ਜਲੰਧਰ ‘ਚ ਇਨਕਮ ਰੇਡ: ਇਨਕਮ ਟੈਕਸ ਵਿਭਾਗ ਦੀ ਟੀਮ ਨੇ ਜਲੰਧਰ ‘ਚ ਈਸਾਈ ਭਾਈਚਾਰੇ ਦੇ ਨੇਤਾ ਤੇ ਖੁਰਲਾ ਕਿੰਗਰਾ ਚਰਚ ਦੇ ਪਾਦਰੀ ਅੰਕੁਰ ਨਰੂਲਾ ਦੇ ਘਰ ਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਕੇਂਦਰੀ ਬਲਾਂ ਦੇ ਨਾਲ ਟੀਮ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਪਹੁੰਚੀ। ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਆਈਟੀ ਦੀ ਟੀਮ ਨੇ ਲੋਕਾਂ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਲਿਆ ਹੈ। ਕਿਸੇ ਨੂੰ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ। ਘਰ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਇਸਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਪਾਦਰੀ ਦੇ ਘਰ ਅਤੇ ਅਹਾਤੇ ‘ਤੇ ਛਾਪੇਮਾਰੀ ਕੀਤੀ ਸੀ। ਫਿਰ ਦੋ ਦਿਨ ਲਗਾਤਾਰ ਕਾਰਵਾਈ ਕਰਨ ਤੋਂ ਬਾਅਦ ਪਾਦਰੀ ਨੂੰ ਪ੍ਰਸ਼ਨਾਵਲੀ ਦਿੱਤੀ ਗਈ ਅਤੇ ਉਸ ਦੇ ਜਵਾਬ ਮੰਗੇ ਗਏ। ਪਿਛਲੀ ਵਾਰ ਹੋਈ ਛਾਪੇਮਾਰੀ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪਾਸਟਰ ਵਿਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ। ਪਾਦਰੀ ਸਵਿਟਜ਼ਰਲੈਂਡ ਵਿੱਚ ਇੱਕ ਚਰਚ ਬਣ ਰਿਹਾ ਹੈ। ਭਾਰਤ ਤੋਂ ਉਥੇ ਪੈਸੇ ਭੇਜੇ ਜਾਂਦੇ ਸਨ।
ਕਾਬਿਲੇਗੌਰ ਹੈ ਕਿ ਅੰਕੁਰ ਨਰੂਲਾ ਦਾ ਖੁਰਲਾ ਕਿੰਗਰਾ ਵਾਲਾ ਚਰਚ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇੱਥੇ ਭਾਰੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਦੱਸਿਆ ਇਹ ਵੀ ਜਾਂਦਾ ਹੈ ਕਿ ਅੰਕੁਰ ਨਰੂਲਾ ਕਈ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਪ੍ਰਭਾਵਿਤ ਕਰਦਾ ਹੈ। ਜਿਸ ਨੂੰ ਸੁਣ ਕਾਫੀ ਲੋਕ ਉਸ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਦਾ ਹਿੱਸਾ ਬਣਦੇ ਹਨ। ਇਸ ਤੋਂ ਇਲਾਵਾ ਐਤਵਾਰ ਦੇ ਦਿਨ ਖੁਰਲਾ ਕਿੰਗਰਾ ਚਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਆਪਣੇ ਜ਼ਿੰਦਗੀ ਨਾਲ ਜੁੜੇ ਦਰਦ ਸਾਂਝੇ ਕਰਦੇ ਹਨ। ਜਿਸ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ।
ਇਹ ਵੀ ਪੜ੍ਹੋ:-ਉੱਘੇ ਸਮਾਜ-ਸੇਵੀ ਅਤੇ ਕਾਰੋਬਾਰੀ ਸਟੀਵਨ ਕਲੇਰ ਅਤੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਰਾਏਪੁਰ ਨੇ ਫੜ੍ਹਿਆ ‘ਆਪ ਦਾ ਪੱਲਾ
ਇਹ ਵੀ ਪੜ੍ਹੋ:- Jalandhar News : ਇੱਕ ਵਿਅਕਤੀ ਵੱਲੋਂ ਮਹਿਲਾ ਅਧਿਆਪਕ ‘ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ