Chandigarh News: ਖੁਸ਼ਖਬਰੀ! 13 ਲੰਬੇ ਰੂਟਾਂ ’ਤੇ ਚੰਡੀਗੜ੍ਹ ਤੋਂ ਦੌੜਗੀਆਂ ਨਵੀਆਂ ਏਸੀ ਬੱਸਾਂ


ਚੰਡੀਗੜ੍ਹ ਨਿਊਜ਼: ਯੂਟੀ ਦਾ ਟਰਾਂਸਪੋਰਟ ਵਿਭਾਗ ਅੱਜ ਤੋਂ 13 ਲੰਬੇ ਰੂਟਾਂ ’ਤੇ 20 ਨਵੀਆਂ ਏਸੀ ਬੱਸਾਂ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ਬੱਸਾਂ ਨੂੰ ਅੱਜ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਗਿਤ ਸਵੇਰੇ 11 ਵਜੇ ਰਾਜ ਭਵਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਜਿਸ ਕਰਕੇ ਸਾਰੀਆਂ ਤਿਆਰੀਆਂ ਨੂੰ ਪੂਰਾ ਕਰ ਲਿਆ ਗਿਆ ਹੈ।

13 ਵਿੱਚੋਂ ਨੌਂ ਨਵੇਂ ਰੂਟ ਸ਼ੁਰੂ ਕੀਤੇ ਗਏ

ਦੱਸ ਦਈਏ ਕਿ ਯੂਟੀ ਦੇ ਟਰਾਂਸਪੋਰਟ ਵਿਭਾਗ (UT Transport Department) ਵੱਲੋਂ 13 ਵਿੱਚੋਂ ਨੌਂ ਨਵੇਂ ਰੂਟ ਸ਼ੁਰੂ ਕੀਤੇ ਗਏ ਹਨ, ਜਦੋਂ ਕਿ ਚਾਰ ਪੁਰਾਣੇ ਰੂਟਾਂ ’ਤੇ ਮੁੜ ਤੋਂ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸੀਟੀਯੂ ਵੱਲੋਂ ਨਵੇਂ ਰੂਟਾਂ ਵਿੱਚ ਚੰਡੀਗੜ੍ਹ ਤੋਂ ਦਿੱਲੀ, ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਲਈ ਵਾਇਆ ਆਗਰਾ ਤੱਕ ਏਸੀ ਬੱਸ ਚਲਾਈ ਜਾ ਰਹੀ ਹੈ।

ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਊਨਾ ਤੇ ਨੂਰਪੁਰ ਲਈ ਚੰਬਾ ਰਾਹੀਂ, ਪਾਉਂਟਾ ਸਾਹਿਬ ਤੇ ਦੇਹਰਾਦੂਨ ਲਈ ਰਿਸ਼ੀਕੇਸ਼ ਰਾਹੀਂ, ਹਰਿਦੁਆਰ ਤੇ ਹਲਦਵਾਨੀ ਲਈ ਕਾਠਗੋਦਾਮ ਰਾਹੀਂ, ਉੱਤਰਾਖੰਡ ਵਿੱਚ ਪੂਰਨਪੁਰ, ਪੰਜਾਬ ਵਿੱਚ ਚੰਡੀਗੜ੍ਹ ਤੋਂ ਮਾਨਸਾ, ਫਿਰੋਜ਼ਪੁਰ ਵਾਇਆ ਲੁਧਿਆਣਾ ਤੇ ਮੋਗਾ ਤੱਕ ਚੱਲਣਗੀਆਂ।

ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਬਠਿੰਡਾ ਵਾਇਆ ਪਟਿਆਲਾ, ਸੰਗਰੂਰ ਅਤੇ ਹਰਿਆਣਾ ਦੇ ਜੀਂਦ ਤੱਕ ਅਤੇ ਜੰਮੂ ਕਸ਼ਮੀਰ ਦੇ ਕਟੜਾ ਤੱਕ ਵੀ ਸੀਟੀਯੂ ਦੀਆਂ ਏਸੀ ਬੱਸਾਂ ਚਲਾਈਆਂ ਜਾਣਗੀਆਂ।

ਹੋਰ ਪੜ੍ਹੋ : Punjab News: ਵੱਡੇ ਘਰਾਣਿਆਂ ਦੀ ਥਾਂ ਆਮ ਨੌਜਵਾਨਾਂ ਨੂੰ ਮਿਲਣਗੇ ਬੱਸਾਂ ਦੇ ਪਰਮਿਟ, ਪੰਜਾਬ ਸਰਕਾਰ ਕਰ ਰਹੀ ਨਵੀਂ ਪਲਾਨਿੰਗ

ਹੋਰ ਪੜ੍ਹੋ : Parkash Singh Badal: ਪ੍ਰਕਾਸ਼ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਤੇ ਗਡਕਰੀ ਵੀ ਪਹੁੰਚਣਗੇ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋSource link

Leave a Comment