application for fine remission in punjabi|| ਜੁਰਮਾਨਾ ਮਾਫ ਕਰਵਾਉਣ ਲਯੀ ਬਿਨੇ ਪੱਤਰ ||jurmana maafi lyi arji |
ਸੇਵਾ ਵਿਖੇ
ਮੁੱਖ ਅਧਿਆਪਕ / ਪ੍ਰਿੰਸੀਪਲ ਸਾਹਿਬ,
ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,
_ _ _ _ _ _ _ _ _ _|
ਸ੍ਰੀਮਾਨ ਜੀ
ਬੇਨਤੀ ਹੈ ਕਿ ਕੱਲ੍ਹ ਮੈਂ ਅੱਧੀ ਛੁੱਟੀ ਵਲੋਂ ਖੇਡ ਰਿਹਾ ਸੀ। ਅਚਾਨਕ ਮੇਰੇ ਹੱਥ ਤੋਂ ਗੇਂਦ ਸ਼ੀਸ਼ੇ ਤੇ ਜਾ ਵੱਜੀ ਇਸ ਕਰਕੇ ਸਾਡੇ ਕਲਾਸ ਇੰਚਾਰਜ ਨੇ ਮੈਨੂੰ 60 ਰੁਪਏ ਜੁਰਮਾਨਾ ਲਗਾ ਦਿੱਤਾ ਹੈ । ਮੈਂ ਆਪ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਮੈਂ ਇਹ ਸਭ ਜਾਣ ਬੁਝ ਕੇ ਨਹੀਂ ਕੀਤਾ | ਮੇਰੇ ਪਿਤਾ ਜੀ ਇਕ ਗਰੀਬ ਕਿਸਾਨ ਹਨ। ਉਹ ਇਹ ਜੁਰਮਾਨਾ ਨਹੀਂ ਦੇ ਸਕਦੇ । ਇਸ ਲਈ ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ |ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ |
ਆਪ ਜੀ ਦਾ ਆਗਿਆਕਾਰੀ|
ਨਾਂ :–_________________
ਜਮਾਤ :-___________________
ਮਿਤੀ :–____________________