ਦੇਸ਼-ਪਿਆਰ ਦੇ ਅਰਥ
Desh Pyar essay in Punjabi ਦੇਸ਼-ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ ਦਰਿਆਵਾਂ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪਿਆਰ ਕਰਨਾ । ਦੇਸ਼ ਦੀ ਹਰ ਪੱਖ ਤੋਂ ਉੱਨਤੀ ਅਤੇ ਹਰ ਪੱਖ ਤੋਂ ਖ਼ੁਸ਼ਹਾਲੀ ਲਈ ਕੰਮ ਕਰਨਾ, ਦੇਸ਼ ਦੀਆਂ ਲੋੜਾਂ ਵਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ । ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਤੇ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ।

ਕੁਦਰਤੀ ਜਜ਼ਬਾ
ਆਪਣੀ ਮਾਤ-ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ । ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੋਂ ਦੇ ਆਲੇ-ਦੁਆਲੇ ਵਿਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ ‘ਤੇ ਪਿਆਰ ਹੁੰਦਾ ਹੈ । ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਘਰ ਵਿਚ ਆ ਕੇ ਸਾਹ ਲੈਂਦੇ ਹਨ । ਇਸੇ ਪ੍ਰਕਾਰ ਹੀ ਮਾਤ-ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿਚ ਕੁਦਰਤੀ ਹੀ ਹੁੰਦਾ ਹੈ । ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ, ਉਸ ਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ । ਜਿਸ ਇਨਸਾਨ ਵਿਚ ਦੇਸ਼-ਪਿਆਰ ਦਾ ਜਜ਼ਬਾ ਨਹੀਂ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ ।
ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਤੇ ਅਸਰ
ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ । ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ, ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ । ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿਚ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ । ਸਾਡਾ ਦੁੱਖ-ਸੁੱਖ, ਖ਼ੁਸ਼ੀ, ਗ਼ਮੀ ਸਭ ਕੁੱਝ ਦੇਸ਼ ਨਾਲ ਹੀ ਬੱਝਾ ਪਿਆ ਹੈ । ਇਸ ਲਈ ਹਰ ਦੇਸ਼-ਵਾਸੀ ਲਈ ਦੇਸ਼-ਪਿਆਰ ਵਿਚ ਇਕ ਜ਼ਰੂਰੀ ਚੀਜ਼ ਹੈ । ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿਚ ਉਸ ਦਾ ਤੇ ਉਸ ਦੇ ਪਰਿਵਾਰ ਦਾ ਭਲਾ ਤੇ ਉਸ ਦੀ ਸੰਪਤੀ ਦਾ ਬਚਾ ਹੈ ।
ਦੇਸ਼-ਭਗਤੀ ਦੀ ਲੋੜ
ਜਿਸ ਦੇਸ਼ ਦੇ ਲੋਕਾਂ ਵਿਚ ਦੇਸ਼-ਪਿਆਰ ਨਹੀਂ, ਉਹ ਹਮੇਸ਼ਾ ਜ਼ੰਜੀਰਾਂ ਵਿਚ ਜਕੜੇ ਰਹਿੰਦੇ ਹਨ । ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ । ਪਰ ਦੇਸ਼-ਭਗਤ ਇਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ । ਦੇਸ਼-ਪਿਆਰ ਦੇ ਜ਼ਜਬੇ ਨੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦੀਆਂ ਨੇ ਹੱਸ-ਹੱਸ ਕੇ ਸਾਮਰਾਜੀਆਂ ਦੀਆਂ ‘ਕੇਦਾਂ ਭਗਤੀਆਂ, ਫਾਸੀਆਂ ਛੁੱਟੀਆਂ ਤੇ ਦੁੱਖ ਸਹਾਰੇ । ਦੇਸ਼-ਭਗਤੀ ਦੀ ਭਾਵਨਾ ਤੋਂ ਬਿਨਾਂ ਕੋਈ ਕੌਮ ਆਪਣੇ ਦੇਸ਼ ਦੀ ਕਿਸੇ ਕਾਰ ਦੀ ਉੱਨਤੀ ਨਹੀਂ ਕਰ ਸਕਦੀ ।
ਭਾਰਤ ਦਾ ਦੇਸ਼-ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ
ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫ਼ੌਜ ਗ ਕੀਤੀ ਗਈ ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇ-ਪਤੀ ਦੇ ਵਿਰੁੱਧ ਕਰੜੀ ਅਵਾਜ਼ ਉਠਾਈ । ਇਸ ਦੇ ਵਿਰੂਮ ‘ ? ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜਜ਼ਬੇ ਅਧੀਨ ਭਾਰਤੀ ਕੌਮ ਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ !
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ, ਜਾਬਰ ਹਕੂਮਤ ਦੇ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ |
ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਮੁਗ਼ਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼-ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ|

1857 ਦੀ ਅਜ਼ਾਦੀ ਦੀ ਪਹਿਲੀ ਜੰਗ
1857 ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਅਜ਼ਾਦੀ ਦੀ ਪਹਿਲੀ ਲਹਿਰਾਂ ਉੱਠੀ, ਜਿਸ ਵਿਚ ਦੇਸ਼ ਦੇ ਫ਼ੌਜੀ ਸਿਪਾਹੀਆਂ ਅਤੇ ਉਨ੍ਹਾਂ ਦੇ ਆਗੂਆਂ ਬਹਾਦਰ ਸ਼ਾਹ ਜ਼ਫ਼ਰ, ਰਾਣੀ ਝਾਂਸੀ, ਤਾਂਤੀਆਂ
ਟੋਪੇ ਤੇ ਨਾਨਾ ਸਾਹਿਬ ਆਦਿ ਨੇ ਦੇਸ਼-ਪਿਆਰ ਦੇ ਰੰਗ ਵਿਚ ਰੰਗ ਹੋ ਕੇ ਸੰਘਰਸ਼ ਕੀਤਾ । ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾ ਪੈਰਾ ਦੀ ਪਾ ਦਿੱਤੀ ।
ਦੇਸ਼ ਵਿਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ
ਇਸ ਤੋਂ ਮਗਰੋਂ ਬੰਗਾਲ ਤੇ ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਇੱਕਾਦੁੱਕਾ ਅੰਗਰੇਜ਼ਾਂ ਨੂੰ ਮਾਰ ਕੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ । ਪੰਜਾਬ ਵਿਚ ਨਾਮਧਾਰੀ ਲਹਿਰ ਦਾ ਘੋਲ ਵੀ ਅੰਗੇਰਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ । 1885 ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਸੀ ਜਵਾਹਰ ਲਾਲ ਨਹਿਰੁ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾਉਣ ਲਈ ਭਾਰੀ ਹਿੱਸਾ ਪਾਇਆ ।
ਇਨਾਂ ਤੋਂ ਬਿਨਾਂ ਅੰਗਰੇਜ਼ ਗੁਲਾਮੀ ਤੋਂ ਭਾਰਤ ਨੂੰ ਛੁਡਾਉਣ ਲਈ ਨੌਜਵਾਨ ਭਾਰਤ ਸਭਾ, ਗ਼ਦਰੀ ਕਰਤਾਰ ਸਿੰਘ ਸਰਾਭਾ ਬਾਬਾ ਸੋਹਨ ਸਿੰਘ ਭਕਨਾ ਤੇ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਸਿਰਲੱਥਾਂ ਤੇ ਅਜ਼ਾਦ ਹਿੰਦ ਫ਼ੌਜ ਦੇ ਸੱਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਅਜਿਹਾ ਬਿਗਲ ਵਜਾਇਆ ਕਿ 15 ਅਗਸਤ, 1947 ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ । ਇਨ੍ਹਾਂ ਦੇਸ਼-ਭਗਤਾਂ ਨੇ ਦੇਸ਼ ਦੀ ਅਜ਼ਾਦੀ ਦਾ ਘੋਲ ਘਲਦਿਆਂ ਆਪਣੀਆਂ ਜਾਨਾਂ ਜਾਂ ਜਾਇਦਾਦਾਂ ਦੀ ਪ੍ਰਵਾਹ ਨਹੀਂ ਕੀਤੀ । ਇਨ੍ਹਾਂ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ ।
ਅਜ਼ਾਦ ਭਾਰਤ ਵਿਚ ਦੇਸ਼-ਭਗਤੀ
ਅੱਜ ਹਿੰਦੂਸਤਾਨ ਅਜ਼ਾਦ ਹੋ ਚੁੱਕਾ ਹੈ । ਇਸ ਵਿਚ ਲੋਕ-ਰਾਜ ਸਥਾਪਤ ਹੋਇਆ ਹੈ । ਹੁਣ ਭਾਰਤ ਵਿਚ ਲੋਕ-ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਕਰਨ ਦੀ ਵੀ ਲੋੜ ਹੈ । ਦੇਸ਼ ਵਿਚੋਂ ਭੁੱਖ, ਨੰਗ, ਮਹਿੰਗਾਈ, ਬੇਕਾਰੀ, ਮੰਦਹਾਲੀ, ਕੁਰੱਪਸ਼ਨ, ਵਧਦੀ ਹੋਈ ਆਬਾਦੀ, ਅੰਨ ਦੀ ਬੁੜ, ਅਨਪੜਤਾ ਅਤੇ ਫ਼ਿਰਕਾਪ੍ਰਸਤੀ ਨੂੰ ਖਤਮ ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ। ਇਹ ਘੋਲ ਕਰਨਾ ਹੀ ਇਕ ਮਹਾਨਤਾ ਦੋਸ਼-ਭਗਤੀ ਹੈ । ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ
ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਦਿੰਦਾ ਹੈ ਕਿ ਸਾਨੂੰ। ਇਸ ਵਿਚੋਂ ਭੁੱਖ-ਨੰਗ ਗਰੀਬੀ ਤੇ ਭਿਸ਼ਟਾਚਾਰ ਵਰਗੀਆਂ ਲਾਹਨਤਾ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਦਾ ਹੈ, ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ
ਤੋੜ ਦਿੱਤਾ ਸੀ ।
ਅੰਤਰ-ਰਾਸ਼ਟਰਵਾਦ
ਪਰ ਅੱਜ ਦੇ ਜ਼ਮਾਨੇ ਵਿਚ ਦੇਸ਼-ਭਗਤੀ ਨੂੰ ਤੰਗ-ਦਿਲੀ ਵੀ ਸਮਝਿਆ ਜਾਂਦਾ ਹੈ । ਇਸ ਦੇ 6 ਸੰਸਾਰ ਵਿਚ ਅੰਤਰ-ਰਾਸ਼ਟਰਵਾਦ ਵਲ ਵਧਣ ਦੇ ਵਿਚਾਰ ਵਧੇਰੇ ਫਲ ਫੁੱਲ ਰਹੇ ਹਨ ਕਿਉਂਕਿ ਅੱਜ-ਕਲ੍ਹ ਇਹ ਅਨੁਭਵ ਕੀ ਜਾ ਰਿਹਾ ਹੈ ਕਿ ਦੇਸ਼-ਭਗਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ, ਉਨ੍ਹਾਂ ਨੂੰ ਘਟੀਆ ਸਮਝਦਾ ਤੇ ਮਾਰਨ ਤੋਂ ਸੰਕੋਚ ਨਹੀਂ ਕਰਦੇ । ਇਸ ਤਰ੍ਹਾਂ ਇਹ ਜਜ਼ਬਾ ਅੱਤਵਾਦੀ ਹੋ ਕੇ ਸਮੁੱਚੀ ਮਨੁੱਖਤਾ ਲਈ ਖ਼ਤਰਨਾਕ ਬਣ ਜਾਂਦਾ ਹੈ, ਜਿਵੇਂ ਅੰਗਰੇਜ਼ੀ ਕੌਮ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਸੀ, ਜਾਂ ਅਮਰੀਕਾ ਆਪਣੇ ਫ਼ੌਜੀਆਂ ਨੂੰ ਵੀਅਤਨਾਮ ਆਦਿ ਵਿਚ ਲੜਾਉਂਦਾ ਰਿਹਾ ਹੈ | ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪ ਆਖਣਾ ਚਾਹੀਦਾ ਹੈ।
ਜ਼ਰੂਰੀ ਚੀਜ਼ਤਾਂ ਵੀ ਦੇਸ਼-ਭਗਤੀ ਮਨੁੱਖ ਲਈ ਇਕ ਬਹੁਤ ਜ਼ਰੂਰੀ ਅਤੇ ਖ਼ਾਸ ਲੋੜੀਂਦੀ ਵਸਤੂ ਹੈ।ਇਸ ਦੇ ਹੋਣ ਨਾਲ ਹੀ ਦੇਸ਼ ਹਰ ਪੱਖ ਤੋਂ ਤਰੱਕੀ ਕਰ ਸਕਦਾ ਹੈ ਤੇ ਉਸ ਦੀ ਰੱਖਿਆ ਕੀਤੀ ਜਾ ਸਕਦੀ ਹੈ ।