Gurdaspur News : ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਅੰਤਰਾਸ਼ਟਰੀ ਗਿਰੋਹ ਦਾ ਪਰਦਾਫਾਸ਼


Gurdaspur News : ਗੁਰਦਾਸਪੁਰ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਲੱਗੀ ਹੈ ,ਜਿਸ ਦੇ ਚੱਲਦਿਆਂ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਹਰੀਸ਼ ਕੁਮਾਰ ਦਿਆਮਾ ਦੀ ਅਗਵਾਈ ਹੇਠ ਵੱਡੀ ਰਿਕਵਰੀ ਕੀਤੀ ਗਈ ਹੈ। ਜਿਸਦੇ ਚਲਦੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲ਼ੇ ਅੰਤਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਕੇ 13 ਤਸਕਰਾ ਨੂੰ ਗ੍ਰਿਫ਼ਤਾਰ ਕਿਤਾ ਗਿਆ ਹੈ।  ਜਿਹਨਾਂ ਕੋਲੋ ਭਾਰੀ ਮਾਤਰਾ ਵਿੱਚ ਹੈਰੋਇਨ, ਡਰੱਗ ਮਨੀ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ,ਜੋ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਸਨ। ਇਸ ਸਬੰਧੀ ਪੁਲਿਸ ਵੱਲੋਂ ਡੂੰਘਾਈ ਨਾਲ ਇਨ੍ਹਾਂ ਸਮੱਗਲਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਭਾਰਗਵ ਡੀਆਈਜੀ ਬਾਰਡਰ ਰੇਂਜ ਨੇ ਦੱਸਿਆ ਕਿ ਅੰਤਰਾਸ਼ਟਰੀ ਗਿਰੋਹ ਨਾਲ ਕੰਮ ਕਰਦੇ 13 ਤਸਕਰਾਂ ਨੂੰ ਗ੍ਰਿਫ਼ਤਾਰ ਕਿਤਾ ਗਿਆ ,ਜਿਹਨਾਂ ਕੋਲੋ 4.516 ਕਿਲੋਗ੍ਰਾਮ ਹੈਰੋਇਨ, 34.72 ਲੱਖ ਰੁਪਏ ਦੀ ਡਰੱਗ ਮਨੀ, 6 ਪਿਸਤੌਲ ਅਤੇ 7 ਮੈਗਜ਼ੀਨ  ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਤਸਕਰ ਪਾਕਿਸਤਾਨ ਤੋਂ ਡਰੋਨ ਅਤੇ ਕਈ ਹੋਰ ਰਸਤਿਆਂ ਰਾਹੀਂ ਹੈਰੋਇਨ ਦਾ ਨਸ਼ਾ ਅਤੇ ਹਥਿਆਰ ਮੰਗਵਾਉਂਦੇ ਸਨ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਸਨ। 

 
ਉਨ੍ਹਾਂ ਕਿਹਾ ਕੀ ਇਸ ਗਿਰੋਹ ਦਾ ਮੇਨ ਸਰਗਨਾ ਯੋਗਰਾਜ ਸਿੰਘ ਪੁੱਤਰ ਅਵਤਾਰ ਸਿੰਘ ਹੈ ,ਜੋ ਇਹ ਸਾਰੇ ਗਿਰੋਹ ਨੂੰ ਚਲਾ ਰਿਹਾ ਸੀ ,ਜੋ ਕੁਝ ਸਮਾਂ ਪਹਿਲਾਂ ਜਰਮਨ ਚਲਾ ਗਿਆ ਸੀ ਅਤੇ ਉਥੋਂ ਵੀ ਆਪਣਾ ਗਿਰੋਹ ਚਲਾਉਂਦਾ ਰਿਹਾ ਅਤੇ ਕੁੱਝ ਸਮਾਂ ਪਹਿਲਾਂ ਹੀ ਉਹ ਪੰਜਾਬ ਵਿਚ ਵਾਪਸ ਆਇਆ ਸੀ ਅਤੇ ਪੰਜਾਬ ਦੇ ਕੁਝ ਨੌਜਵਾਨਾਂ ਨੂੰ ਆਪਣੇ ਨਾਲ ਗਿਰੋਹ ਵਿੱਚ ਸ਼ਾਮਲ ਕਰਕੇ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵਿਚ ਫਿਰੌਤੀ ਅਤੇ ਡਕੈਤੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਚਾਹੁੰਦਾ ਸੀ ,ਜਿਸ ਨੂੰ ਸਮੇਂ ਰਹਿੰਦੇ ਕਾਬੂ ਕਰਕੇ ਇਸ ਦੇ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰਾ ਅਤੇ ਨਸ਼ਾ ਬਰਾਮਦ ਕੀਤਾ ਗਿਆ ਹੈ ਅਤੇ ਇਸਦੇ ਕੋਲੋਂ ਅਗਲੇਰੀ ਪੁੱਛਗਿੱਛ ਜਾਰੀ ਹੈ।  



Source link

Leave a Comment