ਮੋਬਾਈਲ ਫੋਨ ਨਾ ਛੱਡਣ ‘ਤੇ ਸੜਕ ‘ਤੇ ਘਸੀਟਿਆ, ਬੀ.ਟੈੱਕ ਦੇ ਵਿਦਿਆਰਥੀ ਦੀ ਦਰਦਨਾਕ ਮੌਤ, ਵੀਡੀਓ ਆਈ ਸਾਹਮਣੇ

ਮੋਬਾਈਲ ਫੋਨ ਨਾ ਛੱਡਣ 'ਤੇ ਸੜਕ 'ਤੇ ਘਸੀਟਿਆ, ਬੀ.ਟੈੱਕ ਦੇ ਵਿਦਿਆਰਥੀ ਦੀ ਦਰਦਨਾਕ ਮੌਤ, ਵੀਡੀਓ ਆਈ ਸਾਹਮਣੇ

[


]

Viral Video: ਗਾਜ਼ੀਆਬਾਦ ਵਿੱਚ ਇੱਕ ਆਟੋ ਰਿਕਸ਼ਾ ਵਿੱਚ ਸਫ਼ਰ ਕਰ ਰਹੀ ਕੰਪਿਊਟਰ ਸਾਇੰਸ ਦੇ ਪਹਿਲੇ ਸਾਲ ਦੀ ਵਿਦਿਆਰਥੀ ਕੀਰਤੀ ਸਿੰਘ (19) ਦਾ ਫ਼ੋਨ ਖੋਹਣ ਦੀ ਕੋਸ਼ਿਸ਼ ਵਿੱਚ ਸ਼ੁੱਕਰਵਾਰ ਨੂੰ ਬਦਮਾਸ਼ਾਂ ਨੇ ਉਸ ਨੂੰ ਰਿਕਸ਼ੇ ਵਿੱਚੋਂ ਬਾਹਰ ਕੱਢ ਲਿਆ, ਜਿਸ ਕਾਰਨ ਉਹ ਡਿਵਾਈਡਰ ‘ਤੇ ਡਿੱਗ ਕੇ ਜ਼ਖ਼ਮੀ ਹੋ ਗਈ। ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਕੀਰਤੀ ਗਾਜ਼ੀਆਬਾਦ ਦੇ ABES ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਸੀ ਅਤੇ ਕਾਲਜ ਦੇ ਹੋਸਟਲ ਵਿੱਚ ਰਹਿੰਦੀ ਸੀ। ਜਦੋਂ ਇਹ ਘਟਨਾ ਵਾਪਰੀ, ਉਹ ਇੱਕ ਆਟੋਰਿਕਸ਼ਾ ਵਿੱਚ ਆਪਣੇ ਸਹਿਪਾਠੀ ਨਾਲ ਹਾਪੁੜ ਸਥਿਤ ਆਪਣੇ ਘਰ ਜਾ ਰਹੀ ਸੀ।

ਗਾਜ਼ੀਆਬਾਦ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਵਿਵੇਕ ਚੰਦਰ ਯਾਦਵ ਨੇ ਕਿਹਾ ਕਿ ਵਿਦਿਆਰਥੀ ਵੈਂਟੀਲੇਟਰ ‘ਤੇ ਸੀ ਅਤੇ ਐਤਵਾਰ ਰਾਤ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਸੂਰੀ ਥਾਣੇ ਦੇ ਐੱਸਐੱਚਓ ਰਵਿੰਦਰ ਚੰਦ ਪੰਤ ਨੂੰ ਡਿਊਟੀ ਵਿੱਚ ਅਣਗਹਿਲੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੋ ਸਬ-ਇੰਸਪੈਕਟਰਾਂ ਤਨਵੀਰ ਆਲਮ ਅਤੇ ਪੁਨੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਪੁਲਿਸ ਮਸੂਰੀ ਥਾਣੇ ਦੇ ਅਧੀਨ ਗੰਗਾਨਹਾਰ ਟਰੈਕ ਨੇੜੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਉਸੇ ਸਮੇਂ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਪਰ ਉਹ ਭੱਜਣ ਲੱਗੇ ਅਤੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇੱਕ ਸਬ-ਇੰਸਪੈਕਟਰ ਜ਼ਖਮੀ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਜਦਕਿ ਦੂਜਾ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਤਿੰਦਰ ਉਰਫ ਜੀਤੂ ਵਜੋਂ ਹੋਈ ਹੈ ਅਤੇ ਉਸ ਖਿਲਾਫ ਮਸੂਰੀ, ਕਵੀਨਗਰ ਅਤੇ ਮੁਰਾਦਨਗਰ ਥਾਣਿਆਂ ‘ਚ 12 ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਸਾਲ 2020 ‘ਚ ਜਤਿੰਦਰ ਖਿਲਾਫ ਗੈਂਗਸਟਰ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Punjabi Divas 2023: ਅਜੇ ਵੀ ਸੰਭਲ ਜਾਓ ਪੰਜਾਬੀਓ! ਵਿਦਵਾਨਾਂ ਨੇ ਪੇਸ਼ ਕੀਤਾ ਦਿਲ ਕੰਬਾਉਣ ਵਾਲਾ ਕੌੜਾ ਸੱਚ

ਵਿਦਿਆਰਥੀ ਕੀਰਤੀ ਸਿੰਘ ਨਾਲ ਲੁੱਟ ਦਾ ਮਾਮਲਾ 27 ਅਕਤੂਬਰ ਨੂੰ ਮਸੂਰੀ ਥਾਣਾ ਖੇਤਰ ‘ਚ ਵਾਪਰਿਆ ਸੀ, ਜਿਸ ‘ਚ ਜੀਤੂ ਅਤੇ ਉਸ ਦੇ ਸਾਥੀ ਸ਼ਾਮਿਲ ਸਨ। ਇਸ ਮਾਮਲੇ ‘ਚ ਫਰਾਰ ਜੀਤੂ ‘ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਮਸੂਰੀ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਇੱਕ ਮੁਕਾਬਲੇ ਤੋਂ ਬਾਅਦ ਇੱਕ ਹੋਰ ਸਨੈਚਰ ਬਲਵੀਰ ਨੂੰ ਗ੍ਰਿਫਤਾਰ ਕੀਤਾ। ਬਲਵੀਰ ਦੀ ਲੱਤ ਵਿੱਚ ਵੀ ਗੋਲੀ ਲੱਗੀ ਸੀ। ਇਸ ਦੌਰਾਨ ਕੀਰਤੀ ਦੇ ਪਿਤਾ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Viral Video: ਕੁੱਤੇ ਨੂੰ ਲਿਫਟ ‘ਚ ਲੈ ਕੇ ਜਾਣ ਨੂੰ ਲੈ ਕੇ ਹੰਗਾਮਾ, ਸੇਵਾਮੁਕਤ IAS ਨੇ ਮਹਿਲਾ ਨੂੰ ਮਾਰਿਆ ਥੱਪੜ, ਦੇਖੋ ਵੀਡੀਓ

[


]

Source link

Leave a Reply

Your email address will not be published.