ਸੁਤੰਤਰਤਾ ਦਿਵਸ ਲੇਖ ਪੰਜਾਬੀ ਵਿਚ ||INDEPENDENCE DAY ESSAY IN PUNJABI|| independence day speech in punjabi || 75th independence day essay in Punjabi||76th independence day speech in Punjabi

Introduction in Punjabi ਭੂਮਿਕਾ-
ਪਸ਼ੂ, ਪੰਛੀ ਆਦਿ ਜੀਵ ਦੀ ਸੁਭਾਵਕ ਰੂਪ ਨਾਲ ਹਮੇਸ਼ਾ ਸੁਤੰਤਰ ਰਹਿ ਕੇ ਜੀਵਨ ਜੀਉਣਾ ਪਸੰਦ ਕਰਦੇ ਹਨ।ਫਿਰ ਮਨੁੱਖ ਤਾਂ ਸਾਰੇ ਜੀਵਾਂ ਨਾਲੋਂ ਸਰਵ ਸਰੇਸ਼ਠ ਹੈ।ਉਹ ਦੂਸਰਿਆਂ ਦੇ ਅਧੀਨ ਰਹਿ ਕੇ ਜੀਵਨ ਜੀਊਣਾ, ਕਿਸ ਤਰ੍ਹਾਂ ਪਸੰਦ ਕਰ ਸਕਦਾ ਹੈ। ਗੁਲਾਮੀ ਦੇ ਬਾਅਦ ਜਦੋਂ ਕਿਸੇ ਨੂੰ ਵੀ ਸੁਤੰਤਰਤਾ ਮਿਲਦੀ ਹੈ ਤਾਂ ਉਸ ਦੇ ਅਨੰਦ ਅਤੇ ਖੁਸ਼ੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਸੈਂਕੜੇ ਸਾਲ ਗੁਲਾਮ ਰਹਿਣ ਬਾਅਦ ਜਦੋ ਭਾਰਤ 15 ਅਗਸਤ, 1947 ਈ. ਨੂੰ ਅਜ਼ਾਦ ਹੋਇਆ, ਉਸ ਸਮੇਂ ਭਾਰਤ ਦੇ ਸਾਰੇ ਮਰਦ , ਇਸਤਰੀ, ਬੱਚੇ ਬੁੱਢੇ ਸਾਰੇ ਖੁਸ਼ੀ ਵਿੱਚ ਨੱਚ ਉੱਠੇ। ਉਸ ਤੋਂ ਬਾਅਦ ਹਰ ਸਾਲ 15 ਅਗਸਤ ਨੂੰ ਸੁਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਸੁਤੰਤਰਤਾ ਅੰਦੋਲਨ Independence movement IN PUNJABI

ਸ਼ੁਰੂ ਤੋਂ ਹੀ ਸਮੇਂ-ਸਮੇਂ ਉੱਤੇ ਸੁਤੰਤਰਤਾ ਲਈ ਸੰਘਰਸ਼ ਹੁੰਦੇ ਰਹੇ ਪਰ ਕੋਸ਼ਿਸ਼ਾਂ ਪੂਰੀ ਤਰ੍ਹਾਂ ਸਫਲ ਨਾ ਹੋ ਸਕੀਆਂ। 1857 ਈ ਨੂੰ ਹੋਏ ਅੰਦੋਲਨ ਨੂੰ ਪਹਿਲਾ ਸੁਤੰਤਰਤਾ ਅੰਦੋਲਨ ਕਿਹਾ ਜਾਂਦਾ ਹੈ ਇਸ ਵਿੱਚ ਮਹਾਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ, ਤਾਂਤਿਆ ਟੋਪੇ, ਬਹਾਦਰ ਸਾ ਜ਼ਫ਼ਰ, ਮੰਗਲ ਪਾਂਡੇ ਆਦਿ ਦਾ ਤਿਆਗ ਅਤੇ ਬਲੀਦਾਨ ਉੱਲੇਖਯੋਗ ਹਨ।ਇਸ ਤੋਂ ਬਾਅਦ 27 ਦਸੰਬਰ 1885 ਈ. ਵਿੱਚ ਭਾਰਤੀ ਰਾਸ਼ਟਰ ਕਾਂਗਰਸ ਦੀ ਸਥਾਪਨਾ ਕੀਤੀ ਗਈ।ਇਸ ਸੰਗਠਨ ਦੇ ਮਾਧਿਅਮ ਨਾ ਉਦੇਸ਼ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਚਲਦਾ ਰਿਹਾ, ਜਿਸਦੇ ਵਿੱਚ ਅਨੇਕ ਭਾਰਤੀ ਪੱਤਰਾਂ ਨੇ ਤਿਆਗ, ਤਪੱਸਿਆ ਅਤੇ ਬਲੀਦਾਨ ਦੀਆਂ ਅਮਰ ਕਥਾਵਾਂ ਜੋੜੀਆਂ।ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜਿੱਥੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅਹਿੰਸਾਤਮਕ ਸ਼ਾਂਤੀਪੂਰਨ ਅੰਦੋਲਨ ਚੱਲ ਰਿਹਾ ਸੀ ਉਥੇ ਦੂਜੇ ਪਾਸੇ ਵੀਰ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਸ਼ਹੀਦ ਰਾਮਪ੍ਰਸ਼ਾਦ ਬਿਸਮਿਲ, ਨੇਤਾ ਜੀ ਸੁਭਾਸ਼ ਚੰਦਰ ਬੋਸ ਆਦਿ ਆਤਮ ਬਲੀਦਾਨ ਦੁਆਰਾ ਕ੍ਰਾਂਤੀ ਦਾ ਸੰਚਾਲਨ ਕਰ ਰਹੇ ਸਨ, ਜਿਸ ਵਿੱਚ ਭਾਰਤ ਮਾਂ ਦੇ ਅਨੇਕਾਂ ਪੁੱਤਰ ਸ਼ਹੀਦ ਹੋਏ । ਦੋਨੋਂ ਨਰਮ ਦਲ ਅਤੇ ਗਰਮ ਦਲ ਦੇ ਤਿਆਗ ਅਤੇ ਸ਼ਹੀਦੀ ਨੇ ਸਾਨੂੰ ਸੈਂਕੜੇ ਸਾਲਾਂ ਤੋਂ ਬਾਅਦ ਅਜ਼ਾਦੀ ਦਿਵਾਈ।
ਦੇਸ਼ ਪ੍ਰਾਪਤੀ ਅਤੇ ਰਾਸ਼ਟਰੀ ਤਿਉਹਾਰ Country Achievements and National Festivals IN PUNJABI –
ਕਈ ਸਾਲਾਂ ਦੀ ਠੰਢੀ ਅਤੇ ਗਰਮ ਲੜਾਈ ਤੋਂ ਬਾਅਦ 15 ਅਗਸਤ 1947 ਈ. ਨੂੰ ਅਸੀਂ ਅਜ਼ਾਦ ਹੋ ਗਏ। ਪਹਿਲਾ ਅਜ਼ਾਦੀ ਦਿਵਸ ਅਸੀਂ ਉਨ੍ਹਾਂ ਅਜ਼ਾਦੀ ਸੈਨਾਨੀਆ ਦੇ ਨਾਲ ਮਨਾਇਆ, ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਤਤਕਾਲੀ ਤਿਆਗ ਕੀਤਾ ਸੀ। ਉਸ ਦਿਨ ਸਾਡੇ ਅਜ਼ਾਦ ਭਾਰਤ ਸ ਦਾ ਜਨਮ ਹੋਇਆ। ਸੀ। ਉਸੇ ਜਨਮ ਦਿਵਸ ਨੂੰ ਅਸੀਂ ਹਰ ਸਾਲ ਸਵਤੰਤਰਤਾ ਦਿਵਸ ਵਜੋਂ ਮਨਾਉਂਦੇ ਆ ਰਹੇ ਹਾਂ ਸੁਤੰਤਰਤਾ ਦਿਵਸ ਦੀ ਸ਼ਾਮ ਤੋਂ ਪਹਿਲਾਂ ਅਰਬਾਤ 14 ਅਗਸਤ ਦੀ ਰਾਤ ਨੂੰ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਨਾ ਆਪਣਾ ਸੰਦੇਸ਼ ਦਿੰਦੇ ਹਨ ਜਿਸ ਨੂੰ ਸੰਚਾਰ ਮਾਧਿਅਮ ਨਾਲ ਦੇਸ਼ ਦੇ ਹਰ ਕੋਨੇ ਵਿੱਚ ਪੜ੍ਹਿਆ ਅਤੇ ਸੁਣਿਆ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਉਹ ਸਰਕਾਰ ਦੀਆਂ ਉਪਲਬਧੀਆਂ ਅਤੇ ਭਵਿੱਖ ਲੋਕ ਅਸਾਵਾਂ ਤੇ ਚਾਨਣ ਪਾਦੇ ਹਨ |
ਭਾਰਤ ਸਰਕਾਰ ਸੁਤੰਤਰਤਾ ਦਿਵਸ ਰਾਸ਼ਟਰੀ ਪੱਧਰ ਉੱਤੇ ਮਨਾਉਣ ਦੀ ਪਰੰਪਰਾ ਹਰ ਸਾਲ ਇਸ ਪਵਿੱਤਰ ਤਿਉਹਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੜੀ ਖੁਸ਼ੀ ਨਾਲ ਮਨਾਉਂਦੀ ਹੈ। ਉਸ ਦੀ ਤਿਆਰੀ ਰਾਸ਼ਟਰੀ ਪੱਧਰ ਉੱਤੇ ਕਈ ਦਿਨਾ ਪਹਿਲਾ ਤੋਂ ਹੀ ਅਰੰਭ ਕਰ ਦਿੱਤੀ ਜਾਂਦੀ ਹੈ। 15 ਅਗਸਤ ਦੀ ਸਵੇਰ ਲਗਭਗ 7 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਉੱਤੇ ਰਾਸ਼ਟਰੀ ਝੰਡਾ ਸਾਡਾ ਪਿਆਰਾ ਤਿਰੰਗਾ ਲਹਿਰਾਉਂਦੇ ਹਨ। ਆਕਾਸ਼ ਵਿੱਚ ਗੂੰਜਣ ਵਾਲੀਆਂ ਤੋਪਾਂ ਦੇ ਨਾਲ ਇਸ ਪਵਿੱਤਰ ਤਿਉਹਾਰ ਦਾ ਅਰੰਭ ਹੋਣ ਦੇ ਨਾਲ ਉਹ ਦੇਸ਼ ਦੇ ਨਾਂ ਸੰਦੇਸ਼ ਦਿੰਦੇ ਹਨ ਜਿਸ ਨੂੰ ਅਕਾਸ਼ਵਾਣੀ ,ਇੰਟਰਨੇਟ ਅਤੇ ਦੂਰਦਰਸ਼ਨ ਦੇ ਸਾਰੇ ਕੇਂਦਰਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਹੈ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਦੇ ਮਹੱਤਵ ਨੂੰ ਦੱਸਦੇ ਹੋਏ ਆਪਣੀ ਸਰਕਾਰ ਦੀਆਂ ਉਪਲਬਧੀਆਂ ਅਤੇ ਨੀਤੀਆਂ ਉੱਤੇ ਚਾਨਣਾ ਪਾਉਂਦੇ ਹਨ।
ਸਕੂਲ ਅਤੇ ਕਾਲਜ ਵਿੱਚ ਸੁਤੰਤਰਤਾ ਦਿਵਸ INDEPENDENCE DAY IN SCHOOL AND COLLEGES IN PUNJBAI

ਇਸ ਤਿਉਹਾਰ ਨੂੰ 15 ਅਗਸਤ ਵਾਲੇ ਦਿਨ ਦਿੱਲੀ ਵਿੱਚ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ।ਇਸ ਦਿਨ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੁਤੰਤਰਤਾ ਦਿਵਸ ਨੂੰ ਇੱਕ ਦਿਨ ਪਹਿਲਾਂ ਅਰਥਾਤ 14 ਅਗਸਤ ਨੂੰ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਸਾਰੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਬੜੀ ਖੁਸ਼ੀ ਨਾਲ ਇਸ ਤਿਉਹਾਰ ਵਿੱਚ ਸ਼ਾਮਲ ਹੁੰਦੇ ਹਨ। ਸਭ ਤੋਂ ਪਹਿਲਾਂ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲ ਰਾਸ਼ਟਰੀ ਗੀਤ ਨਾਲ ਝੰਡਾ ਚੜ੍ਹਾਉਂਦੇ ਹਨ, ਫਿਰ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਹੋਏ ਵਖਰੇ-ਵੱਖਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।ਕਈ ਵਿਦਿਆਰਥੀ ਦੇਸ਼ ਭਗਤੀ ਗੀਤ ਗਾਉਂਦੇ ਹਨ, ਕਈ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਕਈ ਵੱਖ-ਵੱਖ ਤਰ੍ਹਾਂ ਦੇ ਨਾਟਕ ਪ੍ਰਦਰਸ਼ਿਤ ਕਰਦੇ ਹਨ।ਫਿਰ ਖੇਡਾਂ ਵਿੱਚ ਇਨਾਮ ਜਿੱਤਣ ਵਾਲਿਆਂ ਨੂੰ ਇਨਾਮ ਵੰਡ ਕੇ ਰਾਸ਼ਟਰੀ ਗੀਤ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੁੰਦਾ ਹੈ।
ਦੇਸ਼ ਅਤੇ ਵਿਦੇਸ਼ ਵਿੱਚ ਵਿੱਚ ਸੁਤੰਤਰਤਾ ਦਿਵਸ | INDEPENDENCE DAY IN INTERNATIONAL COUNTRY IN PUNJABI
.jpg/1200px-India-0037_-_Flickr_-_archer10_(Dennis).jpg)
ਦੇਸ਼ ਦੀਆਂ ਰਾਜਧਾਨੀਆਂ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਝੰਡਾ ਚੜਾਉਣ ਦੇ ਨਾਲ ਇਸ ਪ੍ਰੋਗਰਾਮ ਦਾ ਸੱਭ ਅਰੰਭ ਕਰਦੇ ਹਨ। ਸਾਰੇ ਸਰਕਾਰੀ ਦਫਤਰਾਂ ਸਕੂਲਾਂ ਅਤੇ ਕਾਲਜਾਂ ਵਿੱਚ ਉੱਥੋਂ ਦੇ ਪ੍ਰਿੰਸੀਪਲ ਦੁਆਰਾ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ । ਹਰੇਕ ਦੇਸ਼ ਵਿੱਚ ਭਾਰਤ ਦੇ ਰਾਜਦੂਤ ਦੇ ਦੂਤਾਵਾਸ ਵਿੱਚ ਝੰਡਾ ਚੜਾਉਣ ਦੇ ਨਾਲ ਪ੍ਰੋਗਰਾਮ ਦਾ ਸ਼ੁੱਭ ਅਰੰਭ ਕੀਤਾ ਜਾਂਦਾ ਹੈ। ਹਰੇਕ ਦੇਸ਼ ਦੇ ਸ਼ਾਸਨ ਪ੍ਰਧਾਨ ਭਾਰਤ ਨੂੰ ਅਜਾਦੀ ਦਿਵਸ ਤੇ ਵਧਾਈ ਸੰਦੇਸ਼ ਭੇਜਦੇ ਹਨ।
ਸਿੱਟਾ CONCLUSION IN PUNJABI :-
ਸਾਡਾ ਇਹ ਰਾਸ਼ਟਰੀ ਤਿਉਹਾਰ ਧਰਮ ਨਿਰਪੱਖ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਦੇਸ਼ ਦੇ ਸਾਰੇ ਧਰਮਾ ਜਾਤੀਆ ਪਰਵਾਰ ਅਤੇ ਖੇਤਰਾਂ ਦੇ ਲੋਕਾਂ ਦੁਆਰਾ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ। ਇਸ ਵਿਚ ਕਿਸੇ ਪ੍ਰਕਾਰ ਦੀ ਕੁੰਜ ਭਾਵਨਾ ਸ਼ਾਮਲ ਨਹੀਂ ਹੈ। ਅਸੀ ਇਸ ਤਿਉਹਾਰ ਨੂੰ ਹਮੇਸ਼ਾ ਮਨਾਉਂਦੇ ਰਹੀਏ, ਇਹ ਸਾਡੀ ਕਾਮਨਾ ਹੈ। ਦੇਸ਼ ਦੀ ਰੱਖਿਆ ਲਈ ਸਾਰੇ ਦਦੇਸ ਵਾਸੀਆਂ ਨੂੰ ਪਿਆਰ ਨਾਲ ਮਿਲਕੇ ਰਹਿਣਾ ਚਾਹੀਦਾ ਹੈ |
ਸੁਤੰਤਰਤਾ ਦਿਵਸ ਬਾਰੇ ਹੋਰ ਜਾਣਕਾਰੀ SOME INTERESTYING FACTS ABOUT INDIAN INDEPENDENCE DAY
1:- ਤਿਰੰਗਾ ਝੰਡਾ, ਜੋ ਕਿ ਭਾਰਤ ਦਾ ਰਾਸ਼ਟਰੀ ਝੰਡਾ ਹੈ, ਸਵਰਾਜ ਝੰਡੇ ‘ਤੇ ਅਧਾਰਤ ਹੈ, ਜਿਸ ਨੂੰ ਆਜ਼ਾਦੀ ਘੁਲਾਟੀਏ ਪਿੰਗਲੀ ਵੈਂਕਈਆ ਦੁਆਰਾ ਵਿਕਸਤ ਕੀਤਾ ਗਿਆ ਸੀ, ਜੋ ਕਿ ਮਛਲੀਪੱਟਨਮ ਤੋਂ ਇੱਕ ਕਿਸਾਨ ਸੀ.
2:- ਆਜ਼ਾਦੀ ਤੋਂ ਤਿੰਨ ਸਾਲ ਬਾਅਦ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਸੀ
3:- ਆਜ਼ਾਦੀ ਦੇ ਸਮੇਂ ਭਾਰਤ ਕੋਲ ਅਧਿਕਾਰਤ ਰਾਸ਼ਟਰੀ ਗੀਤ ਨਹੀਂ ਸੀ. ਜਨ ਗਨ ਮਨ ਨੂੰ 1911 ਵਿਚ ਲਿਖਿਆ ਗਿਆ ਸੀ। ਹਾਲਾਂਕਿ, ਇਸ ਨੂੰ ਅਧਿਕਾਰਤ ਤੌਰ ‘ਤੇ ਅਪਣਾ ਲਿਆ ਗਿਆ ਅਤੇ 24 ਜਨਵਰੀ, 1950 ਨੂੰ ਭਾਰਤ ਦਾ ਰਾਸ਼ਟਰੀ ਗੀਤ ਵਜੋਂ ਦਰਜਾ ਦਿੱਤਾ ਗਿਆ।
4:- ਇਹ ਲਾਰਡ ਮਾਉੰਟ ਟਬੈਟਨ, ਆਖਰੀ ਵਾਇਸਰਾਏ ਅਤੇ ਦੇਸ਼ ਦਾ ਪਹਿਲਾ ਗਵਰਨਰ-ਜਨਰਲ ਸੀ, ਜਿਸ ਨੇ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦਾ ਐਲਾਨ ਕਰਨ ਲਈ ਚੁਣਿਆ ਸੀ।
5:- ਪਾਕਿਸਤਾਨ ਨੂੰ ਭਾਰਤ ਤੋਂ ਇਕ ਦਿਨ ਪਹਿਲਾਂ ਹੀ ਆਜ਼ਾਦੀ ਮਿਲੀ ਸੀ
ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ 14 ਅਗਸਤ ਨੂੰ ਮਨਾਉਂਦਾ ਹੈ ਤਾਂ ਜੋ ਆਖ਼ਰੀ ਬ੍ਰਿਟਿਸ਼ ਵਾਈਸਰਾਏ, ਲਾਰਡ ਮਾਉੰਟ ਟਬੈਟਨ ਇਸ ਸਮਾਰੋਹ ਵਿੱਚ ਸ਼ਾਮਲ ਹੋ ਸਕਣ। ਕਿਉਂਕਿ ਮਾਉਂਟਬੈਟਨ, ਦੋਵਾਂ ਦੇਸ਼ਾਂ ਵਿਚ ਅਜ਼ਾਦ ਦਿਵਸ ਸਮਾਰੋਹਾਂ ਦੀ ਬਖਸ਼ਿਸ਼ ਲਈ ਅਣਵੰਡੇ ਭਾਰਤ ਦਾ ਆਖਰੀ ਵਾਇਸਰਾਇ ਜ਼ਰੂਰੀ ਸੀ, ਇਸ ਲਈ ਇਹ ਫੈਸਲਾ ਲਿਆ ਗਿਆ।
6:- ਪੰਜ ਹੋਰ ਦੇਸ਼ਾਂ ਨੇ ਆਪਣਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਇਆ
ਹਾਲਾਂਕਿ ਵੱਖ-ਵੱਖ ਸਾਲਾਂ ਵਿਚ ਆਪਣੀ ਆਜ਼ਾਦੀ ਪ੍ਰਾਪਤ ਕਰਨ ਦੇ ਬਾਵਜੂਦ, ਪੰਜ ਹੋਰ ਦੇਸ਼ ਆਪਣੀ ਆਜ਼ਾਦੀ 15 ਅਗਸਤ ਨੂੰ ਭਾਰਤ ਦੇ ਨਾਲ-ਨਾਲ ਬਹਿਰੀਨ, ਉੱਤਰੀ ਕੋਰੀਆ, ਦੱਖਣੀ ਕੋਰੀਆ, ਰਿਪਬਲਿਕ ਆਫ ਕਾਂਗੋ ਅਤੇ ਲੀਚਨਸਟਾਈਨ ਨੂੰ ਮਨਾਉਂਦੇ ਹਨ|
independence day essay in hindi
independence day essay topics
independence day essay for kids
independence day essay 10 lines
independence day essay 100 words
75th independence day essay in english
independence day essay for preschool –
independence day essay writing in english 2019
independence day speech in punjabi
75th independence day essay in punjabi language
15 august essay in punjabi 100 words
75th independence day essay in punjabi
75th independence day speech in punjabi
independence day essay in punjabi 350 words
essay on 75 years of indian independence in punjabi
15 august essay in punjabi 10 lines