BSF ਅਤੇ ਪੁਲਿਸ ਵੱਲੋਂ ਸਾਂਝੇ ਓਪਰੇਸ਼ਨ ਦੌਰਾਨ ਸਰਹੱਦ ਨੇੜਿਓਂ ਕਿਸਾਨ ਦੇ ਖੇਤ ‘ਚੋਂ ਇੱਕ ਡਰੋਨ ਬਰਾਮਦ


ਰਿਪੋਰਟਰ… ਸਤਨਾਮ ਸਿੰਘ ਬਟਾਲਾ

Dera Baba Nanak : ਪਾਕਿਸਤਾਨ ( ਪਾਕਿਸਤਾਨ )  ਵਿੱਚ ਬੈਠੇ ਨਸ਼ਾ ਤਸਕਰਾਂ ਵਲੋਂ ਨਸ਼ਾ ਅਤੇ ਹਥਿਆਰਾਂ ਦੀਆਂ ਖੇਪਾਂ ਸਰਹੱਦ ਪਾਰ ਭਾਰਤ ਵਿਚ ਭੇਜਣ ਦੀ ਨਾਪਾਕ ਹਰਕਤਾਂ ਲਗਤਾਰ ਜਾਰੀ ਹਨ ਪਰ ਭਾਰਤੀ ਸਰਹੱਦ ‘ਤੇ ਮੁਸਤੈਦ ਬੀਐਸਐਫ ਦੇ ਜਵਾਨਾਂ ਵੱਲੋਂ ਇਹਨਾਂ ਹਰਕਤਾਂ ਨੂੰ ਨਾ-ਕਾਮਯਾਬ ਕਰਦੇ ਨਜ਼ਰ  ਆ ਰਹੇ ਹਨ। ਤਾਜ਼ਾ ਮਾਮਲਾ ਦੇਰ ਰਾਤ ਜ਼ਿਲ੍ਹੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ (ਡੇਰਾ ਬਾਬਾ ਨਾਨਕ ) ਦੇ ਅਧੀਨ ਪੈਂਦੀ ਬੀਐਸਐਫ  (ਬੀ.ਐਸ.ਐਫ ) ਦੀ ਮੇਤਲਾ ਚੈਕ ਪੋਸਟ ‘ਤੇ ਦੇਰ ਰਾਤ ਡਰੋਨ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵੀ ਕੀਤਾ ਵੱਡਾ ਐਲਾਨ, ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਰੱਖੇ

ਜਿਸ ਤੋਂ ਬਾਅਦ ਬੀਐਸਐਫ ਦੀ 89 ਬਟਾਲੀਅਨ ਦੇ ਮੁਸਤੈਦ ਜਵਾਨਾਂ ਵੱਲੋਂ ਡਰੋਨ ਉੱਤੇ 32 ਰਾਉਂਡ ਫਾਇਰ ਕੀਤੇ ਗਏ ਅਤੇ 4 ਰੋਸ਼ਨੀ ਦੇ ਬੰਬ ਵੀ ਚਲਾਏ ਗਏ ਅਤੇ ਸਵੇਰ ਸਾਰ ਬੀਐਸਐਫ ਅਤੇ ਬਟਾਲਾ ਪੁਲਿਸ ਦੇ ਸਾਂਝੇ ਸਰਚ ਅਭਿਆਨ ਦੇ ਤਹਿਤ ਥਾਣਾ ਕੋਟਲੀ ਸੂਰਤ ਮੱਲੀ ਦੇ ਅਧੀਨ ਪੈਂਦੇ ਪਿੰਡ ਨਬੀ ਨਗਰ ਦੇ ਵਿੱਚ ਇਕ ਕਿਸਾਨ ਦੇ ਖੇਤਾਂ ਵਿਚੋਂ ਡਰੋਨ ਸਮੇਤ ਇਕ AK 47 ਰਾਈਫਲ ਦੋ ਮੈਗਜ਼ੀਨ ਅਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਐਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਖੇਤ ਦੇ ਮਾਲਿਕ ਕਿਸਾਨ ਨੇ ਖੁਦ ਪੁਲਿਸ ਨੂੰ ਇਤਲਾਹ ਦਿੱਤੀ ਪਰ ਪੁਲਿਸ ਅਤੇ ਬੀਐਸਐਫ ਵੱਲੋਂ ਆਸ -ਪਾਸ ਦੇ ਇਲਾਕੇ ਵਿੱਚ ਪੁੱਛਗਿੱਛ ਜਾਰੀ ਹੈ ,ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿਸਦੇ ਲਈ ਆਈ ਸੀ ਅਤੇ ਇਸਨੂੰ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ। ਬਾਕੀ ਪੁਲਿਸ ਵਲੋਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment