ਅੰਮ੍ਰਿਤਸਰ ਬੰਬ ਧਮਾਕੇ ‘ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਇਕ ਰੈਸਟੋਰੈਂਟ ‘ਚ ਧਮਾਕਾ ਹੋਇਆ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਨਹੀਂ ਬਲਕਿ ਇੱਕ ਹਾਦਸਾ ਸੀ। ਦਰਬਾਰ ਸਾਹਿਬ ਨੇੜੇ ਸਥਿਤ ਹੈਰੀਟੇਜ ਸਟਰੀਟ ‘ਚ ਸ਼ਨੀਵਾਰ ਰਾਤ ਨੂੰ ਧਮਾਕਾ ਹੋਇਆ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਮੌਜੂਦ ਕਈ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੇ ਇਸ ਨੂੰ ਅੱਤਵਾਦੀ ਧਮਾਕਾ ਮੰਨਿਆ। ਇਸ ਧਮਾਕੇ ਨੂੰ ਲੈ ਕੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, “ਜਿਸ ਜੰਗ ਵਿੱਚ ਰਾਜੇ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ, ਸਿਆਸਤ ਕਹਿੰਦੇ ਹਨ। 1200 ਸੁਰੱਖਿਆ ਜਵਾਨਾਂ ਦੇ ਕਵਚ ਵਿੱਚ ਸੁਰੱਖਿਅਤ ਰਹਿ ਕੇ ਜਦੋਂ ‘ਮੋਸਟ ਪ੍ਰੋਟੈਕਟੇਡ’ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਆਪਣੇ ਸੂਬੇ ਵਿੱਚ ਕਤਲ, ਜਬਰ-ਜ਼ਨਾਹਾਂ ਨੂੰ ਦੇਖ ਰਹੇ ਹੋਣ ਤਾਂ ਪਤਨ ਤਾਂ ਹੋਣਾ ਹੀ ਹੈ।
ਇਹ ਵੀ ਪੜ੍ਹੋ: ਸਕੂਲ ਪਾਠਕ੍ਰਮ ‘ਚੋਂ ਸਾਜ਼ਿਸ਼ਨ ਹਟਾਇਆ ਜਾ ਰਿਹਾ ਇਤਿਹਾਸ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਜਤਾਇਆ ਖਦਸ਼ਾ
ਸਿੱਧੂ ਨੇ ਟਵੀਟ ‘ਚ ਅੱਗੇ ਲਿਖਿਆ, ”ਜਦੋਂ ਸ਼ਾਂਤੀ ਵਿਗੜ ਜਾਵੇ, ਜਾਨ-ਮਾਲ ਸੁਰੱਖਿਅਤ ਨਾ ਹੋਵੇ, ਦੁਕਾਨਾਂ ‘ਤੇ ਗਾਹਕ ਨਾ ਹੋਵੇ, ਕਾਰੋਬਾਰੀ ਸੂਬਾ ਛੱਡਣਾ ਸ਼ੁਰੂ ਕਰ ਦੇਣ, ਨੌਜਵਾਨ ਹਿਜਰਤ ਕਰਨ ਲੱਗ ਜਾਣ, ਸੂਬੇ ਦੀ ਇਕ ਲੱਖ ਕਰੋੜ ਦੀ ਜਾਇਦਾਦ ਵਿਕ ਜਾਵੇ ਅਤੇ ਜੇਕਰ ਹਾਕਮ ਆਪਣੇ ਆਪ ਨੂੰ ਅਤੇ ਦਿੱਲੀ ਦੇ ਆਕਾਵਾਂ ਨੂੰ ਬਚਾਉਣ ਵਿੱਚ ਹੀ ਖਰਚ ਕਰਦੇ ਰਹਿਣ, ਫਿਰ ਜਿੱਥੇ ਸੂਬੇ ਦੀ ਵਿੱਤੀ ਹਾਲਤ ਵਿਗੜਦੀ ਹੈ, ਉੱਥੇ ਅਰਾਜਕਤਾ ਦਾ ਮਾਹੌਲ ਪੈਦਾ ਹੁੰਦਾ ਹੈ। ਕੀ ਇਹ ਪੰਜਾਬ ਨੂੰ ਬਦਨਾਮ ਕਰਨ ਅਤੇ ਮਸਲਿਆਂ ਤੋਂ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ ਜਾਂ ਫਿਰ ਸਰਕਾਰ ਦੀ ਬੇਰੁਖੀ ਅਤੇ ਨਾਕਾਮੀ ਹੈ। ਦੋਵਾਂ ਹਾਲਾਤਾਂ ਵਿੱਚ ਹਾਰ ਪੰਜਾਬ ਦੀ ਹੈ। ਬਦਕਿਸਮਤੀ. Punjab Must Win.” ।
ਜ਼ਿਕਰਯੋਗ ਹੈ ਕਿ ਧਮਾਕੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਧਮਾਕਾ ਸ਼ਾਇਦ ਇੱਕ ਰੈਸਟੋਰੈਂਟ ਦੀ ਚਿਮਨੀ ਵਿੱਚ ਹੋਇਆ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਮਹਿਤਾਬ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: Sangrur News: ਪੰਜਾਬ ਪੁਲਿਸ ਦਾ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ, ਚਾਹਵਾਨ 15 ਮਈ ਤੋਂ ਪਹਿਲਾਂ ਕਰ ਸਕਦੇ ਆਨਲਾਈਨ ਅਪਲਾਈ