ਹੈਵਾਨੀਅਤ! ਅਧਿਆਪਕ ਨੇ ਰੂਲਰ ਨਾਲ 9 ਸਾਲਾ ਬੱਚੀ ਦੇ ਸਿਰ ‘ਤੇ ਕੀਤਾ ਵਾਰ, ਬਾਹਰ ਨਿਕਲ ਆਇਆ ‘ਦਿਮਾਗ’

ਹੈਵਾਨੀਅਤ! ਅਧਿਆਪਕ ਨੇ ਰੂਲਰ ਨਾਲ 9 ਸਾਲਾ ਬੱਚੀ ਦੇ ਸਿਰ 'ਤੇ ਕੀਤਾ ਵਾਰ, ਬਾਹਰ ਨਿਕਲ ਆਇਆ 'ਦਿਮਾਗ'

Sucking News : ਭਾਰਤ ਦੇ ਗੁਆਂਢੀ ਦੇਸ਼ ਚੀਨ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਇਕ ਸਕੂਲ ਦੀ ਅਧਿਆਪਕ ਨੇ ਇੱਕ ਬੱਚੀ ਦੀਆਂ ਸ਼ਰਾਰਤਾਂ ਤੋਂ ਪਰੇਸ਼ਾਨ ਹੋ ਕੇ ਉਸ ਨੂੰ ਇੰਨੀ ਭਿਆਨਕ ਸਜ਼ਾ ਦੇ ਦਿੱਤੀ ਕਿ ਜਿਸ ਬਾਰੇ ਵਿੱਚ ਸੁਣ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ। ਚੀਨ ਦੇ ਹੁਨਾਨ ਸੂਬੇ ‘ਚ ਜਦੋਂ ਇੱਕ ਬੱਚੀ ਸਕੂਲ ਗਈ ਤਾਂ ਕਿਸੇ ਗੱਲ ਤੋਂ ਗੁੱਸੇ ‘ਚ ਆਏ ਅਧਿਆਪਕ ਨੇ ਉਸ ਦੇ ਸਿਰ ‘ਤੇ ਮੈਟਲ ਰੂਲਰ (Metal Roller) ਚੁੱਕੇ ਕੇ ਮਾਰ ਦਿੱਤਾ। ਮੈਟਲ ਰੂਲਰ (Metal Roller) ਲੱਗਣ ਕਾਰਨ ਬੱਚੀ ਦਾ ਸਿਰ ਫਟ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਮਾਮਲਾ ਹੁਨਾਨ ਦੇ ਬੋਕਾਈ ਮੇਕਸੀਹੂ ਪ੍ਰਾਇਮਰੀ ਸਕੂਲ ਦਾ ਹੈ, ਜਿੱਥੇ ਕੰਮ ਕਰਨ ਵਾਲੇ ਅਧਿਆਪਕ ਸੋਂਗ ਮਾਓਮਿੰਗ ਨੇ ਇਸ ਖੌਫਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਅਧਿਆਪਕ ਨੇ ਵਿਦਿਆਰਥਣ ਨੂੰ ਮੈਟਲ ਰੂਲਰ ਨਾਲ ਇੰਨਾ ਜ਼ੋਰਦਾਰ ਮਾਰਿਆ ਕਿ ਉਸ ਦੇ ਸਿਰ ‘ਤੇ 5 ਸੈਂਟੀਮੀਟਰ ਡੂੰਘਾ ਜ਼ਖ਼ਮ ਹੋ ਗਿਆ ਅਤੇ ਉਸ ਦਾ ਸਿਰ ਫਟ ਗਿਆ। ਇਸ ਹਮਲੇ ਤੋਂ ਬਾਅਦ ਅਧਿਆਪਕਾ ਖੁਦ ਉਸ ਨੂੰ ਸਕੂਲ ਦੇ ਡਾਕਟਰ ਕੋਲ ਲੈ ਗਈ, ਜਿਸ ਨੇ ਕਿਹਾ ਕਿ ਇਹ ਮਾਮੂਲੀ ਸੱਟ ਹੈ ਤੇ ਸਿਰਫ ਟਾਂਕਿਆਂ ਦੀ ਲੋੜ ਹੈ।

ਪਹਿਲਾਂ ਟਾਂਕੇ ਲਾ ਰਿਹਾ ਸੀ ਡਾਕਟਰ, ਪਰ ਫਿਰ….

ਹਾਲਾਂਕਿ ਸਕੂਲ ਨੇ ਉਸ ਨੂੰ ਬਿਹਤਰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਇਹ ਕਹਿ ਕੇ ਤੁਰੰਤ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਲੜਕੀ ਦੇ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੈ। ਡਾਕਟਰ ਦੀ ਇਸ ਕੰਡੀਸ਼ਨ ਤੋਂ ਬਾਅਦ ਸਕੂਲ ਸਟਾਫ਼ ਨੇ ਬੱਚੀ ਦੇ ਮਾਪਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਬੱਚੀ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਹਸਪਤਾਲ ਦੇ ਡਾਕਟਰ ਸਕੂਲ ਦੀ ਸਲਾਹ ‘ਤੇ ਬੱਚੀ ਨੂੰ ਟਾਂਕੇ ਲਗਾਉਣ ਜਾ ਰਹੇ ਸਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਲੜਕੀ ਦੀ ਹਾਲਤ ਦੀ ਜਾਂਚ ਕਰਨ ਲਈ ਕਿਹਾ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਹਾਲਤ ਬੇਹੱਦ ਗੰਭੀਰ ਹੈ।

ਫਟ ਚੁੱਕਾ ਸੀ ਸਿਰ

ਮੈਟਲ ਰੂਲਰ ਨਾਲ ਮਾਰ ਦੀ ਵਜ੍ਹਾ ਨਾਲ ਬੱਚੀ ਦਾ ਸਿਰ ਫਟ ਚੁੱਕਾ ਸੀ। ਟੁੱਟੀ ਹੋਈ ਹੱਡੀ ਦੇ ਟੁਕੜੇ ਉਸਦੇ ਸਿਰ ਵਿੱਚ ਫਸ ਗਏ ਸਨ। ਇਸ ਹਾਲਤ ਨੂੰ ਵੇਖ ਕੇ ਡਾਕਟਰ ਨੇ ਕਿਹਾ, ਬੱਚੀ ਨੂੰ ਬਚਾਉਣ ਲਈ ਉਸ ਨੂੰ ਤੁਰੰਤ ਐਮਰਜੈਂਸੀ ਸਰਜਰੀ ਕਰਨੀ ਪਵੇਗੀ। ਇਹ ਸਰਜਰੀ ਕਰੀਬ ਪੰਜ ਘੰਟੇ ਚੱਲੀ ਕਿਉਂਕਿ ਬੱਚੀ ਦੇ ਸਿਰ ਵਿੱਚੋਂ ਹੱਡੀਆਂ ਦੇ ਟੁਕੜਿਆਂ ਨੂੰ ਕੱਢਣਾ ਬਹੁਤ ਮੁਸ਼ਕਲ ਸੀ। ਲੜਕੀ ਦੀ ਮਾਸੀ ਨੇ ਦੱਸਿਆ ਕਿ ਲੜਕੀ ਦੀ ਹਾਲਤ ਬੇਹੱਦ ਖਰਾਬ ਸੀ। ਉਸ ਦਾ ਦਿਮਾਗ਼ ਉਸ ਦੇ ਸਿਰ ਵਿੱਚੋਂ ਨਿਕਲਣ ਵਾਲਾ ਸੀ। ਲੜਕੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵਿਦਿਆਰਥਣ ‘ਤੇ ਤਸ਼ੱਦਦ ਕਰਨ ਵਾਲੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।

Source link

Leave a Reply

Your email address will not be published.