ਲਾਹੌਰ ‘ਚ ਕਿਵੇਂ ਹੋਇਆ ਪਰਮਜੀਤ ਸਿੰਘ ਪੰਜਵੜ ਦਾ ਕਤਲ? ਬੈਂਕ ਮੁਲਾਜ਼ਮ ਤੋਂ ਕਿਵੇਂ ਬਣਿਆ ਖ਼ਾਲਿਸਤਾਨ ਕਮਾਂਡੋ ਫੋਰ


Paramjit Singh Panjwar Killed: ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਸ਼ਨੀਵਰ ਨੂੰ ਮੌਤ ਹੋ ਗਈ। ਲਾਹੌਰ (ਪਾਕਿਸਤਾਨ) ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਮਜੀਤ ਸਿੰਘ ਪੰਜਵੜ ਲਾਹੌਰ ਵਿੱਚ ਬੈਠ ਕੇ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਸਮਰਥਣ ਦਿੰਦਾ ਸੀ।

ਲਾਭ ਸਿੰਘ ਦੀ ਮੌਤ ਤੋਂ ਬਾਅਦ ਪੰਜਵੜ ਨੇ ਕਮਾਨ ਸੰਭਾਲੀ

ਦੱਸ ਦੇਈਏ ਕਿ 12 ਜੁਲਾਈ 1988 ਨੂੰ ਸੁਰੱਖਿਆ ਬਲਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਕਮਾਂਡ ਕਰਨ ਵਾਲੇ ਲਾਭ ਸਿੰਘ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਰਮਜੀਤ ਸਿੰਘ ਪੰਜਵੜ ਉਭਰਿਆ ਤੇ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣ ਗਿਆ। ਉਹ ਪਾਕਿਸਤਾਨ ਵਿੱਚ ਮਲਿਕ ਸਰਦਾਰ ਸਿੰਘ ਦੇ ਨਾਂ ਹੇਠ ਰਹਿ ਰਿਹਾ ਸੀ। ਇਸ ਤੋਂ ਪਹਿਲਾਂ ਉਹ ਸੋਹਲ ਵਿੱਚ ਇੱਕ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਸੀ।

ਚੰਡੀਗੜ੍ਹ ਬੰਬ ਧਮਾਕੇ ਦਾ ਹੈ ਦੋਸ਼ੀ !

ਭਾਰਤੀ ਏਜੰਸੀਆਂ ਅਨੁਸਾਰ 30 ਜੂਨ 1999 ਨੂੰ ਚੰਡੀਗੜ੍ਹ ਵਿੱਚ ਪਾਸਪੋਰਟ ਦਫ਼ਤਰ ਨੇੜੇ ਹੋਇਆ ਬੰਬ ਧਮਾਕਾ ਪਰਮਜੀਤ ਸਿੰਘ ਪੰਜਵੜ ਨੇ ਕੀਤਾ ਸੀ। ਇਸ ਬੰਬ ਧਮਾਕੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ, ਬੰਬ ਸਕੂਟਰ ਵਿੱਚ ਰੱਖਿਆ ਗਿਆ ਸੀ।

ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤਾ ਵਾਰਦਾਤ ਨੂੰ ਅੰਜਾਮ

ਸੂਤਰਾਂ ਦੀ ਮੰਨੀਏ ਤਾਂ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ‘ਚ ਕੁਝ ਬਾਈਕ ਸਵਾਰਾਂ ਨੇ ਨਿਸ਼ਾਨਾ ਬਣਾਇਆ ਸੀ। ਪੰਜਵੜ ਜਿਸ ਸੁਸਾਇਟੀ ਵਿੱਚ ਰਹਿ ਰਿਹਾ ਸੀ, ਉਸ ਵਿੱਚ ਦਾਖਲ ਹੋ ਕੇ ਹਮਲਾਵਰਾਂ ਨੇ ਪੰਜਵੜ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2020 ਵਿੱਚ ਜਾਰੀ ਕੀਤੀ ਗਈ 9 ਅੱਤਵਾਦੀਆਂ ਦੀ ਸੂਚੀ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਵੀ ਸ਼ਾਮਲ ਸੀ।

ਪੰਜਵੜ ਭਾਰਤ ਵਿੱਚ ਕਈ ਕਤਲਾਂ ਲਈ ਜ਼ਿੰਮੇਵਾਰ

1990 ਵਿੱਚ KCF ਦੀ ਕਮਾਨ ਸੰਭਾਲਣ ਤੋਂ ਬਾਅਦ ਪਰਮਜੀਤ ਸਿੰਘ ਪੰਜਵੜ ਨੇ ਆਪਣੇ ਸੰਗਠਨ ਨੂੰ ਕਾਫੀ ਮਜ਼ਬੂਤ​ਕੀਤਾ। ਉਸ ਨੇ ਕੈਨੇਡਾ, ਬਰਤਾਨੀਆ, ਜਰਮਨੀ ਤੱਕ ਆਪਣੇ ਸਬੰਧ ਬਣਾ ਲਏ ਤੇ ਲਾਹੌਰ ਨੂੰ ਆਪਣਾ ਅੱਡਾ ਬਣਾ ਲਿਆ। ਏਜੰਸੀਆਂ ਮੁਤਾਬਕ, ਪੰਜਵੜ ਨੇ ਭਾਰਤੀ ਸੁਰੱਖਿਆ ਬਲਾਂ, ਸੀਆਰਪੀਐਫ, ਬੀਐਸਐਫ ਤੇ ਹੋਰ ਪੁਲਿਸ ਬਲਾਂ ਨੂੰ ਵੀ ਨਿਸ਼ਾਨਾ ਬਣਾਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :Source link

Leave a Comment