ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੋ ਅਣਪਛਾਤੇ ਲੋਕਾਂ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।। ਇਸ ਵਾਰਦਾਤ ਦੌਰਾਨ ਉਸ ਦੇ ਸੁਰੱਖਿਆ ਕਰਮੀ ਦੇ ਵੀ ਗੋਲੀਆਂ ਲੱਗੀਆਂ ਹਨ ਕਿ ਜੋ ਕਿ ਇਸ ਵਾਰਦਾਤ ਵਿੱਚ ਜ਼ਖ਼ਮੀ ਹੋ ਗਿਆ ਹੈ।
ਦੱਸ ਦਈਏ ਕਿ ਪਰਮਜੀਤ ਸਿੰਘ ਪੰਜਵੜ 80 ਦੇ ਦਹਾਕੇ ਵਿੱਚ ਪਾਕਿਸਤਾਨ ਚਲਾ ਗਿਆ ਸੀ ਤੇ ਉੱਥੋਂ ਨਾਰਕੋ ਟੈਰਿਜ਼ਮ ਚਲਾ ਰਿਹਾ ਸੀ। ਇਸ ਦੇ ਨਾਲ ਹੀ ਉਸ ਦੇ ਪੰਜਾਬ ਵਿੱਚ ਗੈਂਗਸਟਰਾਂ ਨਾਲ ਵੀ ਸਬੰਧ ਸਨ ਤੇ ਉਨ੍ਹਾਂ ਦੀ ਪੁਸ਼ਤਪੁਨਾਹੀ ਕਰਦਾ ਸੀ।