Onion Price: ਕਿਸਾਨਾਂ ਨੂੰ ਵੱਡਾ ਰਗੜਾ! ਪਿਆਜ਼ ਦੀਆਂ ਕੀਮਤਾਂ 40 ਫੀਸਦੀ ਡਿੱਗੀਆਂ


ਪਿਆਜ਼ ਦੀ ਕੀਮਤ: ਬੇਸ਼ੱਕ ਬਾਜ਼ਾਰ ਵਿੱਚ ਆਮ ਲੋਕਾਂ ਨੂੰ ਅਜੇ ਵੀ ਪਿਆਜ਼ ਮਹਿੰਗੇ ਹੀ ਮਿਲ ਰਹੇ ਹਨ ਪਰ ਥੋਕ ਕੀਮਤ ਡਿੱਗਣ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ। ਤਾਜ਼ਾ ਰਿਪੋਰਟ ਮੁਤਾਬਕ ਮੰਡੀਆਂ ਵਿੱਚ ਪਿਆਜ਼ ਦੀ ਕੀਮਤ ਅੱਧੀ ਰਹਿ ਗਈ ਹੈ। ਇਸ ਨਾਲ ਕਿਸਾਨਾਂ ਨੂੰ ਲਾਗਤ ਵੀ ਨਹੀਂ ਮੁੜ ਰਹੀ।

ਹਾਸਲ ਜਾਣਕਾਰੀ ਮੁਤਾਬਕ ਦੇਸ਼ ਭਰ ਵਿੱਚ ਮਹੀਨੇ ਅੰਦਰ ਹੀ ਪਿਆਜ਼ ਦੀਆਂ ਕੀਮਤਾਂ ਵਿੱਚ 40 ਫੀਸਦੀ ਗਿਰਾਵਟ ਆਉਣ ਕਾਰਨ ਕਿਸਾਨ ਆਪਣੀ ਫਸਲ ਨਸ਼ਟ ਕਰਨ ਲਈ ਮਜਬੂਰ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਮਿਲ ਰਹੇ ਭਾਅ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੋ ਰਹੀ।

ਖਪਤਕਾਰ ਮਾਮਲਿਆਂ ਨਾਲ ਸਬੰਧਤ ਵਿਭਾਗ ਦੇ ਭਾਅ ਦੀ ਨਿਗਰਾਨੀ ਕਰਨ ਵਾਲੇ ਮਹਿਕਮੇ ਮੁਤਾਬਕ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਥੋਕ ਮਾਰਕੀਟ ਨਾਸਿਕ (ਮਹਾਰਾਸ਼ਟਰ) ਵਿੱਚ ਪਹਿਲੀ ਫਰਵਰੀ ਨੂੰ ਗੰਢਿਆਂ ਦਾ ਭਾਅ 1450 ਪ੍ਰਤੀ ਕੁਇੰਟਲ ਸੀ ਜੋ 28 ਫਰਵਰੀ ਤੱਕ ਡਿੱਗ ਕੇ 685 ਰੁਪਏ ਰਹਿ ਗਿਆ ਹੈ।

ਇਸ ਮੁਤਾਬਕ ਸਿਰਫ 28 ਦਿਨਾਂ ਵਿੱਚ ਹੀ ਭਾਅ ਵਿੱਚ 47 ਫੀਸਦੀ ਗਿਰਾਵਟ ਆਈ ਹੈ। ਇਸੇ ਵਕਫੇ ਦੌਰਾਨ ਚੰਡੀਗੜ੍ਹ ਵਿੱਚ ਪਿਆਜ਼ ਦਾ ਭਾਅ 2500 ਪ੍ਰਤੀ ਕੁਇੰਟਲ ਤੋਂ 1450 ਰੁਪਏ ’ਤੇ ਆ ਗਿਆ ਹੈ। ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਫਸਲ ’ਤੇ ਆਈ ਲਾਗਤ ਵੀ ਨਹੀਂ ਮੁੜ ਰਹੀ ਹੈ। ਅਜਿਹੇ ਹਾਲਾਤ ਵਿੱਚ ਵਿਚੋਲੀਏ ਹੀ ਫਾਇਦਾ ਚੁੱਕ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼

ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ ‘ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋSource link

Leave a Comment