Fazilka News: ਬੀਐਸਐਫ ਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਅਦਾਲਤ ‘ਚ ਚੱਲ ਰਿਹਾ ਸੀ ਪਤਨੀ ਨਾਲ ਕੇਸ


Punjab News: ਇੱਕ ਹੱਸਦਾ ਵੱਸਦਾ ਪਰਿਵਾਰ ਉੱਦੋਂ ਉੱਜੜ ਜਾਂਦਾ ਹੈ ਜਦੋਂ ਉੱਥੇ ਕਲੇਸ਼ ਆਪਣੇ ਪੈਰ ਪਸਾਰ ਲੈਂਦਾ ਹੈ। ਪਤੀ-ਪਤਨੀ ਦੀ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਦੋਵੇਂ ਇੱਕ ਦੂਜੇ ਨੂੰ ਅਦਾਲਤਾਂ ਵਿੱਚ ਝੱਟ ਘੜੀਸ ਲੈਂਦੇ ਨੇ। ਦੋਵਾਂ ਪੱਖ ਵਿੱਚੋਂ ਕੌਣ ਗਲਤ ਹੈ ਇਹ ਤਾਂ ਦੱਸਣਾ ਮੁਸ਼ਕਲ ਹੋ ਜਾਂਦਾ ਹੈ। ਪਰ ਦੋਵੇਂ ਆਪਣੇ ਆਪ ਨੂੰ ਸਹੀ ਦੱਸਦੇ ਨੇ। ਪਰ ਇਹ ਕਲੇਸ਼ ਕਿਸੇ ਨੂੰ ਮੌਤ ਦੇ ਮੂੰਹ ਵੱਲ ਥੱਕ ਸਕਦਾ ਹੈ? ਜੀ ਹਾਂ ਅਜਿਹਾ ਹੀ ਮਾਮਲਾ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਵਿੱਚ ਬੀਐਸਐਫ ਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ।

ਅਦਾਲਤ ਵਿੱਚ ਦੋਵਾਂ ਦਾ ਚੱਲ ਰਿਹਾ ਸੀ ਕੇਸ

ਮਿਲੀ ਜਾਣਕਾਰੀ ਅਨੁਸਾਰ ਝਗੜੇ ਕਾਰਨ ਇਸ ਪਤੀ-ਪਤਨੀ ਦੇ ਜੋੜੇ ਦਾ ਖਰਚੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਮ੍ਰਿਤਕ ਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਨੇ ਪਤਨੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮੁੰਡੇ ਦੇ ਪਿਤਾ ਨੇ ਦੱਸੀ ਸਾਰੀ ਕਹਾਣੀ

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਅਮਰਪੁਰਾ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਚੈਨ ਸਿੰਘ ਬੀਐਸਐਫ (BSF) ਵਿੱਚ ਨੌਕਰੀ ਕਰਦਾ ਸੀ। ਉਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਕਾਸ਼ੀਰਾਮ ਦੀ ਰਹਿਣ ਵਾਲੀ ਉਜਾਲਾ ਰਾਣੀ ਨਾਲ ਹੋਇਆ ਸੀ। ਇਨ੍ਹਾਂ ਦੀ ਆਪਸੀ ਝਗੜੇ ਕਾਰਨ ਅਦਾਲਤ ਵਿੱਚ ਖਰਚੇ ਦਾ ਕੇਸ ਚੱਲ ਰਿਹਾ ਸੀ।

ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਕਿ ਸੁਖਚੈਨ ਸਿੰਘ ਆਪਣੀ ਪਤਨੀ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਜਾਲਾ ਰਾਣੀ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ। ਜਿਸ ਕਾਰਨ ਸੁਖਚੈਨ ਸਿੰਘ ਨੇ 25 ਅਪ੍ਰੈਲ ਨੂੰ ਫਾਹਾ ਲੈ ਕੇ ਮੌਤ ਨੂੰ ਗਲੇ ਲਗਾ ਲਿਆ। ਪੁਲਿਸ ਨੇ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਉਜਾਲਾ ਰਾਣੀ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 Source link

Leave a Comment