application for full fee concession in punjabi 2023 || ਪੂਰੀ ਫ਼ੀਸ  ਮਾਫ਼  ਕਰਵਾਉਣ ਲਯੀ ਮੁੱਖ ਅਧਿਆਪਕ /ਪ੍ਰਿੰਸੀਪਲ ਸਾਹਿਬ ਨੂੰ ਬਿਨੇ ਪੱਤਰ || puri fees maaf karwaun lyi principal nu arji  

application for full fee concession in punjabi || ਪੂਰੀ ਫ਼ੀਸ  ਮਾਫ਼  ਕਰਵਾਉਣ ਲਯੀ ਮੁੱਖ ਅਧਿਆਪਕ /ਪ੍ਰਿੰਸੀਪਲ ਸਾਹਿਬ ਨੂੰ ਬਿਨੇ ਪੱਤਰ || puri fees maaf karwaun lyi principal nu arji  

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ _|

ਸ੍ਰੀਮਾਨ ਜੀ,

                ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਦਸਵੀਂ ਜਮਾਤ  ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਗ਼ਰੀਬ ਹੋਣ ਕਾਰਨ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ। ਉਹ ਇਕ ਪ੍ਰਾਈਵੇਟ ਫੈਕ੍ਟ੍ਰੀ  ਵਿਚ ਕਲਰਕ ਵਜੋਂ ਨੌਕਰੀ ਕਰਦੇ ਹਨ ਜਿਥੇ ਉਹਨਾਂ ਨੂੰ 5000 ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਪਰਿਵਾਰ ਵਿਚ ਉਹ  ਇਕਲੇ ਹੀ ਕਮਾਉਦੇ  ਹਨ। ਇੰਨੀ ਥੋੜੀ ਤਨਖਾਹ ਵਿਚ ਘਰ ਦੇ ਸੱਤ  ਜੀਆਂ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਚੱਲਦਾ ਹੈ।

ਮੈਂ ਆਪਣੀ ਜਮਾਤ  ਦੇ ਸਿਆਣੇ ਹੁਸ਼ਿਆਰ ਅਤੇ ਸਾਊ ਮੁੰਡਿਆਂ ਵਿਚ ਗਿਣਿਆ ਜਾਂਦਾ ਹੈ। ਪੜਾਈ ਦੇ ਨਾਲ ਨਾਲ ਮੈਂ ਸਕੂਲ ਦੀਆਂ ਖੇਡਾਂ ,ਸੱਭਿਆਚਾਰਕ ਪ੍ਰੋਗਰਾਮ ਵਿਚ ਵੀ ਭਾਗ ਲੈਂਦਾ ਹਾਂ। ਮੈਂ ਫ਼ੁਟਬਾਲ  ਦੀ ਏ ਟੀਮ ਦਾ ਖਿਡਾਰੀ ਹਾਂ। ਸਾਡੇ ਅਧਿਆਪਕ ਅਤੇ ਵਿਦਿਆਰਥੀ ਮੇਰੇ ਬਾਰੇ ਚੰਗੀ ਰਾਏ ਰੱਖਦੇ ਹਨ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਪਰ ਘਰ ਦੇ ਹਾਲਾਤ ਮੇਰੇ ਪਿਤਾ ਜੀ ਨੂੰ ਕਈ ਵਾਰ ਇਹ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਉਹ ਮੈਨੂੰ ਪੜ੍ਹਨੋਂ ਹਟਾ ਕੇ ਕਿਸੇ ਕੰਮ ਧੰਦੇ ਵਿਚ ਲਗਾ ਦੇਣ। ਇਸ ਲਈ ਆਪ ਮੇਰੇ ਪਿਤਾ ਜੀ ਦੀ ਆਰਥਿਕ ਅਵਸਥਾ ਨੂੰ ਅਤੇ ਮੇਰੇ ਪੜ੍ਹਾਈ ਦੇ ਸ਼ੌਕ ਨੂੰ ਮੁੱਖ ਰੱਖਦਿਆਂ , ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਮੇਰੀ ਸਕੂਲ ਦੀ ਫੀਸ ਮੁਆਫ ਕਰਨ ਦੀ ਕਿਰਪਾਲਤਾ ਕਰਨੀ। ਆਪ ਦੀ ਅਜਿਹੀ ਦਿਆਨਤਾ ਕਾਰਨ ਮੇਰਾ ਭਵਿੱਖ ਸਵਾਰਿਆ ਜਾਵੇਗਾ। ਮੈਂ ਆਪ ਜੀ ਦਾ ਇਸ ਮਿਹਰਬਾਨੀ ਲਈ ਸਦਾ ਹੀ ਧੰਨਵਾਦੀ ਰਹਾਂਗਾ।

ਧੰਨਵਾਦ ਸਹਿਤ| 

                                                                                           ਆਪ ਜੀ ਦਾ ਆਗਿਆਕਾਰੀ|

                                                                                          ਨਾਂ :–_________________

                                                                                          ਜਮਾਤ :-___________________

                                                                                          ਮਿਤੀ :–____________________

Leave a Reply

Your email address will not be published.