Corruption essay in India in Punjabi | Bhrastachar par Nibandh|corruption essay in Punjabi language

Corruption essay in India in Punjabi | Bhrastachar par Nibandh|corruption essay in Punjabi language

 ਭ੍ਰਿਸ਼ਟਾਚਾਰ ਪਰ ਲੇਖ     
Essay  on Corruption Bhrashtachar

ਰੂਪ-ਰੇਖਾ (corruption in Punjabi)- ਭੂਮਿਕਾ, ਭਾਰਤ ਵਿੱਚ ਭ੍ਰਿਸ਼ਟਾਚਾਰ, ਚੋਣ ਪ੍ਰਬੰਧਾਂ ਵਿੱਚ | ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦੇ ਕਾਰਨ, ਦੂਰ ਕਰਨ ਦੇ ਉਪਾਅ, ਸਾਰ-ਅੰਸ਼|

how to stop corruption in punjabi

 ਭੂਮਿਕਾ  (corruption in Punjabi ) – 

ਭ੍ਰਿਸ਼ਟਾਚਾਰ, ਭਿਸ਼ਟ+ਅਚਾਰ ਤੋਂ ਬਣਿਆ ਹੈ। ਭਿਸ਼ਟ ਦਾ ਅਰਥ ਹੈ ਬੁਰਾ ਤੇ ਅਚਾਰ ਤੋਂ ਭਾਵ ਆਚਰਨ। ਸਮਾਜਿਕ ਨਿਯਮ ਦੇ ਵਿਰੁੱਧ  ਮਨੁੱਖ ਦੇ ਉਸ ਆਚਰਨ ਨੂੰ ਭ੍ਰਿਸ਼ਟ ਕਿਹਾ ਜਾਂਦਾ ਹੈ | ਜਦੋਂ ਅਸੀਂ ਹੱਕ ਦੀ ਕਮਾਈ  ਤੋਂ ਇਲਾਵਾ ਬੇਈਮਾਨੀ, ਚੋਰੀ, ਹੇਰਾ-ਫੇਰੀ ਜਾਂ ਰਿਸ਼ਵਤ ਲੈ ਕੇ ਧਨ ਇਕੱਠਾ ਕਰਦੇ ਹਾਂ ਤਾਂ ਉਹ ਭ੍ਰਿਸ਼ਟਾਚਾਰ ਅਖਵਾਉਂਦਾ ਹੈ।ਇਸ ਨੂੰ ਅਸੀਂ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਵੀ ਕਹਿ ਸਕਦੇ ਹਾਂ |

ਭਾਰਤ ਵਿੱਚ ਭ੍ਰਿਸ਼ਟਾਚਾਰ  (corruption situation in India in Punjabi) 

ਭਾਰਤ ਵਿੱਚ ਭ੍ਰਿਸ਼ਟਾਚਾਰ ਬਹੁਤ ਜਿਆਦਾ ਫੈਲ ਗਿਆ ਹੈ ਕਿ ਦੇਸ਼ ਦਾ ਕੋਈ ਵੀ ਹਿੱਸਾ ਇਸ ਤੋਂ ਬਚਿਆ ਨਹੀਂ ਹੈ। ਜਿਸ ਦਫ਼ਤਰ ਵਿੱਚ ਜਾਓ, ਓਥੇ  ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਰਿਸ਼ਵਤ ਲਏ ਬਿਨਾਂ ਕੋਈ ਕੰਮ ਨਹੀਂ ਕਰਦਾ। ਦਫਤਰ ਵਿਚ ਫਾਈਲ ਨੂੰ ਅੱਗੇ ਤੋਰਨ ਦੇ ਲਈ ਕਿਸੇ ਨਾ ਕਿਸੇ ਨੂੰ ਰੁਪਏ ਦੇਣੇ ਹੀ ਪੈਂਦੇ ਨੇ । ਰਿਸ਼ਵਤ ਦਿਉ ਤੇ ਮਨ-ਪਸੰਦ ਸਕੂਲ ਵਿੱਚ ਜਾਂ ਕਾਲਜ ਵਿੱਚ ਦਾਖਲਾ ਹੋ ਜਾਂਦਾ ਹੈ। ਰਿਸ਼ਵਤ  ਦਿਉ ਤੇ ਨੌਕਰੀ ਮਿਲ ਜਾਂਦੀ ਹੈ। ਰਿਸ਼ਵਤ  ਦੇ ਕੇ ਲਾਇਸੈਂਸ ਬਣ ਜਾਂਦਾ ਹੈ। ਇਹ ਸਭ ਭ੍ਰਿਸ਼ਟਾਚਾਰ ਦੀਆ ਉਧਾਰਣ  ਹੀ ਹਨ। ਭਾਰਤ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਨੂੰ ਛੂਹ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਇਹ ਸਤਰਾਂ ਵੀ ਭ੍ਰਿਸ਼ਟਾਚਾਰ ਨੂੰ ਹੀ ਦਰਸਾਉਂਦੀਆਂ ਹਨ-

“ਸ਼ਰਮਧਰਮਦੋਇਛਪਿਖਲੋਏ,

ਕੂੜਫਿਰੇਪ੍ਰਧਾਨਵੇਲਾਲੋ।”

ਭਾਰਤ ਵਿੱਚ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੇ ਲਈ ਨਿਯਮ ਅਤੇ ਕਾਨੂੰਨ  ਵੀ ਬਣਾਏ ਹਨ। ਭਾਰਤ ਦੇਸ਼ ਦੀ ਇਹ ਮਾੜੀ  ਕਿਸਮਤ ਹੈ ਕਿ ਜਿੱਥੇ ਕਠੋਰ ਨਿਯਮ । ਬਣਾਏ ਗਏ ਹਨ, ਉੱਥੇ ਭ੍ਰਿਸ਼ਟਾਚਾਰ ਹੋਰ ਵੱਧ ਗਿਆ ਹੈ। ਭ੍ਰਿਸ਼ਟਾਚਾਰੀਆਂ ਨੂੰ ਫੜਨ ਵਾਲੇ ਵੀ ਭ੍ਰਿਸ਼ਟ ਹੋ ਗਏ  ਹਨ। ਅਮੀਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਦੇ ਕੇ ਛੁੱਟ ਜਾਂਦੇ ਹਨ ਪਰ ਗਰੀਬ ਫਸ ਜਾਂਦੇ ਹਨ।

ਚੋਣ ਪ੍ਰਬੰਧਾਂ ਵਿੱਚ ਕ੍ਰਿਸ਼ਚਾਚਾਰ  (corruption in Elections  in Punjabi)–  

ਸਾਡੇ ਦੇਸ਼ ਦੇ ਚੋਣ ਪ੍ਰਬੰਧ ਨੇ ਵੀ ਅਪਰਾਧੀਆਂ ਨੂੰ ਪੂਰੀ ਖੁੱਲ ਦਿੱਤੀ ਹੋਈ ਹੈ। ਅਪਰਾਧੀ ਤੇ ਦੇਸ਼ ਦੇ ਅਮੀਰ ਉਹਨਾਂ ਉਮੀਦਵਾਰਾਂ ਨੂੰ ਹੀ ਵੋਟ ਦੇਣ ਦਾ ਇਕਰਾਰ ਕਰਦੇ ਹਨ, ਜੋ ਉਹਨਾਂ ਦੀ ਹਰ ਜ਼ਾਇਜਨਜਾਇਜ਼ ਸਹਾਇਤਾ ਦਾ ਵਾਇਦਾ ਕਰਦੇ ਹਨ। ਗਰੀਬ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਵੋਟ ਖ਼ਰੀਦੇ ਜਾਂਦੇ ਹਨ। ਰਾਜਸੀ ਆਗੂ ਅਪਰਾਧੀਆਂ ਦੀ ਹਰ ਰੂਪ ਵਿੱਚ ਸਹਾਇਤਾ ਕਰਦੇ ਹਨ।

“ਦੇਸ਼ ਦਾ ਚਾਹੁੰਦੇ ਹੋ ਵਿਕਾਸ, 

ਭਿ੍ਸ਼ਟਾਚਾਰੀ ਨੇਤਾਵਾ ਨੂੰ ਨਾ ਆਉਣ ਦੋ ਆਸ ਪਾਸ । “

ਭ੍ਰਿਸ਼ਟਾਚਾਰ ਦੇ ਕਾਰਨ  (Reasons of corruption in Punjabi) 

ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਸ ਦੇ ਕਾਰਨਾਂ ਬਾਰੇ ਪਤਾ ਕਰੀਏ । ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮੁੱਖ ਕਾਰਨ ਹਨ-

ਲਾਲਚ ,ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਅਨਪੜਤਾ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੀ ਆਮਦਨ ਵਧਾਉਣ ਦੇ ਰਸਤੇ ਲੱਭਦਾ ਹੈ, ਜਿਸ ਵਿੱਚ ਰਿਸ਼ਵਤ ਲੈਣਾ ਮੁੱਖ ਹੈ। ਜਦੋਂ ਇੱਕ ਪੜੇ-ਲਿਖੇ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦੇ ਕੰਮ ਦੇ ਅਨੁਸਾਰ  ਤਨਖਾਹ ਘੱਟ ਮਿਲਦੀ ਹੈ ਤਾਂ ਉਹ ਵੀ ਪੈਸੇ ਕਮਾਉਣ ਦੇ ਹੋਰ ਰਸਤੇ ਲੱਭਦਾ  ਹੈ, ਭਾਵੇਂ ਉਹ ਗਲਤ ਹੀ ਕਿਉਂ ਨਾ ਹੋਣ। ਜਦੋਂ ਇੱਕ ਬੇਰੁਜ਼ਗਾਰ ਵਿਅਕਤੀ ਨੂੰ ਟੱਕਰਾਂ ਮਾਰਨ ਤੇ ਵੀ ਨੌਕਰੀ ਨਹੀਂ ਮਿਲਦੀ ਤਾਂ ਉਹ ਮਜ਼ਬੂਰ ਹੋ ਕੇ ਗਲਤਢੰਗ ਨਾਲ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਜੇ ਕਦੀ ਵੇਸਵਾਵਾਂ ਜਾਂ ਚੋਰਾਂ ਡਾਕੂਆਂ ਦੀ ਜੀਵਨ ਕਹਾਣੀ ਸੁਣਨ ਦੀ ਕੋਸ਼ਸ਼ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਇਸ ਜ਼ਿੰਦਗੀ ਦਾ ਕਾਰਨ ਵੀ ਪੇਟ ਦੀ ਅੱਗ ਹੀ ਹੁੰਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਅਮੀਰ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ।

ਦੂਰ ਕਰਨ ਦੇ ਉਪਾ  (Some tips to remove corruption in Punjabi) 

ਭਾਰਤ ਵਿੱਚ ਵੱਧ ਰਹੇ ਭਿਸ਼ਟਾਚਾਰ ਨੂੰ ਰੋਕਣ ਲਈ। ਸਭ ਤੋਂ ਪਹਿਲਾ ਉਪਾ ਇਹ ਹੈ ਕਿ ਦੇਸ਼ ਦੇ ਪ੍ਰਬੰਧਕੀ ਅਤੇ ਪੁਲਿਸ ਅਫਸਰਾਂ ਨੂੰ ਰਾਜਸੀ ਨੇਤਾਵਾਂ ਦੇ ਪ੍ਰਭਾਵ ਤੋਂ ਉੱਚਾ ਉਠਾਇਆ ਜਾਏ। ਜਦੋਂ ਵੀ ਕਿਸੇ ਅਮੀਰ ਆਦਮੀ ਵੱਲੋਂ ਅਪਰਾਧ ਕੀਤਾ ਜਾਂਦਾ ਹੈ ਤਾਂ ਰਾਜਸੀ ਆਗ ਅਫ਼ਸਰਾਂ ਤੇ ਦਬਾਓ ਪਾ ਕੇ ਉਹਨਾਂ ਨੂੰ ਸਹੀ ਸਲਾਮਤ ਬਚਾ ਲੈਂਦੇ ਹਨ।

how to stop corruption

ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਚੰਗੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਉਹਨਾਂ ਨੂੰ ਚੰਗੀਆਂ ਤਨਖਾਹਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵੀ ਕਰਮਚਾਰੀ ਜਦੋਂ ਰਿਸ਼ਵਤ ਦੇ ਕੇ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਕਿਧਰੇ-ਨਾ-ਕਿਧਰੇ ਉਸ ਦੇ ਦਿਲ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਇੰਨੇ ਪੈਸੇ ਖ਼ਰਚ ਕੇ ਨੌਕਰੀ ਲਈ ਹੈ। ਪਹਿਲੇ ਮੈਂ ਆਪਣੇ ਪੈਸੇ ਪੂਰੇ ਕਰ ਲਵਾਂ। ਨੌਕਰੀਆਂ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣੇ ਚਾਹੀਦੇ। ਹਨ। ਭ੍ਰਿਸ਼ਟ ਆਦਮੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਵੀ ਜ਼ਰੂਰਤ ਹੈ।ਫਿਲਮਾਂ ਰਾਹੀਂ ਜਾਂ ਦੁਰਦਰਸ਼ਨ ਰਾਹੀਂ ਭ੍ਰਿਸ਼ਟਾਚਾਰੀ ਦੇ ਪਤਨ ਦਿਖਾਏ ਜਾਣੇ ਚਾਹੀਦੇ ਹਨ।

“ਭਿ੍ਸ਼ਟਾਚਾਰ ਤੇ ਵਾਰ ਕਰੋ,

ਆਪਣੇ ਦੇਸ਼ ਨਾਲ ਪਿਆਰ ਕਰੋ।”

ਸਾਰੇ ਮੰਤਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਜਾਇਦਾਦ ਘੋਸ਼ਿਤ ਕਰਨ ਲਈ ਆਖਿਆ ਜਾਣਾ ਚਾਹੀਦਾ ਹੈ। ਵਿਜੀਲੈਂਸ ਵਿਭਾਗ ਨੂੰ ਭ੍ਰਿਸ਼ਟ ਅਫਸਰਾਂ ਅਤੇ ਹੋਰ ਸਰਕਾਰੀ ਨੌਕਰਾਂ ‘ਤੇ ਲਗਾਤਾਰ ਨਜ਼ਰ ਰੱਖਣੀ ਚਾਹੀਦੀ ਹੈ। ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਭਾਈ-ਭਤੀਜਾਵਾਦ  ਤੋਂ ਮੁਕਤ ਇੱਕ ਇਮਾਨਦਾਰ ਜੀਵਨ ਜੀਣ ਦੀਆਂ ਵਧੀਆ ਮਿਸਾਲਾਂ ਪੈਦਾ ਕਰਨ ਚਾਹੀਦਿਆ ਹਨ । ਭ੍ਰਿਸ਼ਟ ਤੱਤਾ ਦਾ ਵਿਰੋਧ ਕਰਨ ਲਈ ਕਠੋਰ ਕਾਨੂੰਨ ਬਣਾਉਣੇ ਚਾਹੀਦੇ ਹਨ । ਭ੍ਰਿਸ਼ਟਾਚਾਰ, ਕਿਸੇ ਵੀ ਪੱਧਰ ‘ਤੇ ਬੁਰਾ ਹੈ ਸਰਕਾਰ ਨੂੰ ਇਸ ਸਮਾਜਿਕ ਬੁਰਾਈ ਵਿਰੁੱਧ ਇਕ ਜ਼ੋਰਦਾਰ ਮੁਹਿੰਮ ਚਲਾਉਣੀ ਚਾਹੀਦਾ ਹੈ । ਕਿਸੇ ਵੀ ਸਮਾਜ ਵਿੱੱਚ ਦੇਸ਼ ਦੇ ਸਰਵਉੱਚ ਵਿਅਕਤੀਆਂ ਨੂੰ ਚਾਲ – ਚਲਣ ਅਤੇ ਵਿਵਹਾਰ ਦੇ ਮਾਡਲ ਦੀਆ ਉਦਾਹਰਨਾਂ ਪੇਸ਼ ਕਰਨੀਆਂ ਚਾਹੀਦੀਆਂ ਹਨ । ਉਹਨਾ ਨੂੰ ਆਪਣੇ ਵਿਵਹਾਰ ਵਿੱਚ ਸਭ ਤੋ  ਉੱਪਰ ਹੋਣੇ ਚਾਹੀਦਾ ਹੈ ਅਤੇ ਕਿਸੇ ਕਮੀ ਨੂੰ ਇਮਾਨਦਾਰੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਇੱਕ ਵਿਆਕਤੀ ਨੂੰ ਵੀ ਬੇਇਮਾਨ ਨਹੀਂ ਹੋਣਾ ਚਾਹੀਦਾ ਹੈ। ਇਕ ਵਾਰ ਜਦੋਂ ਅਸੀਂ ਉੱਚੇ ਸਥਾਨਾਂ ‘ਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਰਿਸ਼ਵਤਖੋਰੀ ਰੋਕਣ ਦੇ ਯੋਗ ਹੋ ਜਾਂਦੇ ਹਾਂ। ਤਾਂ ਅਸੀਂ ਛੇਤੀ ਹੀ ਪੂਰੇ ਸਮਾਜ ਤੋਂ ਭ੍ਰਿਸ਼ਟਾਚਾਰ ਦੀ ਜੜ੍ਹ ਨੂੰ ਖਤਮ ਕਰਨ ਦੇ ਯੋਗ ਹੋ ਜਾਵਾਂਗੇ । 

ਰੂਸ ਜਾਂ ਚੀਨ ਵਰਗੇ ਦੇਸ਼ਾਂ ਵਿੱਚ ਰਿਸ਼ਵਤ ਲੈਣ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇ ਭਾਰਤ ਦੇਸ਼ ਵਿੱਚ ਇਹੋ ਜਿਹੇ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਸ਼ਾਇਦ ਅਸੀਂ ਭਿਸ਼ਟਾਚਾਰ ਤੇ ਰੋਕ ਲਗਾ ਸਕਾਂਗੇ। ਇਸ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਹੈ ਕਿ ਦੇਸ਼ ਦੇ ਲੋਕ ਇਸ ਵਿੱਚ ਪੂਰਾ ਸਾਥ ਨਿਭਾਉਣ। ਸਰਕਾਰ ਤਾਂ ਕਾਨੂੰਨ ਪਾਸ ਕਰ ਦਿੰਦੀ ਹੈ ਪਰ ਦੇਸ਼ ਵਾਸੀ ਫਿਰ ਉਸੇ ਦਾ ਸਹਾਰਾ ਲੈ ਕੇ ਕੰਮ ਕਰਵਾਉਣ ਦੀ ਜਲਦੀ ਕਰਦੇ ਹਨ। ਨੌਜੁਆਨਾਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਉਹ ਇਹੋ ਜਿਹੇ ਅਪਰਾਧੀਆਂ ਨਾਲ ਹਮਦਰਦੀ ਨਾ ਕਰਨ। ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਸਭ ਪਾਸੇ ਤੋਂ ਮੁਹਿੰਮ ਚਲਾ ਕੇ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। |

ਸਾਰ-ਅੰਸ਼  (conclution  in Punjabi)-ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਅੱਜ ਭਾਰਤ ਵਿੱਚ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਵਰਗੀਆ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਭਿਸ਼ਟਾਚਾਰ ਹੈ ਦੁਨੀਆ ਦਾ ਹਰ ਬੰਦਾ ਇਸ ਰਾਹ ਤੇ ਤੁਰ ਰਿਹਾ ਹੈ। ਜੇ ਕੋੜ ਸਾਡੇ । ਦੇਸ਼ ਵਿੱਚੋਂ ਖ਼ਤਮ ਹੋਵੇਗਾ ਤਾਂ ਹੀ ਇਹ ਬੁਰਾਈ ਜੜ੍ਹ ਤੋਂ ਉਖੜੇਗੀ।

Leave a Comment