Fazilka news: ਆਖਿਰ ਲੱਭ ਗਿਆ ਢਾਈ ਕਰੋੜ ਦਾ ਮਾਲਕ, ਇੰਨੇ ਦਿਨਾਂ ਤੋਂ ਸੀ ਭਾਲ ਜਾਰੀ…


Fazilka news: ਫਾਜ਼ਿਲਕਾ ਦੇ ਵਿੱਚ ਢਾਈ ਕਰੋੜ ਦੀ ਲਾਟਰੀ ਦਾ ਮਾਲਕ ਲੱਭ ਗਿਆ ਹੈ। ਦੱਸ ਦਈਏ ਕਿ ਇਹ ਲਾਟਰੀ ਮਾਲਕ ਪਿੰਡ ਰਾਮਕੋਟ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਭਾਲਾ ਰਾਮ ਹੈ। ਕਿਸਾਨਾ ਭਾਲਾ ਰਾਮ ਇਕ ਦਿਨ ਵਿੱਚ ਹੀ ਕਰੋੜਾਂ ਦਾ ਮਾਲਕ ਬਣ ਗਿਆ ਹੈ।

 ਜਾਣਕਾਰੀ ਮੁਤਾਬਕ ਲਾਟਰੀ ਏਜੰਟ ਰੂਪ ਚੰਦ ਲਾਟਰੀ ਵਾਲੇ ਦੇ ਡਾਇਰੈਕਟਰ ਰੂਪ ਚੰਦ ਅਤੇ ਬੌਬੀ ਬਵੇਜਾ ਨੇ ਦੱਸਿਆ ਕਿ 5 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡੀਅਰ 500 ਮੰਥਲੀ ਲਾਟਰੀ ਟਿਕਟ ਨੰਬਰ 249092 ਖਰੀਦੀ ਗਈ ਸੀ। ਜਿਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਅੱਜ 4 ਦਿਨਾਂ ਬਾਅਦ ਭਾਲਾ ਰਾਮ ਰਾਮਕੋਟ ਦਾ ਫੋਨ ਆਇਆ ਕਿ ਉਸ ਕੋਲ ਇਨਾਮੀ ਰਾਸ਼ੀ ਵਾਲੀ ਟਿਕਟ ਹੈ।

 ਇਹ ਵੀ ਪੜ੍ਹੋ: Sri Muktsar Sahib: ਰੋਡਵੇਜ਼ ਕਰਮਚਾਰੀਆਂ ਨੇ ਟੋਲ ਪਲਾਜਾ ਨੂੰ ਕੀਤਾ ‘ਹਾਈਜੈਕ’, ਬੋਲੇ-‘ਸਾਡੇ ਸਾਥੀ ਨੂੰ ਬੁਰੀ ਤਰ੍ਹਾਂ…’

 ਕੀ ਹੈ ਪੂਰਾ ਮਾਮਲਾ

ਤੁਹਾਨੂੰ ਦੱਸ ਦਈਏ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਭਾਲਾ ਰਾਮ ਨੇ ਲਾਟਰੀ ਟਿਕਟ ਖਰੀਦਿਆ ਸੀ। ਇਸ ਤੋਂ ਬਾਅਦ ਉਸ ਦੀ ਲਾਟਰੀ ਵੀ ਨਿਕਲ ਗਈ ਪਰ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਸ ਦੀ ਢਾਈ ਕਰੋੜ ਦੀ ਲਾਟਰੀ ਨਿਕਲੀ ਹੈ। ਉੱਥੇ ਹੀ ਲਾਟਰੀ ਏਜੰਟ ਪਿਛਲੇ 3 ਦਿਨਾਂ ਤੋਂ ਉਸ ਦੀ ਭਾਲ ਕਰ ਰਿਹਾ ਸੀ। ਆਖਿਰਕਾਰ ਉਸ ਤੱਕ ਸੂਚਨਾ ਪਹੁੰਚੀ ਤੇ ਉਹ ਆਪਣਾ ਇਨਾਮ ਲੈਣ ਦੇ ਲਈ ਲੋਟਰੀ ਟਿਕਟ ਲੈ ਕੇ ਏਜੰਟ ਦੀ ਦੁਕਾਨ ‘ਤੇ ਪੁੱਜਿਆ।

ਲਾਟਰੀ ਲੈਣ ਲਈ ਦੇਣ ਨਾਲ ਆਉਣ ਦਾ ਕਾਰਨ ਦੱਸਿਆ

ਕਿਸਾਨ ਭਾਲਾ ਰਾਮ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਸੀ ਜਿਸ ਕਰਕੇ ਉਹ ਬਹੁਤ ਦੁਖੀ ਸੀ। ਉਸ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਸੀ ਕਿ ਉਸ ਨੂੰ ਕੋਈ ਲਾਟਰੀ ਲੱਗੀ ਜਿਸ ਤੋਂ ਬਾਅਦ ਹੁਣ ਉਸ ਨੂੰ ਜਿਵੇਂ ਪਤਾ ਲੱਗਿਆ ਤਾ ਉਹ ਲਾਟਰੀ ਦਾ ਇਨਾਮ ਲੈਣ ਦੇ ਲਈ ਪਹੁੰਚਿਆ ਹੈ।

 ਇਹ ਵੀ ਪੜ੍ਹੋ: ਬ੍ਰਿਟਿਸ਼ ਰੈਪਰ ਟਿਓਨ ਵੇਨ ਪਹੁੰਚੇ ਪਿੰਡ ਮੂਸਾ, ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਦੇਖ ਹੋਏ ਭਾਵੁਕ

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

 Source link

Leave a Comment