Kotkapura Goli kand: ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਹੁਣ ਅਦਾਲਤ ਜਾਣ ਤੋਂ ਡਰੀ ਜਾਂਦੀ ਨੇ-ਮਾਨ


ਪੰਜਾਬ ਨਿਊਜ਼: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਮਿਲਣ ਲਈ ਪਹੁੰਚੇ, ਜਿੱਥੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅਕਾਲੀ ਦਲ ਅਤੇ ਕਾਂਗਰਸ ‘ਤੇ ਤਿੱਖੇ ਹਮਲੇ ਵੀ ਕੀਤੇ।

ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਹੁਣ..

ਕੋਟਕਪੂਰਾ ਗੋਲੀ ਕਾਂਡ ਬਾਬਤ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਉੱਤੇ ਤੰਜ ਕਸਦਿਆਂ ਕਿਹਾ ਕਿ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਪਹਿਲਾਂ ਕਹਿੰਦੇ ਸਨ, ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ, ਪਰ ਹੁਣ ਉਹ ਫਰੀਦਕੋਟ ਦੀ ਅਦਾਲਤ ਵਿੱਚ ਜਾਣ ਤੋਂ ਵੀ ਡਰਦੇ ਹਨ।  ਪਹਿਲਾਂ ਹੀ ਆਪਣੀਆਂ ਜ਼ਮਾਨਤਾਂ ਲੈ ਰਹੇ ਹਨ।’

ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਕਸੇ ਤੰਜ

ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਵਿੰਨਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਸਰਕਾਰ ਨਹੀਂ ਹੈ ਜੋ ਪਹਿਲਾਂ ਸਰਕਾਰ ਸੀ ਉਹ ਲੋਕ ਮਹਿਲਾਂ ਵਿੱਚ ਰਹਿੰਦੇ ਸੀ ਨਾ ਤਾਂ ਉਹ ਲੋਕਾਂਏ ਵਿੱਚ ਆਉਂਦੇ ਸੀ ਤੇ ਨਾ ਹੀ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲ੍ਹਦੇ ਸੀ। ਪੰਜਾਬ ਦੇ ਲੋਕਾਂ ਨੇ ਸਾਡੇ ਵਿੱਚ ਵਿਸ਼ਵਾਸ ਜਤਾਇਆ ਹੈ, ਸਾਨੂੰ ਖੁੱਲ੍ਹੇ ਦਿਲ ਨਾਲ ਵੋਟ ਦਿੱਤੀ ਹੈ ਅਤੇ ਅਸੀਂ ਵੀ 3 ਕਰੋੜ ਲੋਕਾਂ ਲਈ ਦਿਲ ਖੋਲ੍ਹ ਕੇ ਰੱਖਿਆ ਹੈ। ਪੰਜਾਬ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।

ਵਿਜੀਲੈਂਸ ਦੀ ਕਾਰਵਾਈ ਬਾਰੇ ਦਿੱਤਾ ਜਵਾਬ

ਕਾਂਗਰਸ ਆਗੂਆਂ ਉੱਤੇ ਵਿਜੀਲੈਂਸ ਦੀ ਹੋ ਰਹੀ ਕਾਰਵਾਈ ਬਾਬਤ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਾਰਵਾਈ ਵਿਜੀਲੈਂਸ ਕਰ ਰਹੀ ਹੈ ਇਸ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਮਾਨ ਨੇ ਕਿਹਾ ਕਿ, ਸੁੰਦਰਸ਼ਾਮ ਅਰੋੜਾ ਨੂੰ ਕੀ ਮੈਂ ਕਿਹਾ ਸੀ ਕਿ ਇੱਕ ਕਰੋੜ ਰੁਪਇਆ ਲੈ ਕੇ ਵਿਜੀਲੈਂਸ ਕੋਲ ਚਲਾ ਜਾਵੇ। ਅਸੀਂ ਕੋਈ ਬਦਲਾਖੋਰੀ ਦੀ ਸਿਆਸਤ ਨਹੀਂ ਕਰ ਰਹੇ ਪਰ ਜਿੰਨਾ ਨੇ ਵੀ ਪੰਜਾਬ ਸਰਕਾਰ ਦਾ ਪੈਸਾ ਖਾਦਾ ਹੈ ਚਾਹੇ ਉਹ ਹੁਣ ਵਾਲੀ ਸਰਕਾਰ ਦਾ ਹੋਵੇ ਜਾਂ ਫਿਰ ਪੁਰਾਣੀ ਸਰਕਾਰ ਦਾ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।Source link

Leave a Comment