ਲੁਧਿਆਣਾ ਗੈਸ ਲੀਕ ਦਾ ਖੁੱਲ੍ਹਿਆ ਰਾਜ, ਸੀਵਰੇਜ਼ ਦਾ ਢੱਕਣ ਖੋਲ੍ਹਣ ਮਗਰੋਂ ਵਾਪਰਿਆ ਹਾਦਸਾ, 11 ਲੋਕਾਂ ਦੀ ਗਈ ਜਾਨ

ਲੁਧਿਆਣਾ ਗੈਸ ਲੀਕ ਦਾ ਖੁੱਲ੍ਹਿਆ ਰਾਜ, ਸੀਵਰੇਜ਼ ਦਾ ਢੱਕਣ ਖੋਲ੍ਹਣ ਮਗਰੋਂ ਵਾਪਰਿਆ ਹਾਦਸਾ, 11 ਲੋਕਾਂ ਦੀ ਗਈ ਜਾਨ


Ludhiana News: ਲੁਧਿਆਣਾ ਗੈਸ ਲੀਕ ਮਾਮਲੇ ਦਾ ਰਾਜ ਸਾਹਮਣੇ ਆਇਆ ਹੈ। ਇਹ ਗੈਸ ਸੀਵਰੇਜ਼ ਦੇ ਗਟਰ ਵਿੱਚੋਂ ਨਿਕਲੀ ਸੀ ਜਿਸ ਨੇ ਐਤਵਾਰ ਨੂੰ 11 ਲੋਕਾਂ ਦੀ ਜਾਨ ਲੈ ਲਈ ਸੀ। ਹਾਸਲ ਜਾਣਕਾਰੀ ਮੁਤਾਬਕ ਇਹ ਜ਼ਹਿਰੀਲੀ ਗੈਸ ਕਰਿਆਨਾ ਸਟੋਰ ਦੇ ਸਾਹਮਣੇ ਗਟਰ ਵਿੱਚੋਂ ਨਿਕਲੀ ਸੀ।

ਉਧਰ, ਗੈਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੇਰ ਰਾਤ ਤੱਕ ਇਲਾਕੇ ਵਿੱਚ ਕੰਮ ਜਾਰੀ ਰਿਹਾ। ਰਾਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਦੁਕਾਨ ਮਾਲਕ ਸੌਰਵ ਗੋਇਲ ਨੇ ਸੀਵਰੇਜ ਜਾਮ ਹੋਣ ਤੋਂ ਬਾਅਦ ਇਸ ਨੂੰ ਖੋਲ੍ਹਿਆ ਸੀ। ਜ਼ਹਿਰੀਲੀ ਗੈਸ ਨਿਕਲਣ ਕਾਰਨ ਸੌਰਵ, ਉਸ ਦੀ ਪਤਨੀ ਤੇ ਮਾਂ ਦੀ ਮੌਤ ਹੋ ਗਈ, ਜਦਕਿ ਵੱਡਾ ਭਰਾ ਹਸਪਤਾਲ ‘ਚ ਦਾਖਲ ਹੈ।

ਦੱਸ ਦਈਏ ਕਿ ਇਸ ਘਟਨਾ ਵਿੱਚ ‘ਆਰਤੀ ਕਲੀਨਿਕ’ ਦੇ ਨਾਂ ਨਾਲ ਦੁਕਾਨ ਚਲਾਉਣ ਵਾਲੇ ਡਾ. ਕਵਿਲਾਸ਼ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ ਹੈ। ਮ੍ਰਿਤਕਾਂ ਵਿੱਚ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ ਸ਼ਾਮਲ ਹਨ। ਮ੍ਰਿਤਕਾਂ ਵਿੱਚ ਡਾ. ਕਵਿਲਾਸ਼ (40), ਉਸ ਦੀ ਪਤਨੀ ਵਰਸ਼ਾ (35), ਪੁੱਤਰੀ ਕਲਪਨਾ (16), ਪੁੱਤਰ ਅਭੈ (12), ਆਰੀਅਨ ਨਰਾਇਣ (10), ਗੋਇਲ ਕਰਿਆਨਾ ਸਟੋਰ ਚਲਾਉਣ ਵਾਲੇ ਸੌਰਵ ਗੋਇਲ (35), ਉਸ ਦੀ ਪਤਨੀ ਪ੍ਰੀਤੀ (31), ਮਾਂ ਕਮਲੇਸ਼ ਗੋਇਲ (50), ਨਵਨੀਤ ਕੁਮਾਰ (39), ਉਸ ਦੀ ਪਤਨੀ ਨੀਤੂ ਦੇਵੀ (39) ਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹਨ।

ਇਹ ਹਾਦਸਾ ਸ਼ਹਿਰ ਦੇ ਸੰਘਣੀ ਵਸੋਂ ਵਾਲੇ ਇਲਾਕੇ ਗਿਆਸਪੁਰਾ ’ਚ ਐਤਵਾਰ ਸਵੇਰੇ ਵਾਪਰਿਆ। ਇੱਥੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਕਈ ਲੋਕ ਬਿਮਾਰ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਛੇ ਘੰਟੇ ਤੱਕ ਦਹਿਸ਼ਤ ਵਿੱਚ ਰਹੇ। ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।



Source link

Leave a Reply

Your email address will not be published.