ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 77 ਆਈਪੀਐਸ-ਪੀਪੀਐਸ ਅਧਿਕਾਰੀ ਏਧਰੋਂ-ਓਧਰ, ਵੇਖੋ ਪੂਰੀ ਸੂਚੀ


ਪੰਜਾਬ ਨਿਊਜ਼: ਪੰਜਾਬ ਵਿੱਚ 77 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਜਿਸ ਵਿੱਚ ਆਈਪੀਐਸ ਨੀਲਾਭ ਕਿਸ਼ੋਰ ਨੂੰ ਆਈਜੀਪੀ Internal Security, ਆਈਪੀਐਸ ਅਧਿਕਾਰੀ ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਕਰਾਈਮ ਦੇ ਨਾਲ-ਨਾਲ ਆਈਜੀ ਪ੍ਰੋਵੀਜ਼ਨਿੰਗ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੰਜੀਵ ਰਾਮਪਾਲ ਨੂੰ ਡੀਆਈਜੀ ਸਪੈਸ਼ਲ ਟਾਸਕ ਫੋਰਸ ਐਸਏਐਸ ਨਗਰ ਦੇ ਨਾਲ ਡੀਆਈਜੀ ਕਮਾਂਡੋ ਬਹਾਦਰਗੜ੍ਹ ਲਾਇਆ ਗਿਆ ਹੈ।

ਇਸੇ ਤਰ੍ਹਾਂ ਜਸਪ੍ਰੀਤ ਸਿੰਘ ਸੰਧੂ ਨੂੰ ਆਈਜੀ ਏਆਈਜੀ ਇੰਡੀਅਨ ਰਿਜ਼ਰਵ ਬਟਾਲੀਅਨ ਪਟਿਆਲਾ, ਪੀਪੀਐਸ ਮਨਿੰਦਰ ਸਿੰਘ ਨੂੰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ, ਗੁਰਪ੍ਰੀਤ ਸਿੰਘ ਨੂੰ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ, ਰਵਚਰਨ ਸਿੰਘ ਨੂੰ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਭੇਜਿਆ ਗਿਆ ਹੈ। ਸੰਯੁਕਤ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਜਲੰਧਰ ਤੋਂ ਲੁਧਿਆਣਾ ਭੇਜਿਆ ਗਿਆ ਹੈ।



Source link

Leave a Comment