ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਨਾਲ ਮਿਲ ਕੇ ਰਚੀ ਸਾਜਿਸ਼ , ਗਰੀਬ ਦੁਕਾਨਦਾਰ ਨੂੰ ਝੂਠੇ ਕੇਸ


khanna News : ਖੰਨਾ ਵਿਖੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਰਵਿੰਦਰ ਕੌਰ ਰਵੀ ਨਾਮਕ ਇਸ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਗੁਰਦੀਪ ਸਿੰਘ ਨਾਲ ਮਿਲ ਕੇ ਸਾਜਿਸ਼ ਰਚੀ। ਇੱਕ ਗਰੀਬ ਵਿਅਕਤੀ ਦੀ ਸਾਈਕਲ ਪੈਂਚਰਾਂ ਵਾਲੀ ਦੁਕਾਨ ਉਪਰ ਚਾਈਨਾ ਡੋਰ ਨਾਲ ਭਰਿਆ ਥੈਲਾ ਰਖਵਾ ਕੇ ਝੂਠਾ ਕੇਸ ਦਰਜ ਕਰਾਇਆ ਗਿਆ ਹੈ। ਐਸਐਸਪੀ ਖੰਨਾ ਅਮਨੀਤ ਕੌਂਡਲ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। 
 
 
ਜਾਣਕਾਰੀ ਅਨੁਸਾਰ 18 ਜਨਵਰੀ 2023 ਨੂੰ ਖੰਨਾ ਪੁਲਿਸ ਨੇ ਜਸਵੀਰ ਸਿੰਘ ਵਾਸੀ ਪਿੰਡ ਅਲੌੜ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਦੁਕਾਨ ‘ਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸਨ। ਜਸਵੀਰ ਸਿੰਘ ਨੇ ਇਸ ਮੁਕੱਦਮੇ ਨੂੰ ਝੂਠਾ ਦੱਸਿਆ ਸੀ ਤਾਂ ਇਸਦੀ ਉੱਚ ਪੱਧਰੀ ਜਾਂਚ ਸ਼ੁਰੂ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੰਨੂ ਵਾਸੀ ਮੰਡੀ ਗੋਬਿੰਦਗੜ੍ਹ ਉਸ ਦਿਨ ਸਕੂਟਰੀ ਉਪਰ ਸ਼ੱਕੀ ਹਾਲਾਤਾਂ ‘ਚ ਘੁੰਮਦਾ ਦੇਖਿਆ ਗਿਆ ਸੀ।
 
 
ਜਦੋਂ ਮੰਨੂ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸਨੇ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਕਿ ਉਸਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਅਤੇ ਗੁਰਦੀਪ ਸਿੰਘ ਦੇ ਕਹਿਣ ਉਪਰ ਪਲਾਸਟਿਕ ਡੋਰ ਦਾ ਥੈਲਾ ਜਸਵੀਰ ਸਿੰਘ ਦੀ ਦੁਕਾਨ ਅੰਦਰ ਰੱਖਿਆ ਸੀ ਅਤੇ ਪੁਲਸ ਨੂੰ ਇਤਲਾਹ ਦਿੱਤੀ ਸੀ। ਪੁਲਸ ਨੇ ਹੁਣ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਅਤੇ ਮੰਨੂ ਖਿਲਾਫ ਮੁਕੱਦਮਾ ਦਰਜ ਕੀਤਾ। ਮੰਨੂ ਪੁਲਿਸ ਰਿਮਾਂਡ ਉਪਰ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ ਹੈ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment