Amritpal Singh : ਕਿਰਨਦੀਪ ਨੂੰ ਮਿਲੀ ਅੰਮ੍ਰਿਤਪਾਲ ਨਾਲ ਮੁਲਾਕਾਤ ਦੀ ਇਜਾਜ਼ਤ


Amritpal Singh: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਦੇ ਲਈ ਅੱਜ ਉਸ ਦੀ ਪਤਨੀ ਕਿਰਨਦੀਪ ਕੌਰ  (Kirandeep Kaur met Amritpal) ਆਸਾਮ ਦੀ ਡਿਬਰੂਗੜ੍ਹ ਜੇਲ੍ਹ  (Dibrugarh Jail) ਪਹੁੰਚੀ ਹੈ। ਪ੍ਰਸ਼ਾਸਨ ਨੇ ਉਸ ਦੇ ਪਰਿਵਾਰ ਨੂੰ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਮੌਕੇ ਦੀਪਕ ਕਲਸੀ ਦੀ ਪਤਨੀ ਸਮੇਤ ਹੋਰ ਪਰਿਵਾਰ ਮੈਂਬਰ ਵੀ ਪੁੱਜੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਰੱਖਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ‘ਚ ਪਹੁੰਚੀ ਹੈ। ਉਨ੍ਹਾਂ ਦੇ ਨਾਲ ਦਲਜੀਤ ਸਿੰਘ ਕਲਸੀ ਦੀ ਪਤਨੀ ਅਤੇ ਉਸ ਦਾ ਪੁੱਤਰ ਸਿਮਰਜੀਤ ਕਲਸੀ ਵੀ ਡਿਬਰੂਗੜ੍ਹ ਜੇਲ੍ਹ ‘ਚ ਪਹੁੰਚੇ ਹਨ। ਪ੍ਰਸ਼ਾਸਨ ਨੇ ਉਸ ਦੇ ਪਰਿਵਾਰ ਨੂੰ ਮੁਲਾਕਾਤ ਦੀ ਇਜਾਜ਼ਤ ਦਿੱਤੀ ਸੀ। ਅੰਮ੍ਰਿਤਪਾਲ ਨੂੰ ਆਸਾਮ ਦੇ ਡਿਬਰੂਗੜ੍ਹ ਜੇਲ੍ਹ (Dibrugarh Jail) ਰੱਖਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਦਾ ਵਿਆਹ ਬੀਤੀ 10 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਸੀ। ਕਿਰਨਦੀਪ ਮੂਲ ਰੂਪ ਤੋਂ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ ਪਰ ਕਾਫੀ ਸਾਲ ਪਹਿਲਾਂ ਉਸਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। ਹੁਣ ਉਹ ਉਥੋਂ ਦੀ ਨਾਗਰਿਕ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



Source link

Leave a Comment