ਹੋਲੇ ਮੁਹੱਲੇ ‘ਤੇ ਕਤਲ ਕੀਤੇ ਗਏ ਨਿਹੰਗ ਪ੍ਰਦੀਪ ਸਿੰਘ ਦੇ ਸਾਥੀ ਤੇ ਪਿਤਾ ਨੇ ਕੀਤੇ ਵੱਡੇ ਖੁਲਾਸੇ, ਵਾਇਰਲ ਵੀਡੀਓ


ਸਤਨਾਮ ਸਿੰਘ ਦੀ ਰਿਪੋਰਟ
Gurdaspur News: ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਮੌਕੇ ਕਤਲ ਕੀਤੇ ਗਏ ਪ੍ਰਦੀਪ ਸਿੰਘ ਦਾ ਸਾਥੀ ਗੁਰਦਰਸ਼ਨ ਸਿੰਘ ਤੇ ਉਸ ਦਾ ਪਿਤਾ ਗੁਰਬਖਸ਼ ਸਿੰਘ ਇੱਕ ਵਾਰ ਫੇਰ ਮੀਡੀਆ ਦੇ ਸਾਹਮਣੇ ਆਏ ਹਨ। ਮ੍ਰਿਤਕ ਪ੍ਰਦੀਪ ਸਿੰਘ ਦੇ ਕੈਨੇਡਾ ਵਿੱਚ ਉਸ ਨਾਲ ਰਹਿ ਰਹੇ ਤੇ ਆਨੰਦਪੁਰ ਸਾਹਿਬ ਵਾਲੀ ਘਟਨਾ ਦੌਰਾਨ ਉਸ ਨਾਲ ਮੌਜੂਦ ਸਾਥੀ ਗੁਰਦਰਸ਼ਨ ਸਿੰਘ ਨੇ ਕਈ ਖੁਲਾਸੇ ਕੀਤੇ ਹਨ। 

ਗੁਰਦਰਸ਼ਨ ਸਿੰਘ ਨੇ ‌ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ‌ ਹੁੱਲੜਬਾਜ਼ ਨੌਜਵਾਨ ‌ਪਹਿਲਾਂ ਹੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਤੇ ਆਪਣੇ ਹਥਿਆਰਾਂ ਨਾਲ ਹੀ ਪ੍ਰਦੀਪ ਸਿੰਘ ਦੀ ਹੱਤਿਆ ਕੀਤੀ ਸੀ। ਉਸ ਨੇ ਇਸ ਤੱਥ ਦੇ ਸਬੂਤ ਵਜੋਂ ਇੱਕ ਵਾਇਰਲ ਵੀਡੀਓ ਵੀ ਮੀਡੀਆ ਨੂੰ ਦਿੱਤੀ ਹੈ। 

ਉੱਥੇ ਹੀ ਮ੍ਰਿਤਕ ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਹੁੱਲੜਬਾਜ਼ ਹਥਿਆਰਾਂ ਸਮੇਤ ਧਾਰਮਿਕ ਜੋੜ ਮੇਲਿਆਂ ਤੇ ਨਾ ਜਾ ਸਕੇ ਤੇ ਧਾਰਮਿਕ ਮਾਹੌਲ ਨੂੰ ਵਿਗਾੜ ਨਾ ਸਕੇ।

ਮ੍ਰਿਤਕ ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਦੱਸਿਆ ਪ੍ਰਦੀਪ ਸਿੰਘ ਕੈਨੇਡਾ ਵਿੱਚ ਉਨ੍ਹਾਂ ਨਾਲ਼ ਹੀ ਰਹਿੰਦਾ ਸੀ ਤੇ ਉਸ ਨੇ ਕਰੀਬ 2 ਸਾਲ ਪਹਿਲਾਂ ਤੋਂ ਆਪਣੇ ਸਾਥੀਆਂ ਤੇ ਬਾਬਾ ਬੁੱਢਾ ਦਲ ਤੋਂ ਪ੍ਰਭਾਵਤ ਹੋ ਕੇ ਬਾਣਾ ਪਾਇਆ ਸੀ ਤੇ ਸਿੰਘ ਸੱਜ ਗਿਆ ਸੀ। ਉਹ 29 ਸਤੰਬਰ ਨੂੰ ਭਾਰਤ ਵਾਪਸ ਆ ਗਿਆ ਸੀ ਤੇ ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਪਰਤਿਆ ਸੀ। ਅਸੀਂ ਇੱਕ ਮਾਰਚ ਨੂੰ ਇਕੱਠੇ ‌ਅਨੰਦਪੁਰ ਸਾਹਿਬ ਗਏ ਸੀ ਪਰ ਘਟਨਾ ਦੇ ਸਮੇਂ ਪ੍ਰਦੀਪ ਸਿੰਘ ਇਕੱਲਾ ਸੀ। 

ਪਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਜ਼ਖਮੀ ਮੁਲਜ਼ਮ ਦੀ ਪਤਨੀ ਦੀ ‌ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਸਬੂਤ ਵਜੋਂ ਇੱਕ ਵਾਇਰਲ ਵੀਡੀਓ ਪੱਤਰਕਾਰਾਂ ਨੂੰ ਦਿੰਦੇ ਹੋਏ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਹੁੱਲੜਬਾਜ਼ ਨੌਜਵਾਨ ਆਪਣੇ ਨਾਲ ਹੀ ਹਥਿਆਰ ਲੈ ਕੇ ਆਏ ਸਨ ਤੇ ਉਨ੍ਹਾਂ ਹਥਿਆਰਾਂ ਨਾਲ ਹੀ ਉਨ੍ਹਾਂ ਨੇ‌ ਪ੍ਰਦੀਪ ਸਿੰਘ ਦੀ ਹੱਤਿਆ ਕੀਤੀ। ਇਸ ਗੱਲ ਵਿੱਚ ਵੀ ਕੋਈ ਦਮ ਨਹੀਂ ਕਿ ਪ੍ਰਦੀਪ ਸਿੰਘ ਦੀ ਕਿਰਪਾਨ ਖੋਹ ਕੇ ਹੀ ਉਸ ਨੂੰ ਮਾਰਿਆ ਗਿਆ। 

ਉਸ ਨੇ ਦੱਸਿਆ ਕਿ ਵੀਡੀਓ ਤੋਂ ਸਾਫ ਜਾਹਰ ਹੈ ਕਿ ਪ੍ਰਦੀਪ ਸਿੰਘ ਨੇ ਆਪਣੀ ਕਿਰਪਾਨ ਨਾਲ ਹਮਲਾਵਰ ਹੁੱਲੜਬਾਜ਼ ਨੌਜਵਾਨਾਂ ਦਾ ਮੁਕਾਬਲਾ ਕੀਤਾ ਤੇ ਜਦੋਂ ਉਸ ਦੀ ਕਿਰਪਾਨ ਟੁੱਟ ਗਈ ਤਾਂ ਉਸ ਨੇ ਉੱਠ ਕੇ ਹਮਲਾਵਰ ਨੌਜਵਾਨਾਂ ਵਿੱਚੋਂ ਇੱਕ ਨੂੰ ਜੱਫੀ ਪਾ ਲਈ ਸੀ। ਉਸ ਨੇ ਕਿਹਾ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪ੍ਰਦੀਪ ਸਿੰਘ ਦੇ ਕਾਤਲਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। 

ਉੱਥੇ ਹੀ ਮ੍ਰਿਤਕ ਪਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਹੁਲੜਬਾਜ ਹਥਿਆਰਾਂ ਸਮੇਤ ਧਾਰਮਿਕ ਜੋੜ ਮੇਲਿਆਂ ਤੇ ਨਾ ਜਾ ਸਕੇ ਤੇ ਧਾਰਮਿਕ ਮਾਹੌਲ ਨੂੰ ਵਿਗਾੜ ਨਾ ਸਕੇ। ਉਨ੍ਹਾਂ ਇਸ ਗੱਲ ਤੇ ਵੀ ਰੋਸ ਜਾਹਰ ਕੀਤਾ ਕਿ ਅਜੇ ਤਕ ‌ਪ੍ਰਦੀਪ ਸਿੰਘ ਦਾ ਕੋਈ ਵੀ ਹਤਿਆਰਾ ਪੁਲਿਸ ਦੇ ਹੱਥ ਨਹੀਂ ਲੱਗਿਆ ਹੈ।Source link

Leave a Comment