ਸ਼ਰਾਬੀ ਪਤਨੀ ਤੋਂ ਤੰਗ ਆਇਆ ਬੰਦਾ ਪਹੁੰਚਿਆ ਪੁਲਿਸ ਕੋਲ, ਕਹਿੰਦਾ ਸਾਰੀ ਤਨਖਾਹ ਬੋਤਲਾਂ ‘ਚ ਉਡਾ ਦਿੰਦੀ

ਸ਼ਰਾਬੀ ਪਤਨੀ ਤੋਂ ਤੰਗ ਆਇਆ ਬੰਦਾ ਪਹੁੰਚਿਆ ਪੁਲਿਸ ਕੋਲ, ਕਹਿੰਦਾ ਸਾਰੀ ਤਨਖਾਹ ਬੋਤਲਾਂ 'ਚ ਉਡਾ ਦਿੰਦੀ

Ajab Gajab – ਅਕਸਰ ਪੁਲਿਸ ਕੋਲ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ, ਜਿਨ੍ਹਾਂ ‘ਚ ਪਤੀ-ਪਤਨੀ ਇਕ-ਦੂਜੇ ਦੀਆਂ ਅਜਿਹੀਆਂ ਆਦਤਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ ਜੋ ਕਿ ਬਹੁਤ ਹੀ ਅਜੀਬ ਹੁੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਪਤਨੀ ਤੋਂ ਪਰੇਸ਼ਾਨ ਇੱਕ ਪਤੀ ਪੁਲਿਸ ਕੋਲ ਮਦਦ ਲਈ ਗਿਆ, ਕਿਉਂਕਿ ਉਸ ਦੀ ਪਤਨੀ ਸ਼ਰਾਬ ਦੀ ਆਦੀ ਹੈ ਅਤੇ ਉਹ ਆਪਣੀ ਪੂਰੀ ਤਨਖਾਹ ਇਸ ‘ਤੇ ਹੀ ਖਰਚ ਕਰ ਦਿੰਦੀ ਹੈ।

ਪਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਪਹਿਲਾਂ ਪਤਨੀ ਹਰ ਰਾਤ ਬੀਅਰ ਮੰਗਦੀ ਸੀ, ਜਿਸ ਤੋਂ ਬਾਅਦ ਹੁਣ ਉਸ ਦੀ ਆਦਤ ਇਸ ਹੱਦ ਤੱਕ ਵੱਧ ਗਈ ਹੈ ਕਿ ਉਹ ਸਾਰੇ ਪੈਸੇ ਸ਼ਰਾਬ ਵਿੱਚ ਖਰਚਾ ਕਰ ਦਿੰਦੀ ਹੈ। ਪਤੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਹੈਰਾਨ ਕਰਨ ਵਾਲੀ ਹੈ।

ਬੰਜਾਰਾ ਭਾਈਚਾਰੇ ਦੇ ਇਸ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੂੰ ਸ਼ਰਾਬ ਨਹੀਂ ਮਿਲਦੀ ਤਾਂ ਉਹ ਹੰਗਾਮਾ ਕਰ ਦਿੰਦੀ ਹੈ। ਇਸ ਲਈ ਉਹ ਆਪਣੇ ਪਤੀ ਦੀ ਕੁੱਟਮਾਰ ਵੀ ਕਰਦੀ ਹੈ। ਪਤੀ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਪਤਨੀ ਦੇ ਪਰਿਵਾਰ ਵਾਲਿਆਂ ਨੂੰ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਉਹ ਹੋਰ ਪਰੇਸ਼ਾਨ ਹੋ ਗਿਆ। ਸੱਸ ਅਤੇ ਸਹੁਰੇ ਨੇ ਪਤੀ ਨੂੰ ਕਿਹਾ ਕਿ ਜਦੋਂ ਉਹ ਉਸ ਨੂੰ ਸ਼ਰਾਬ ਨਹੀਂ ਪਿਲਾ ਸਕਦੇ ਸਨ ਤਾਂ ਵਿਆਹ ਕਿਉਂ ਕਰਵਾਇਆ? ਇੰਨਾ ਹੀ ਨਹੀਂ ਉਸਦੀ ਸੱਸ ਨੇ ਉਸਨੂੰ ਕਿਹਾ ਕਿ ਉਹ ਸਿਰਫ ਸ਼ਰਾਬ ਪੀਂਦੀ ਹੈ, ਖੂਨ ਨਹੀਂ ਪੀਂਦੀ…

ਇਸ ਤੋਂ ਤੰਗ ਆ ਕੇ ਵਿਅਕਤੀ ਨੇ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਹੈ। ਵਿਅਕਤੀ ਨੇ ਕਿਹਾ ਹੈ ਕਿ ਉਸ ਦੀ ਸੁਰੱਖਿਆ ਲਈ ਘਰ ਦੇ ਬਾਹਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣ, ਨਹੀਂ ਤਾਂ ਉਸ ਦੀ ਪਤਨੀ ਦਾ ਸ਼ਰਾਬ ਦਾ ਨਸ਼ਾ ਛੁਡਵਾ ਦਿੱਤਾ ਜਾਵੇ। ਵਿਅਕਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਨੇ ਕੁਹਾੜੀ ਅਤੇ ਲੋਹੇ ਦੀ ਰਾਡ ਨਾਲ ਉਸ ‘ਤੇ ਕਈ ਵਾਰ ਹਮਲਾ ਕੀਤਾ ਹੈ।

Source link

Leave a Reply

Your email address will not be published.