Barnala news: ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਕੀਤਾ ਦਰਜ

Barnala news: ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਕੀਤਾ ਦਰਜ


ਬਰਨਾਲਾ ਖਬਰਾਂ: ਬਰਨਾਲਾ ‘ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ SHO ਸਤਨਾਮ ਸਿੰਘ ਨੇ ਦਸਿਆ ਕਿ ਪੁਲਿਸ ਨੇ ਪਿੰਡ ਤਾਜੋਕੇ ਦੀ ਰਹਿਣ ਵਾਲੀ ਕੁਲਦੀਪ ਕੌਰ ਦੀ ਸ਼ਿਕਾਇਤ ’ਤੇ ਨਰਾਤਾ ਰਾਮ ਵਾਸੀ ਪਿੰਡ ਤਾਜੋਕੇ ਅਤੇ ਕਾਲਾ ਸਿੰਘ ਵਾਸੀ ਪਿੰਡ ਬੱਲੋਕੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮੁਲਜ਼ਮ ਕਾਲਾ ਸਿੰਘ ਮ੍ਰਿਤਕ ਧਨਬਿੰਦਰ ਸਿੰਘ ਨੂੰ ਕਰਵਾਉਂਦਾ ਸੀ ਨਸ਼ਾ

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕੁਲਦੀਪ ਕੌਰ ਨੇ ਦਸਿਆ ਕਿ ਉਸ ਦੇ ਪਤੀ ਧਨਬਿੰਦਰ ਸਿੰਘ ਪੁੱਤਰ ਗੁਲਜ਼ਾਰਾ ਸਿੰਘ (33) ਨੂੰ ਮੁਲਜ਼ਮ ਨਰਾਤਾ ਰਾਮ 3 ਮਈ ਨੂੰ ਬਾਈਕ ’ਤੇ ਬੈਠਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਅਤੇ ਉਦੋਂ ਤੋਂ ਉਹ ਉਸ ਦੀ ਭਾਲ ਕਰ ਰਹੀ ਸੀ। ਮੁਲਜ਼ਮ ਉਸ ਦੇ ਪਤੀ ਨੂੰ ਚਿੱਟੇ ਦਾ ਨਸ਼ਾ ਕਰਵਾਉਂਦਾ ਸੀ। ਮੁਲਜ਼ਮ ਨਰਾਤਾ ਰਾਮ ਨੇ ਮੁਲਜ਼ਮ ਕਾਲਾ ਸਿੰਘ ਤੋਂ ਚਿੱਟਾ ਲੈ ਕੇ ਉਸ ਦੇ ਪਤੀ ਨੂੰ  ਚਿੱਟੇ ਦੀ ਓਵਰਡੋਜ਼ ਦਿੱਤੀ।

ਇਹ ਵੀ ਪੜ੍ਹੋ: Health minister on mohalla clinic: ‘ਪਹਿਲਾਂ ਖੋਲ੍ਹੇ ਗਏ ਮੁਹੱਲਾ ਕਲੀਨਿਕ ਦੇ ਨਤੀਜੇ ਵਧੀਆ ਆਏ, ਜਿਸ ਕਰਕੇ ਵਧਾਈ ਗਈ ਗਿਣਤੀ’

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਓਵਰਡੋਜ਼ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। 2 ਦਿਨ ਤੱਕ ਉਹ ਆਪਣੇ ਪਤੀ ਦੀ ਭਾਲ ਕਰਦੀ ਰਹੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੇ ਪਤੀ ਦੀ ਲਾਸ਼ ਪੱਖੋ ਕਲਾਂ ਦੇ ਰਜਵਾੜੇ ਕੋਲ ਪਈ ਸੀ। ਉਸ ਦੇ ਪਤੀ ਅਤੇ ਰਿਸ਼ਤੇਦਾਰਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨਰਾਤਾ ਰਾਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁਲਜ਼ਮ ਕਾਲਾ ਸਿੰਘ ਹਾਲੇ ਫ਼ਰਾਰ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Jalandhar news: ‘ਮੁਹੱਲਾ ਕਲੀਨਿਕ ਤਾਂ ਡਰਾਮਾ, ਆਪਣਾ ਨਾਮ ਚਮਕਾਉਣ ਲਈ ਪੁਰਾਣੇ ਸਿਸਟਮ ਨੂੰ ਤਬਾਹ ਕਰਕੇ ਨਵਾਂ ਸਿਸਟਮ ਦਿਖਾ ਰਹੇ’Source link

Leave a Reply

Your email address will not be published.