਬਣਾ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲਾ ਲੈਣ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਜਾਰੀ



Source link

Leave a Reply

Your email address will not be published.