Punjab News: ਆਮ ਆਦਮੀ ਪਾਰਟੀ ਦੇ ਮੰਤਰੀ ਦੀ ਵੀਡੀਓ ਦਾ ਮਾਮਲਾ ਇਸ ਵੇਲੇ ਪਾਰਟੀ ਦੇ ਗਲ਼ੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਭ ਵਿਚਾਲੇ ਸੁਖਪਾਲ ਖਹਿਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਹਿਦਾਇਤ ਦਿੱਤੀ ਗਈ ਹੈ ਕਿਉਂਕਿ ਉਹ ਕਟਾਰੂਚੱਕ ਦੇ ਖ਼ਿਲਾਫ਼ ਹਨ।
ਖਹਿਰਾ ਨੇ ਟਵੀਟ ਕਰ ਕਿਹਾ, ਦੋਸਤੋ, ਮੈਨੂੰ ਬਹੁਤ ਹੀ ਭਰੋਸੇਮੰਦ ਪੁਲਿਸ ਸੂਤਰਾਂ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਭਗਵੰਤ ਮਾਨ ਨੇ ਨਫ਼ਰਤ ਦੇ ਕਾਰਨ ਮੇਰੇ ਵਿਰੁੱਧ ਬਿਲਕੁਲ ਝੂਠਾ ਕੇਸ ਦਰਜ ਕਰਨ (ਪਹਿਲਾਂ ਹੀ ਦਰਜ ਹੋ ਸਕਦਾ ਹੈ) ਅਤੇ ਮੈਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਮੈਂ ਇਸ ਤਰ੍ਹਾਂ ਝੁਕਾਂਗਾ ਅਤੇ ਸੱਚ ਬੋਲਦਾ ਰਹਾਂਗਾ ਅਤੇ ‘ਆਪ’ ਸਰਕਾਰ ਦੀ ਬਦਲਾਖੋਰੀ ਵਿਰੁੱਧ ਲੜਦਾ ਰਹਾਂਗਾ।
ਦੋਸਤੋ, ਮੈਨੂੰ ਬਹੁਤ ਹੀ ਭਰੋਸੇਮੰਦ ਪੁਲਿਸ ਸੂਤਰਾਂ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ @ਭਗਵੰਤ ਮਾਨ ਨਿਰੀ ਨਫ਼ਰਤ ਕਾਰਨ ਮੇਰੇ ਵਿਰੁੱਧ ਬਿਲਕੁਲ ਝੂਠਾ ਕੇਸ ਦਰਜ ਕਰਨ (ਪਹਿਲਾਂ ਹੀ ਦਰਜ ਹੋ ਸਕਦਾ ਹੈ) ਅਤੇ ਮੈਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਮੈਂ ਇਸ ਤਰ੍ਹਾਂ ਨਿਰਾਸ਼ ਨਹੀਂ ਹੋਵਾਂਗਾ ਅਤੇ ਬੋਲਦਾ ਰਹਾਂਗਾ… pic.twitter.com/mhDL7a0HjX
— ਸੁਖਪਾਲ ਸਿੰਘ ਖਹਿਰਾ (@SukhpalKhaira) 5 ਮਈ, 2023
ਖਹਿਰਾ ਨੇ ਕਿਹਾ, ਮੈਨੂੰ ਲਗਦਾ ਹੈ ਕਿ ਮੇਰੀ ਗ੍ਰਿਫ਼ਤਾਰੀ ਇਸ ਲਈ ਕੀਤੀ ਜਾਵੇਗੀ ਕਿਉਂਕਿ ਮੈਂ ਕਟਾਰੂਚੱਕ ਦੇ ਖ਼ਿਲਾਫ਼ ਡਟ ਕੇ ਪੰਜਾਬ ਗਵਰਨਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਮਾਮਲਾ ਲੋਕਾਂ ਵਿਚਾਲੇ ਲਿਆਂਦਾ ਹੈ। ਇਨ੍ਹਾਂ ਤੋਂ ਜਰ ਨਹੀਂ ਹੋ ਰਿਹਾ। ਭਗਵੰਤ ਮਾਨ ਨੇ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਲੋਕਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਤੇ ਪੁਲਿਸ ਭੇਜਣ ਦਾ ਕੰਮ ਕੀਤਾ ਹੈ।
ਖਹਿਰਾ ਨੇ ਕਿਹਾ, ਜਿਹੜੇ ਇਲਜ਼ਾਮ ਮੇਰੇ ਤੇ ਲੱਗਣਗੇ ਉਹ ਬਿਲਕੁਲ ਬੇਬੁਨਿਆਦ, ਝੂਠੇ ਤੇ ਬਦਲਾਖੋਰੀ ਦੀ ਨੀਅਤ ਤਹਿਤ ਲਾਏ ਜਾਣਗੇ। ਖਹਿਰਾ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਉਹ ਜਲੰਧਰ ਵਿੱਚ ਹਾਰ ਰਹੇ ਹਨ ਇਸ ਲਈ ਉਹ ਬਦਲਾਖੋਰੀ ਦੀ ਕਾਰਵਾਈ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।