Jalandhar by Election: ਸੀਐਮ ਭਗਵੰਤ ਮਾਨ ਨੇ ਵੋਟਰਾਂ ਤੋਂ ਮੰਗਿਆ ਇੱਕ ਸਾਲ ਦਾ ਸਮਾਂ


ਜਲੰਧਰ ਉਪ ਚੋਣ: ਮੁੱਖ ਮੰਤਰੀ ਭਗਵੰਤ ਮਾਨ ਨਾ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਵਾਲਿਓ ਤੁਹਾਡੇ ਤੋਂ 1 ਸਾਲ ਮੰਗ ਰਹੇ ਹਾਂ…ਅਗਲੇ ਸਾਲ 2 ਮਈ ਨੂੰ ਦੁਬਾਰਾ ਫਿਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ…ਜੇ ਸਾਡਾ ਕੰਮ ਸਾਲ ‘ਚ ਰਾਸ ਨਾ ਆਇਆ ਤਾਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਉਂਦੇ…ਫ਼ੈਸਲਾ ਤੁਹਾਡਾ ਹੈ।

ਦੱਸ ਦਈਏ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਦੂਜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਸੰਗਰੂਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਸੀ। ਇਸ ਚੋਣ ਵਿੱਚ ਜਿੱਤ ਹਾਸਲ ਕਰਨਾ ‘ਆਪ’ ਲਈ ਵੱਕਾਰ ਦਾ ਸਵਾਲ ਹੈ। ਜੇਕਰ ਪਾਰਟੀ ਜਲੰਧਰ ਚੋਣ ਵੀ ਨਹੀਂ ਜਿੱਤ ਸਕੀ ਤਾਂ ਇਸ ਦਾ ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਉੱਪਰ ਮਾੜਾ ਅਸਰ ਪਏਗਾ।

ਕੇਜਰੀਵਾਲ ਖੁਦ ਸੰਭਲਾਣਗੇ ਕਮਾਨ
ਜਲੰਧਰ ਜ਼ਿਮਨੀ ਚੋਣ ਦਾ ਵੋਟਾਂ ਵਾਲਾ ਦਿਨ ਨਜ਼ਦੀਕ ਆਉਣ ਦੇ ਨਾਲ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਇਸੇ ਤਹਿਤ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਹਮਾਇਤ ’ਚ ਛੇ ਮਈ ਨੂੰ ਦੋ ਰੋਜ਼ਾ ਦੌਰੇ ਲਈ ਜਲੰਧਰ ਪਹੁੰਚ ਰਹੇ ਹਨ।

ਇਸ ਦੌਰਾਨ ਕੇਜਰੀਵਾਲ ਵੱਲੋਂ ਰਿੰਕੂ ਦੇ ਹੱਕ ’ਚ ਰੋਡ ਸ਼ੋਅ ਅਤੇ ਰੈਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਆਗੂਆਂ ਤੇ ਵੱਖ-ਵੱਖ ਵਰਗ ਦੇ ਲੋਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।





Source link

Leave a Comment