Ludhiana News: ਪੈਂਚਰ ਲਾਉਣ ਵਾਲੇ ਨੂੰ ਫਸਾਉਣ ਦੇ ਚੱਕਰ ‘ਚ ਸਸਪੈਂਡ ਹੋਈ ਮਹਿਲਾ ਪੁਲਿਸ ਮੁਲਾਜ਼ਮ

Ludhiana News: ਪੈਂਚਰ ਲਾਉਣ ਵਾਲੇ ਨੂੰ ਫਸਾਉਣ ਦੇ ਚੱਕਰ 'ਚ ਸਸਪੈਂਡ ਹੋਈ ਮਹਿਲਾ ਪੁਲਿਸ ਮੁਲਾਜ਼ਮ


Ludhiana News: ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਗਰੀਬ ਵਿਅਕਤੀ ਨੂੰ ਅਜੀਬੋ ਗਰੀਬ ਢੰਗ ਨਾਲ ਫਸਾਉਣ ਵਾਲੀ ਮਹਿਲਾ ਪੁਲਿਸ ਕਰਮਚਾਰੀ ਰਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਪੰਚ ਗੁਰਦੀਪ ਸਿੰਘ ਦੀਪੀ ਦੀ ਗ੍ਰਿਫਤਾਰੀ ਲਈ ਪੁਲਿਸ ਜੁਟ ਗਈ ਹੈ। ਇਸ ਮਾਮਲੇ ਨਾਲ ਪੁਲਿਸ ਨੂੰ ਕਾਫੀ ਨਿਮੋਸ਼ੀ ਵੀ ਝੱਲਣੀ ਪਈ ਹੈ।

ਦੱਸ ਦਈਏ ਕਿ ਖੰਨਾ ਨੇੜਲੇ ਪਿੰਡ ਅਲੌੜ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਗਰੀਬ ਵਿਅਕਤੀ ਨੂੰ ਅਜੀਬੋ ਗਰੀਬ ਢੰਗ ਨਾਲ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਸਲ ਜਾਣਕਾਰੀ ਅਨੁਸਾਰ ਪੈਂਚਰ ਲਾਉਣ ਵਾਲੇ ਜਸਬੀਰ ਸਿੰਘ ਦਾ ਪਿੰਡ ਦੇ ਹੀ ਪੰਚ ਗੁਰਦੀਪ ਸਿੰਘ ਦੀਪੀ ਨਾਲ ਕੋਈ ਝਗੜਾ ਸੀ। 

ਪੰਚ ਨੇ ਜਸਬੀਰ ਨੂੰ ਫਸਾਉਣ ਲਈ ਖੰਨਾ ਦੀ ਇੱਕ ਮਹਿਲਾ ਪੁਲੀਸ ਕਰਮਚਾਰੀ ਰਵਿੰਦਰ ਕੌਰ ਨਾਲ ਮਿਲੀਭੁਗਤ ਕਰ ਕੇ 18 ਜਨਵਰੀ 2023 ਨੂੰ ਉਸ ਦੀ ਦੁਕਾਨ ਵਿੱਚ ਚੀਨੀ ਡੋਰ ਦੇ 25 ਗੱਟੂ ਗੁਪਤ ਢੰਗ ਨਾਲ ਰਖਵਾ ਦਿੱਤੇ ਤੇ ਬਾਅਦ ਵਿੱਚ ਪੁਲਿਸ ਪਾਰਟੀ ਤੋਂ ਛਾਪਾ ਮਰਵਾ ਦਿੱਤਾ। ਪੁਲਿਸ ਨੇ ਗੱਟੂ ਬਰਾਮਦ ਹੋਣ ’ਤੇ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ 10 ਦਿਨ ਜੇਲ੍ਹ ਵੀ ਕੱਟਣੀ ਪਈ। 

ਜਸਬੀਰ ਸਿੰਘ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਗੁਹਾਰ ਲਾਈ। ਕਰੀਬ ਤਿੰਨ ਮਹੀਨੇ ਚੱਲੀ ਪੜਤਾਲ ਉਪਰੰਤ ਪਤਾ ਲੱਗਾ ਕਿ ਉੁਦੋਂ ਉਸ ਦੀ ਦੁਕਾਨ ਨੇੜੇ ਇੱਕ ਵਿਅਕਤੀ ਮਨੂੰ ਸ਼ਰਮਾ ਇੱਕ ਥੈਲੇ ਸਮੇਤ ਸ਼ੱਕੀ ਹਾਲਤ ਵਿੱਚ ਘੁੰਮ ਰਿਹਾ ਸੀ। ਪੁਲਿਸ ਨੇ ਪੰਜ ਦਿਨ ਪਹਿਲਾਂ ਮਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ 4 ਦਿਨਾਂ ਰਿਮਾਂਡ ਹਾਸਲ ਕੀਤਾ। 

ਇਸ ਦੌਰਾਨ ਮਨੂੰ ਨੇ ਦੱਸਿਆ ਕਿ ਉਸ ਨੇ ਪੰਚ ਦੀਪੀ ਤੇ ਮਹਿਲਾ ਪੁਲਿਸ ਕਰਮਚਾਰੀ ਦੇ ਕਹਿਣ ’ਤੇ ਚੀਨੀ ਡੋਰ ਦੇ ਗੱਟੂ ਦੁਕਾਨ ’ਤੇ ਰੱਖੇ ਸਨ। ਇਸ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਪੰਚ ਦੀਪੀ ਤੇ ਕਰਮਚਾਰੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 Source link

Leave a Reply

Your email address will not be published.