ਲੋਕਾਂ ਦੇ ਵਿਆਹਾਂ ‘ਚ ਬੈਂਡ ਵਜਾਏਗੀ ਪੰਜਾਬ ਪੁਲਿਸ, ਦੇਣਗੇ ਪੈਣਗੇ ਘੰਟੇ ਲਈ 7 ਹਜ਼ਾਰ ਰੁਪਏ


Punjab News: ਪੰਜਾਬ ਪੁਲਿਸ ਹੁਣ ਲੋਕਾਂ ਦੇ ਵਿਆਹਾਂ ਵਿੱਚ ਬੈਂਡ ਵਜਾਏਗੀ। ਇਸ ਲਈ ਪੁਲਿਸ ਪਾਰਟੀ ਇੱਕ ਘੰਟੇ ਲਈ 7 ਹਜ਼ਾਰ ਰੁਪਏ ਵਸੂਲੇਗੀ। ਪਤਾ ਲੱਗਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਵਿਆਹ ਸਮਾਗਮਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੋਈ ਵਿਅਕਤੀ 80549-42100 ‘ਤੇ ਸੰਪਰਕ ਕਰਕੇ ਬੈਂਡ ਬੁੱਕ ਕਰ ਸਕਦਾ ਹੈ।

ਦਰਅਸਲ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਹਰਮਨਦੀਪ ਸਿੰਘ ਗਿੱਲ ਨੇ ਇਸ ਸਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ। ਇਹ ਸਰਕੂਲਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕੂਲਰ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਹੁਣ ਲੋਕਾਂ ਦੇ ਵਿਆਹ ਸਮਾਗਮ ਵਿੱਚ ਬੈਂਡ ਵਜਾਏਗੀ।

ਮੁਕਤਸਰ ਪੁਲਿਸ ਵੱਲੋਂ ਸਰਕੂਲਰ ਜਾਰੀ ਕਰਕੇ ਇਲਾਕਾ ਵਾਸੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੁਕਤਸਰ ਘਰੇਲੂ ਸਮਾਗਮਾਂ ਲਈ ਵੀ ਪੁਲਿਸ ਬੈਂਡ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ। ਸਰਕੂਲਰ ਮੁਤਾਬਕ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਵਿਅਕਤੀ ਪੁਲਿਸ ਬੈਂਡ ਬੁੱਕ ਕਰਵਾ ਸਕਦਾ ਹੈ।

ਮੁਕਤਸਰ ਪੁਲਿਸ ਵੱਲੋਂ ਜਾਰੀ ਸਰਕੂਲਰ ਅਨੁਸਾਰ ਪੁਲਿਸ ਬੈਂਡ ਦੀ ਬੁਕਿੰਗ ਲਈ ਵੱਖ-ਵੱਖ ਰੇਟ ਤੈਅ ਕੀਤੇ ਗਏ ਹਨ ਜੋ ਪ੍ਰਤੀ ਘੰਟੇ ਦੇ ਆਧਾਰ ‘ਤੇ ਹਨ। ਸਰਕਾਰੀ ਕਰਮਚਾਰੀਆਂ ਨੂੰ ਇੱਕ ਘੰਟੇ ਦੀ ਬੁਕਿੰਗ ਲਈ ਪੰਜ ਹਜ਼ਾਰ ਰੁਪਏ ਦੇਣੇ ਪੈਣਗੇ। ਦੂਜੇ ਪਾਸੇ ਪ੍ਰਾਈਵੇਟ ਮੁਲਾਜ਼ਮਾਂ ਤੇ ਆਮ ਲੋਕਾਂ ਤੋਂ ਇੱਕ ਘੰਟੇ ਲਈ ਸੱਤ ਹਜ਼ਾਰ ਰੁਪਏ ਵਸੂਲੇ ਜਾਣਗੇ। ਇਸੇ ਤਰ੍ਹਾਂ ਹਰ ਵਾਧੂ ਘੰਟੇ ਲਈ ਸਰਕਾਰੀ ਕਰਮਚਾਰੀ ਤੋਂ 2500 ਰੁਪਏ ਤੇ ਆਮ ਜਨਤਾ ਤੋਂ 3500 ਰੁਪਏ ਵਸੂਲੇ ਜਾਣਗੇ।

ਇਸ ਤੋਂ ਇਲਾਵਾ ਪੁਲਿਸ ਲਾਈਨ ਤੋਂ ਸਮਾਰੋਹ ਤੱਕ ਜਾਣ ਲਈ ਬੁਕਿੰਗ ਕਰਨ ਵਾਲੇ ਵਿਅਕਤੀ ਤੋਂ 80 ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਲਿਆ ਜਾਵੇਗਾ। ਪੁਲਿਸ ਬੈਂਡ ਦੀ ਬੁਕਿੰਗ ਲਈ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਡ ਬੁਕਿੰਗ ਲਈ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Ludhiana News: ਵਿਜੀਲੈਂਸ ਦੀ ਰਾਡਾਰ ‘ਤੇ ਇੱਕ ਹੋਰ ਕਾਂਗਰਸੀ ਲੀਡਰ, ਲੁਧਿਆਣਾ ‘ਚ ਮਾਰੀ ਰੇਡ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਕੁੱਤੇ ਦਾ ਸ਼ਾਨਦਾਰ ਵਿਆਹ, ਕਾਰ ਰਾਹੀਂ ਆਇਆ ਲਾੜਾ, ਪਾਲਕੀ ਤੋਂ ਵਿਦਾ ਹੋਈ ਲਾੜੀ, ਬਾਰਾਤੀ ਨੇ ਕੀਤਾ ਜ਼ਬਰਦਸਤ ਡਾਂਸSource link

Leave a Comment