Ludhiana News: ਆਪ ਦੇ 7 ਆਗੂ ਗਿ੍ਫ਼ਤਾਰ, ਦੁਕਾਨਾਂ ਤੋਂ ਜ਼ਬਰਨ ਵਸੂਲੀ ਤੇ ਧਮਕੀ ਦੇਣ ਦੇ ਇਲਜ਼ਾਮ


Ludhiana News: ਲੁਧਿਆਣਾ ਜ਼ਿਲੇ ‘ਚ ‘ਆਪ’ ਦੇ 7 ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੇਤਾਵਾਂ ‘ਤੇ ਜਬਰੀ ਵਸੂਲੀ, ਘਰ ‘ਚ ਘੁਸਪੈਠ, ਗ਼ਲਤ ਤਰੀਕੇ ਨਾਲ ਕੈਦ ਕਰਨਾ, ਅਪਰਾਧਿਕ ਧਮਕੀ ਆਦਿ ਦੇ ਦੋਸ਼ ਹਨ। ਪਿਛਲੇ ਦਿਨੀਂ ਦੁਕਾਨਦਾਰਾਂ ਨੇ ਇਨ੍ਹਾਂ ਆਗੂਆਂ ‘ਤੇ ਦੁਕਾਨਾਂ ਦੀ ਮੁਰੰਮਤ ਦਾ ਕੰਮ ਜ਼ਬਰਦਸਤੀ ਬੰਦ ਕਰਵਾਉਣ ਅਤੇ ਦੁਕਾਨਾਂ ‘ਚ ਵੜ ਕੇ ਪੈਸੇ ਮੰਗਣ ਦੇ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ।

ਕਿੰਨਾ ਲੀਡਰਾਂ ਖ਼ਿਲਾਫ਼ ਦਰਜ ਹੋਇਆ ਮਾਮਲਾ ?

ਜਾਣਕਾਰੀ ਅਨੁਸਾਰ ਸੁਭਾਸ਼ ਬਾਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ ‘ਤੇ ਖੰਨਾ ਪੁਲਿਸ ਨੇ ‘ਆਪ’ ਦੇ ਸੂਬਾ ਜੁਆਇੰਟ ਸਕੱਤਰ ਗੁਰਦੀਪ ਸਿੰਘ ਦੀਪੂ, ਬਲਾਕ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਵਰਿੰਦਰ ਸਿੰਘ, ਬਲਾਕ ਪ੍ਰਧਾਨ ਰਾਜਵੀਰ ਸ਼ਰਮਾ, ਤਰਿੰਦਰ ਸਿੰਘ, ਬਲਾਕ ਪ੍ਰਧਾਨ ਸ਼ਹਿਰੀ ਰਾਜ ਕੁਮਾਰ ਜੱਸਲ , ਯੂਥ ਏ ਚੇਅਰਮੈਨ ਖੰਨਾ ਅਤੇ ਵਾਰਡ ਨੰਬਰ 21 ਦੇ ਇੰਚਾਰਜ ਪ੍ਰਸ਼ਾਂਤ ਡੰਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਬਰਨ ਦੁਕਾਨ ਵਿੱਚ ਹੋਏ ਦਾਖ਼ਲ ਤੇ…

ਦੁਕਾਨ ਮਾਲਕਾਂ ਨੇ ਦੱਸਿਆ ਕਿ ਦੁਪਹਿਰ ਸੱਤ ਮੁਲਜ਼ਮ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਜ਼ਬਰਦਸਤੀ ਦਾਖਲ ਹੋਏ। ਉਹ ਦੁਕਾਨਾਂ ਦੀ ਮੁਰੰਮਤ ਕਰਵਾ ਰਿਹਾ ਸੀ। ਮੁਲਜ਼ਮਾਂ ਨੇ ਮੁਰੰਮਤ ਦਾ ਕੰਮ ਬੰਦ ਕਰਨ ਦੀ ਚਿਤਾਵਨੀ ਦੇ ਕੇ ਪੈਸਿਆਂ ਦੀ ਮੰਗ ਕੀਤੀ।

ਲੋਕਾਂ ਦਾ ਇਕੱਠ ਦੇਖ ਕੇ ਹੋਏ ਫ਼ਰਾਰ

ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਦੁਕਾਨਾਂ ਅੰਦਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਉਨ੍ਹਾਂ ਦੁਕਾਨਾਂ ਦੀ ਮੁਰੰਮਤ ਲਈ ਲਿਆਂਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਹੰਗਾਮਾ ਕਰਨ ਤੋਂ ਬਾਅਦ ਜਦੋਂ ਹੋਰ ਦੁਕਾਨਦਾਰ ਇਕੱਠੇ ਹੋ ਗਏ ਤਾਂ ਮੁਲਜ਼ਮ ਫ਼ਰਾਰ ਹੋ ਗਏ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :



Source link

Leave a Comment