ਸ਼ਰਮਸਾਰ ! ਦਵਾਈ ਲਈ ਪੈਸੇ ਮੰਗਣ ‘ਤੇ ਕਲਯੁਗੀ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਆਪਣਾ ਪਿਓ

ਸ਼ਰਮਸਾਰ ! ਦਵਾਈ ਲਈ ਪੈਸੇ ਮੰਗਣ 'ਤੇ ਕਲਯੁਗੀ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਆਪਣਾ ਪਿਓ


Fazilka News : ਫਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਅਧੀਨ ਪੈਂਦੇ ਢਾਣੀ ਕਾਲੂਰਾਮ ਵਿਖੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲਹੂ-ਲੁਹਾਣ ਕਰ ਦਿੱਤਾ ਹੈ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜੇ ਵਿਅਕਤੀ ਨੂੰ ਕਿਸੇ ਪਿੰਡ ਵਾਸੀ ਨੇ 108 ਰਾਹੀਂ ਹਸਪਤਾਲ ਪਹੁੰਚਿਆ, ਜਿਸ ਨੂੰ ਡਾਕਟਰਾਂ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜ਼ਖਮੀ ਦੀ ਪਹਿਚਾਣ ਰਾਮ ਗੋਪਾਲ (50) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਗੋਪਾਲ ਨੇ ਦੱਸਿਆ ਕਿ ਉਸ ਨੇ ਆਪਣੇ ਮੁੰਡੇ ਮਹਿੰਦਰ ਤੋਂ ਗੋਡਿਆਂ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਕੁਝ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਆਪਣੇ ਚਾਚੇ ਦੇ ਮੁੰਡਿਆਂ ਨੂੰ ਬੁਲਾ ਲਿਆ ਅਤੇ ਗੰਡਾਸੀ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਟਰੈਟਕਰ ਸਟਾਰਟ ਕਰਕੇ ਉੱਥੋਂ ਭੱਜ ਨਿਕਲਿਆ। ਇਸ ਦੌਰਾਨ ਰਾਹ ‘ਚ ਪਿੰਡ ਦਾ ਇੱਕ ਵਿਅਕਤੀ ਸਕੂਟਰੀ ‘ਤੇ ਜਾ ਰਿਹਾ ਸੀ, ਜਿਸ ਨੇ ਉਸ ਨੂੰ ਜ਼ਖ਼ਮੀ ਹਾਲਤ ‘ਚ ਦੇਖ ਕੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤਾ ਤਾਂ ਉਸ ਮੌਕੇ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਵੇਦ ਪ੍ਰਕਾਸ਼ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ।

ਜ਼ਖ਼ਮੀ ਰਾਮ ਗੋਪਾਲ ਨੇ ਦੱਸਿਆ ਕਿ ਉਸ ਕੋਲ ਕੁੱਲ 13 ਏਕੜ ਜ਼ਮੀਨ ਹੈ, ਜਿਸ ਵਿੱਚੋਂ 6 ਕਿਲੇ ਉਸ ਨੇ ਪਹਿਲਾਂ ਹੀ ਆਪਣੇ ਮੁੰਡ ਨੂੰ ਦੇ ਦਿੱਤੀ ਹੈ। ਹੁਣ ਕੁਝ ਦਿਨਾਂ ਪਹਿਲਾਂ ਉਸ ਨੇ ਮੁੰਡੇ ਨੇ ਬਾਕੀ ਰਹਿੰਦੀ ਜ਼ਮੀਨ ਵੀ ਜ਼ਬਰਦਸਤੀ ਉਸ ਕੋਲੋਂ ਲੈ ਲਈ, ਜਿਸ ਕਾਰਨ ਉਹ ਪੈਸਿਆਂ ਲਈ ਆਪਣੇ ਮੁੰਡੇ ‘ਤੇ ਨਿਰਭਰ ਹੋ ਗਿਆ। ਅੱਜ ਜਦੋਂ ਉਸ ਨੇ ਆਪਣੇ ਮੁੰਡੇ ਤੋਂ ਇਲਾਜ ਲਈ ਪੈਸੇ ਮੰਗੇ ਤਾਂ ਉਸ ਦੇ ਮੁੰਡੇ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।Source link

Leave a Reply

Your email address will not be published.