Punjab News: ਡਾਕਟਰ ਦੀ ਛੋਟੀ ਜਿਹੀ ਲਾਪਰਵਾਹੀ ਨੇ ਉਜਾੜ ਦਿੱਤੀਆਂ ਇੱਕ ਪਰਿਵਾਰ ਦੀਆਂ ਖੁਸ਼ੀਆਂ, ਡਿਲੀਵਰੀ ਮਗਰੋਂ


ਫਿਲੌਰ ਨਿਊਜ਼: ਔਰਤ ਲਈ ਮਾਂ ਬਨਣਾ ਬਹੁਤ ਹੀ ਖ਼ਾਸ ਅਤੇ ਖ਼ੂਬਸੂਰਤ ਅਹਿਸਾਸ ਹੁੰਦਾ ਹੈ। ਗਰਭ ਅਵਸਥਾ ਦੇ ਨੌਂ ਮਹੀਨੇ ਕਿਸੇ ਵੀ ਔਰਤ ਲਈ ਬਹੁਤ ਹੀ ਵਿਲੱਖਣ ਅਤੇ ਮਹੱਤਵਪੂਰਨ ਹੁੰਦੇ ਹਨ। ਪਰ ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਆਪਣੀਆਂ ਸਾਰੀਆਂ ਦਿੱਕਤਾਂ ਤੇ ਦੁੱਖ ਭੁੱਲ ਜਾਂਦੀ ਹੈ ਅਤੇ ਉਸਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ ਹੁੰਦੀ ਹੈ। ਪਰ ਇੱਕ ਡਾਕਟਰ ਦੀ ਲਾਪਰਵਾਹੀ ਨੇ ਇੱਕ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਮਾਤਮ ਦੇ ਵਿੱਚ ਬਦਲ ਕੇ ਰੱਖ ਦਿੱਤਾ ਹੈ।

ਵਰਤੀ ਗਈ ਲਾਪ੍ਰਵਾਹੀ ਕਾਰਨ ਔਰਤ ਦੀ ਹਾਲਤ ਵਿਗੜ ਗਈ

ਪ੍ਰਾਈਵੇਟ ਹਸਪਤਾਲ ‘ਚ ਵੱਡੇ ਅਪ੍ਰੇਸ਼ਨ ਨਾਲ ਬੱਚੇ ਨੂੰ ਜਨਮ ਦਿਵਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਮਾਂ ਨੂੰ ਚੜ੍ਹਾਏ ਗਏ ਖੂਨ ‘ਚ ਵਰਤੀ ਗਈ ਲਾਪ੍ਰਵਾਹੀ ਕਾਰਨ ਔਰਤ ਦੀ ਹਾਲਤ ਵਿਗੜ ਗਈ, ਜਿਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਔਰਤ ਦੀ ਮੌਤ ਮਗਰੋਂ ਭੜਕੇ ਪਰਿਵਾਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੇ ਔਰਤ ਦੀ ਲਾਸ਼ ਹਸਪਤਾਲ ਦੇ ਬਾਹਰ ਰੱਖ ਕੇ 8 ਘੰਟੇ ਤੱਕ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।

ਲੜਕੇ ਨੇ ਜਨਮ ਲਿਆ

ਮਿਲੀ ਸੂਚਨਾ ਦੇ ਮੁਤਾਬਕ ਮ੍ਰਿਤਕ ਔਰਤ ਮਾਧੁਰੀ 27 ਦੇ ਪਤੀ ਮਨੀ ਵਾਸੀ ਪਿੰਡ ਪੰਜਢੇਰਾ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਮਾਧੁਰੀ ਨੂੰ ਬੱਚੇ ਨੂੰ ਜਨਮ ਦਿਵਾਉਣ ਲਈ ਸਥਾਨਕ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਚ 11 ਮਈ ਨੂੰ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਜਾਂਚ ਕਰਕੇ ਉਸ ਨੂੰ ਦੱਸਿਆ ਕਿ ਬੱਚੇ ਨੂੰ ਜਨਮ ਦਿਵਾਉਣ ਤੋਂ ਲਈ ਵੱਡਾ ਅਪ੍ਰੇਸ਼ਨ ਕਰਨਾ ਪਵੇਗਾ। ਅਪ੍ਰੇਸ਼ਨ ਲਈ ਪਤੀ ਨੇ ਆਪਣੀ ਜਾਣ-ਪਛਾਣ ਵਾਲਿਆਂ ਤੋਂ ਉਧਾਰ ਪੈਸੇ ਲੈ ਕੇ ਜਮ੍ਹਾ ਕਰਵਾ ਦਿੱਤੇ ਅਤੇ ਉਸੇ ਸ਼ਾਮ ਡਾਕਟਰ ਨੇ ਅਪ੍ਰੇਸ਼ਨ ਕਰਕੇ ਬੱਚੇ ਨੂੰ ਜਨਮ ਦਿਵਾ ਦਿੱਤਾ। ਲੜਕੇ ਨੇ ਜਨਮ ਲਿਆ। ਮਾਂ ਅਤੇ ਬੱਚਾ ਦੋਵੇਂ ਠੀਕ ਸਨ।

ਖੂਨ ਦੀ ਕਮੀ

ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਅਪ੍ਰੇਸ਼ਨ ਤੋਂ ਦੋ ਦਿਨ ਬਾਅਦ 13 ਮਈ ਨੂੰ ਡਾਕਟਰ ਨੇ ਉਸ ਨੂੰ ਕਿਹਾ ਕਿ ਉਸ ਦੀ ਪਤਨੀ ‘ਚ ਖੂਨ ਦੀ ਕਮੀ ਹੈ। ਉਸ ਨੂੰ ਇਕ ਪਰਚੀ ਫੜਾਉਂਦੇ ਹੋਏ ਕਿਹਾ ਕਿ ਇਸ ਗਰੁੱਪ ਦਾ ਲੁਧਿਆਣਾ ਤੋਂ ਖੂਨ ਲੈ ਆਓ। ਜਿਵੇਂ ਕਿਵੇਂ ਉਹ ਪੈਸਿਆਂ ਦਾ ਪ੍ਰਬੰਧ ਕਰਕੇ ਉਥੋਂ ਖੂਨ ਲੈ ਕੇ ਆਇਆ। ਉਸ ਦੀ ਪਤਨੀ ਬਿਲਕੁਲ ਠੀਕ ਉਸ ਦੇ ਨਾਲ ਗੱਲਬਾਤ ਕਰ ਰਹੀ ਸੀ। ਜਿਵੇਂ ਹੀ ਡਾਕਟਰ ਨੇ ਖੂਨ ਚੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਪਤਨੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਪਤਨੀ ਦੇ ਹੱਥ-ਪੈਰ ਚੱਲਣ ਤੋਂ ਜਵਾਬ ਦੇ ਗਏ। ਉਸ ਦੇ ਬਾਵਜੂਦ ਉਸ ਨੂੰ ਖੂਨ ਚੜ੍ਹਾਉਂਦੇ ਗਏ। ਜਦੋਂ ਉਸ ਦੀ ਪਤਨੀ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ ਤਾਂ ਡਾਕਟਰਾਂ ਨੇ ਖੂਨ ਚੜ੍ਹਾਉਣਾ ਰੋਕ ਕੇ ਉਸ ਦਾ 2 ਦਿਨ ਤੱਕ ਆਪਣੇ ਕੋਲ ਰੱਖ ਕੇ ਇਲਾਜ ਕਰਦੇ ਰਹੇ।

15 ਮਈ ਨੂੰ ਜਦੋਂ ਉਸ ਦੀ ਪਤਨੀ ਦੀ ਹਾਲਤ ਬੇਹੱਦ ਚਿੰਤਾਜਨਕ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਉਹ ਉਸ ਨੂੰ ਦਯਾਨੰਦ ਹਸਪਤਾਲ ਲੈ ਜਾਵੇ। ਜਦੋਂ ਉਸ ਨੇ ਡਾਕਟਰ ਨੂੰ ਕਿਹਾ ਕਿ ਉਸ ਦੇ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਡਾਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਹੈ। ਉਨ੍ਹਾਂ ਨੇ ਗਲਤੀ ਨਾਲ ਉਸ ਦੀ ਪਤਨੀ ਨੂੰ ਗਲਤ ਖ਼ੂਨ ਚੜ੍ਹਾਇਆ ਹੈ ਤਾਂ ਹੁਣ ਖ਼ਰਚ ਵੀ ਉਹੀ ਸਹਿਣਗੇ, ਜਿਸ ’ਤੇ ਉਸ ਨੂੰ ਡੀ. ਐੱਮ. ਸੀ. ਹਸਪਤਾਲ ਭੇਜ ਦਿੱਤਾ ਗਿਆ। ਇਥੇ ਅੱਧੀ ਰਾਤ ਨੂੰ ਉਸ ਦੀ ਪਤਨੀ ਨੇ ਦਮ ਤੋੜ ਦਿੱਤਾ, ਜਿਸ ’ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਗਲਤੀ ਕਰਕੇ ਰੋਸ ਭੜਕ ਉੱਠਿਆ।

ਪਰਿਵਾਰ ਵਾਲਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਨੇ ਲਾਸ਼ ਫਿਲੌਰ ਲਿਆ ਕੇ ਹਸਪਤਾਲ ਦੇ ਬਾਹਰ ਰੱਖ ਕੇ 8 ਘੰਟੇ ਤੱਕ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਤੁਰੰਤ ਬੰਦ ਕਰਵਾਏ ਜੋ ਗਰੀਬ ਅਤੇ ਭੋਲੀ ਭਾਲੀ ਜਨਤਾ ਨਾਲ ਇਲਾਜ ਦੇ ਨਾਂ ‘ਤੇ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।Source link

Leave a Comment