ਹਾਫ ਮੈਰਾਥਨ ‘ਚ ਦੌੜਿਆ ਜਲੰਧਰ, 111 ਸਾਲਾ ਫੌਜਾ ਸਿੰਘ ਵੀ ਪਹੁੰਚੇ, ਪੰਜਾਬੀ ਕਲਾਕਾਰਾਂ ਨੇ ਵੀ ਬੰਨ੍ਹਿਆ ਰੰਗ


Jalandhar News: ਸੀਟੀ ਇੰਸਟੀਚਿਊਟ ਵੱਲੋਂ ਅੱਜ ਜਲੰਧਰ ਵਿੱਚ 14ਵੀਂ ਹਾਫ ਮੈਰਾਥਨ ਕਰਵਾਈ ਹੈ। ਇਸ ਵਿੱਚ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰਿਆਂ ਨੇ ਸ਼ਮੂਲੀਅਤ ਕੀਤੀ, ਖਾਸ ਗੱਲ ਇਹ ਹੈ ਕਿ ਇਸ ਮੌਕੇ 111 ਸਾਲਾ ਫੌਜਾ ਸਿੰਘ ਮੌਜੂਦ ਸਨ। ਇਹ ਮੈਰਾਥਨ ਸੀਟੀ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ਤੋਂ ਸ਼ੁਰੂ ਹੋ ਕੇ ਸੀਟੀ ਕੈਂਪਸ ਮਕਸੂਦਾ ਵਿਖੇ ਸਮਾਪਤ ਹੋਈ। ਇਹ ਕਰੀਬ 21 ਕਿਲੋਮੀਟਰ ਦੀ ਮੈਰਾਥਨ ਸੀ। ਇਸ ਦੌਰਾਨ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਰਵਨੀਤ ਸਿੰਘ, ਖਾਨ ਸਾਹਬ ਵਰਗੇ ਵੱਡੇ ਕਲਾਕਾਰਾਂ ਨੇ ਪ੍ਰੋਗਰਾਮ ਦਾ ਰੰਗ ਬੰਨ੍ਹਿਆ।

ਇਹ ਵੀ ਪੜ੍ਹੋ : ਚੀਨ ‘ਚ ਲਾਕਡਾਊਨ ਦੀ ਤਿਆਰੀ , ਕੋਵਿਡ ਤੋਂ ਬਾਅਦ ਹੁਣ ਇਸ ਬਿਮਾਰੀ ਕਾਰਨ ਮਚਿਆ ਹੜਕੰਪ

ਸੀਟੀ ਇੰਸਟੀਚਿਊਟ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਅੱਜ ਸੀਟੀ ਗਰੁੱਪ ਵੱਲੋਂ ਹਾਫ ਮੈਰਾਥਨ ਕਰਵਾਈ ਗਈ ਹੈ ਤੇ ਇਹ ਲਗਪਗ 21 ਕਿਲੋਮੀਟਰ ਦੀ ਮੈਰਾਥਨ ਹੈ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਯੂਕੇ ਗਿਆ, ਜਿੱਥੇ ਹਾਫ ਮੈਰਾਥਨ ਨੂੰ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਲਈ ਅਸੀਂ ਫਿੱਟ ਰਹਿਣ ਲਈ ਹਾਫ ਮੈਰਾਥਨ ਵੀ ਸ਼ੁਰੂ ਕੀਤੀ। ਅੱਜ ਇਸ ਮੈਰਾਥਨ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕ ਭਾਗ ਲੈ ਰਹੇ ਹਨ ਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : 22 ਮਾਰਚ ਨੂੰ 2 ਘੰਟੇ ਲਈ ਪੰਜਾਬ ਵਿਧਾਨ ਸਭਾ ‘ਚ ਨਸ਼ੇ ਦੇ ਮੁੱਦੇ ‘ਤੇ ਹੋਵੇਗੀ ਚਰਚਾ , ਸਿਹਤ ਮੰਤਰੀ ਨੇ ਬਹਿਸ ਕਰਨ ਦੀ ਕੀਤੀ ਸੀ ਮੰਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਟੀ ਇੰਸਟੀਚਿਊਟ ਦੇ ਐਮਡੀ ਮਨਵੀਰ ਸਿੰਘ ਨੇ ਦੱਸਿਆ ਕਿ ਅੱਜ 14ਵੀਂ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ 8 ਹਜ਼ਾਰ ਦੇ ਕਰੀਬ ਲੋਕਾਂ ਨੇ ਭਾਗ ਲਿਆ ਹੈ। ਮੈਰਾਥਨ ਦੇ ਜੇਤੂ ਲਈ ਪਹਿਲਾ ਇਨਾਮ 25 ਹਜ਼ਾਰ ਰੁਪਏ, ਉਸ ਤੋਂ ਬਾਅਦ 11 ਹਜ਼ਾਰ ਤੇ ਫਿਰ 5100 ਰੁਪਏ ਹੈ। ਇਸ ਤਰ੍ਹਾਂ ਦੇ ਵੱਖ-ਵੱਖ ਇਨਾਮ ਹਨ। ਸਾਡਾ ਉਦੇਸ਼ ਲੋਕਾਂ ਨੂੰ ਤੰਦਰੁਸਤ ਰੱਖਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਹੈ।

ਇਸ ਮੌਕੇ ਪਹੁੰਚੇ ਪੰਜਾਬੀ ਕਲਾਕਾਰ ਰਵਨੀਤ ਸਿੰਘ ਨੇ ਦੱਸਿਆ ਕਿ ਅੱਜ ਉਪਰਾਲਾ ਸੀਟੀ ਇੰਸਟੀਚਿਊਟ ਗਰੁੱਪ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ। ਇਸ ਨਾਲ ਲੋਕਾਂ ਨੂੰ ਫਿੱਟ ਰਹਿਣ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਪ੍ਰੇਰਣਾ ਮਿਲਦੀ ਹੈ। ਕੁਲਬੀਰ ਝਿੰਜਰ ਨੇ ਕਿਹਾ ਕਿ ਸੀਟੀ ਇੰਸਟੀਚਿਊਟ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਹਾਫ ਮੈਰਾਥਨ ਦਾ ਆਯੋਜਨ ਕਰਨਾ ਬਹੁਤ ਵਧੀਆ ਕਦਮ ਹੈ, ਅਸੀਂ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦਾ ਆਯੋਜਨ ਕਰਨ ਦੀ ਉਮੀਦ ਕਰਦੇ ਹਾਂ।Source link

Leave a Comment