Kamaljit Singh Kang: ਕੈਨੇਡਾ ‘ਚ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਕੰਗ ‘ਤੇ ਜਾਨਲੇਵਾ ਹਮਲਾ, ਹਸਪਤਾਲ

Kamaljit Singh Kang: ਕੈਨੇਡਾ 'ਚ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਕੰਗ 'ਤੇ ਜਾਨਲੇਵਾ ਹਮਲਾ, ਹਸਪਤਾਲ


Canada’s Kabaddi Federation president Kamaljit Singh Kang alias Neetu Kang was shot at outside his house: ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਕੰਗ ਉਰਫ ਨੀਤੂ ਕੰਗ ਨੂੰ ਸ਼ੁੱਕਰਵਾਰ ਨੂੰ ਸਰੀ ਦੇ ਬੀਅਰ ਕਰੀਕ ਇਲਾਕੇ ‘ਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ।

ਕੈਮਰੇ ‘ਚ ਕੈਦ ਹੋਈ ਹਮਲੇ ਦੀ ਪੂਰੀ ਘਟਨਾ

ਇੱਕ ਵਾਇਰਲ ਵੀਡੀਓ ਆਇਆ ਹੈ ਜਿਸ ਵਿੱਚ ਦੇਖਿਆ ਗਿਆ ਹੈ ਕਿਵੇਂ ਅਣਪਛਾਤੇ ਹਮਲਾਵਰਾਂ ਨੇ ਕਿਵੇਂ ਕਮਲਜੀਤ ਸਿੰਘ ਕੰਗ ਉੱਤੇ ਹਮਲਾ ਕੀਤਾ ਹੈ। ਕਥਿਤ ਤੌਰ ‘ਤੇ ਉਸ ‘ਤੇ ਸੱਤ ਰਾਉਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਚਾਰ ਉਸ ਨੂੰ ਲੱਗ ਗਏ। ਜਿਸ ਕਰਕੇ ਨੀਤੂ ਕੰਗ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਨੇ। ਦੱਸ ਜਾ ਰਿਹਾ ਹੈ ਕਿ ਉਹ ਗੰਭੀਰ ਜ਼ਖਮੀ ਹਨ।

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਅੱਜ ਸਵੇਰੇ ਕਰੀਬ 8.30 ਵਜੇ (ਕੈਨੇਡਾ ਸਮੇਂ ਮੁਤਾਬਕ) ਜਦੋਂ ਉਹ ਆਪਣੇ ਘਰੋਂ ਬਾਹਰ ਜਾਣ ਲਈ ਨਿਕਲੇ ਸਨ। ਅਣਪਛਾਤੇ ਹਮਲਾਵਰਾਂ ਨੇ ਕੰਗ ਤੇ ਕਈ ਗੋਲੀਆਂ ਚਲਾਈਆਂ ਜਿਸ ਮਗਰੋਂ ਪੈਰਾਮੈਡਿਕਸ ਵੱਲੋਂ ਹਸਪਤਾਲ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੀਟੂ ਕੰਗ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ ਕੈਨੇਡਾ ਨਾਲ ਸਬੰਧਿਤ ਹੈ ਅਤੇ ਪਿਛਲੇ ਲੰਬੇ ਸਮੇਂ ਤੋ ਕਬੱਡੀ ਦੀ ਪ੍ਰੋਮੋਸ਼ਨ ਨਾਲ ਜੁੜਿਆ ਹੋਇਆ ਸੀ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਹਮਲਾਵਰ ਰੇਕੀ ਕਰ ਰਹੇ ਸੀ । ਜਦੋਂ ਹੀ ਉਨ੍ਹਾਂ ਨੇ ਨੀਤੂ ਕੰਗ ਨੂੰ ਘਰ ਤੋਂ ਬਾਹਰ ਦੇਖਿਆ ਤਾਂ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।

ਹੋਰ ਪੜ੍ਹੋ : Punjab News : ਲਾਲ ਚੰਦ ਕਟਾਰੂਚੱਕ ਦੀ ਵਾਇਰਲ ਵੀਡੀਓ ਮਾਮਲਾ , ਪੰਜਾਬ ਦੇ ਮੁੱਖ ਸਕੱਤਰ ਅੱਜ SC ਕਮਿਸ਼ਨ ਦੇ ਨੋਟਿਸ ਦਾ ਦੇਣਗੇ ਜਵਾਬ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Reply

Your email address will not be published.