ਸੰਦੀਪ ਪਾਠਕ ਦੀ ਚੀਮਾ ਨੂੰ ਧਮਕੀ ! ਜੇ ਜਲੰਧਰ ਹਾਰੇ ਤਾਂ ਮੈਂ ਬਖ਼ਸ਼ਾਗਾ ਨਹੀਂ, ਖਹਿਰਾ ਨੇ ਸਾਂਝੀ ਕੀਤੀ ਆਡਿਓ


Jalandhar Bypoll: ਜਲੰਧਰ ਚੋਣਾਂ ਨੂੰ ਮਸਾਂ ਹੀ ਕੁਝ ਦਿਨ ਰਹਿ ਗਏ ਹਨ। ਇਸ ਦੌਰਾਨ ਸੱਤਾ ਧਾਰੀ ਧਿਰ ਆਮ ਆਦਮੀ ਪਾਰਟੀ ਦੀਆਂ ਦਿੱਕਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਪਹਿਲਾਂ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਰੌਲਾ ਚੱਲ ਰਿਹਾ ਹੈ ਤੇ ਹੁਣ ਸੰਦੀਪ ਪਾਠਕ ਵੱਲੋਂ ਆਪ ਦੇ ਆਗੂਆਂ ਨੂੰ ਧਮਕੀ ਦੇਣ ਦਾ ਆਡਿਓ ਵੀ ਸਾਹਮਣੇ ਆਇਆ ਹੈ।

ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ੋਸਲ ਮੀਡੀਆ ਉੱਤੇ ਆਡਿਓ(ਏਬੀਪੀ ਸਾਂਝਾ ਇਸ ਆਡਿਓ ਦੀ ਪੁਸ਼ਟੀ ਨਹੀਂ ਕਰਦਾ) ਸਾਂਝੀ ਹੈ, ਜਿਸ ਵਿੱਚ ਸੰਦੀਪ ਪਾਠਕ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਜੇ ਜਲੰਧਰ ਹਾਰੇ ਤਾਂ ਮੈਂ ਬਖ਼ਸ਼ਾਗਾ ਨਹੀਂ।

ਖਹਿਰਾ ਨੇ ਟਵੀਟ ਕਰ ਲਿਖਿਆ, ਦਿੱਲੀ ਦੇ ਮਾਸਟਰਾਂ ਦਾ ਕੀ ਹਾਲ ਹੈ ਇਹ ਦੇਖਣ ਲਈ ਹੇਠਾਂ ਆਡਿਓ ਦੇਖੋ. ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰਾਂ ਨੂੰ ਸੱਚਮੁੱਚ ਧਮਕੀਆਂ ਦੇ ਰਹੇ ਹਨ ਕਿ ਜੇਕਰ ਉਹ ਜਲੰਧਰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਦਿੱਤਾ ਇਲਾਕਾ ਹਾਰਦੇ ਹਨ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ! ਮੈਂ ਸ਼ਰਮ ਮਹਿਸੂਸ ਕਰਦਾ ਹਾਂ ਕਿ ਕੇਜਰੀਵਾਲ ਦੇ ਸਾਥੀ ਕਿਵੇਂ ਸ਼ੋਅ ਚਲਾ ਰਹੇ ਹਨ ਅਤੇ ‘ਆਪ’ ਦੇ 92 ਵਿਧਾਇਕਾਂ ਅਤੇ ਮੰਤਰੀਆਂ ਨੂੰ “ਬੰਧੂਆ-ਮਜ਼ਦੂਰਾਂ” ਵਿੱਚ ਬਦਲ ਰਹੇ ਹਨ!

ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਆਪ ਦੇ ਮੰਤਰੀ ਦੀ ਅਸ਼ਲੀਲ ਵੀਡੀਓ ਗਵਰਨਰ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਹਾਲੇ ਉਹ ਮੁੱਦਾ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਇਸ ਦੇ ਨਾਲ ਹੀ ਆਡਿਓ ਦੇ ਬਾਹਰ ਆਉਣ ਤੋਂ ਬਾਅਦ ਆਪ ਦੀਆਂ ਦਿੱਕਤਾਂ ਵਿੱਚ ਕੁਝ ਹੋਰ ਵਾਧਾ ਹੋ ਸਕਦਾ ਹੈ ਤੇ ਇਸ ਦਾ ਜਲੰਧਰ ਚੋਣਾਂ ਉੱਤੇ ਕੀ ਅਸਰ ਪਵੇਗਾ ਇਹ ਤਾਂ 13 ਮਈ ਨੂੰ ਪਤਾ ਲੱਗੇਗਾ।

Source link

Leave a Comment