Punjab news: ਕਣਕ ਵੱਢਣ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਇਆ ਹੈਰਾਨ…


Punjab news: ਪਿੰਡ ਚੌਂਦਾ ‘ਚ ਨੌਜਵਾਨ 21 ਸਾਲਾ ਹਰਕਰਨ ਸਿੰਘ ਹੈਪੀ ਦੀ ਭੇਤਭਰੇ ਹਾਲਤ ’ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਮ੍ਰਿਤਕ ਦੇ ਚਾਚਾ ਨੇ ਦੱਸੀ ਪੂਰੀ ਗੱਲ

ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਚਾਚਾ ਪੰਚਾਇਤ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਨੂੰ ਓਂਕਾਰ ਸਿੰਘ ਦੇ ਖੇਤ ’ਚ ਕਣਕ ਦੀ ਵਾਢੀ ਕਰਨ ਲਈ ਰਾਮ ਸਿੰਘ ਦੀ ਕੰਬਾਇਨ ਚੱਲਦੀ ਸੀ। ਓਂਕਾਰ ਸਿੰਘ ਕੋਲ ਆਪਣਾ ਟਰੈਕਟਰ-ਟਰਾਲੀ ਨਾ ਹੋਣ ਕਾਰਨ ਉਸ ਦੇ ਕਹਿਣ ’ਤੇ ਮੇਰਾ ਭਤੀਜਾ ਆਪਣੇ ਦੋਸਤ ਦਾ ਟਰੈਕਟਰ-ਟਰਾਲੀ ਲੈ ਗਿਆ।

ਉਸ ਰਾਤ 11 ਵਜੇ ਦੇ ਕਰੀਬ ਮੈਨੂੰ ਓਂਕਾਰ ਸਿੰਘ ਦਾ ਫੋਨ ਆਇਆ ਕਿ ਹੈਪੀ ਨੂੰ ਦੌਰਾ ਪੈ ਗਿਆ ਹੈ। ਇਸ ਤੋਂ ਬਾਅਦ ਜਦੋਂ ਅਸੀਂ ਉਥੇ ਪਹੁੰਚੇ ਤਾਂ ਰਾਮ ਸਿੰਘ ਬੈਟਰੀ ਫੜੀ ਖੜ੍ਹਾ ਸੀ ਅਤੇ ਉਂਕਾਰ ਸਿੰਘ ਉਸ ਨੂੰ ਮਧੋਲ ਰਿਹਾ ਸੀ। ਅਸੀਂ ਤੁਰੰਤ ਉਸ ਨੂੰ ਚੁੱਕ ਕੇ ਪਟਿਆਲਾ ਦੇ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ: Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਯਾਤਰੀਆਂ ਦੀ ਗਿਣਤੀ ‘ਚ ਰਿਕਾਰਡ ਵਾਧਾ

ਪੋਸਟਮਾਰਟਮ ਤੋਂ ਬਾਅਦ ਕੀਤਾ ਅੰਤਿਮ ਸਸਕਾਰ

ਇਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਪੁੱਤਰ ਦੀ ਮੌਤ ਹੁਣ ਤੱਕ ਬੁਝਾਰਤ ਬਣੀ ਹੋਈ ਹੈ, ਕਿਉਂਕਿ ਮੌਕੇ ’ਤੇ ਹਾਜ਼ਰ ਜ਼ਮੀਨ ਅਤੇ ਕੰਬਾਇਨ ਮਾਲਕ ਦੋਵਾਂ ਵੱਲੋਂ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਾਨੂੰ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਵੱਲੋਂ ਸੱਚ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿਉਂਕਿ ਸਾਨੂੰ ਵਟਸਐੱਪ ਰਾਹੀਂ ਪ੍ਰਾਪਤ ਹੋਈ ਪੋਸਟਮਾਰਟਮ ਰਿਪੋਰਟ ਦੇ ਓਪੀਨੀਅਨ ’ਚ ਡਾਕਟਰਾਂ ਵੱਲੋਂ ਉਸਦੀ ਮੌਤ ਦੇ ਕਾਰਨ ’ਚ 90 ਫੀਸਦੀ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਇਨਸਾਫ ਨਾ ਮਿਲਿਆ ਤਾਂ ਹੋਰ ਕਦਮ ਚੁੱਕਣਗੇ

ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਅਸੀਂ ਮਾਣਯੋਗ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਸਬੰਧੀ ਤਫਤੀਸ਼ ਕਰਨ ਦੀ ਅਪੀਲ ਕਰਾਂਗੇ ਤਾਂ ਕਿ ਮੌਤ ਦਾ ਅਸਲ ਕਾਰਨ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਕੋਈ ਹੋਰ ਕਦਮ ਚੁੱਕਣਗੇ।

ਇਹ ਵੀ ਪੜ੍ਹੋ: Amritsar News: ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਫੜਿਆ ਗਿਆ ਟਰੈਫਿਕ ਪੁਲਿਸ ਦਾ ਸਬ ਇੰਸਪੈਕਟਰ, ਸ਼ਰੇਆਮ ਮੰਗ ਰਿਹਾ ਸੀ ਰਿਸ਼ਵਤSource link

Leave a Comment