Punjab News: ਸਿੱਖ ਸੈਨਿਕਾਂ ਨੂੰ ਪਾਉਣਾ ਹੀ ਪਵੇਗਾ ਬੈਲਿਸਟਿਕ ਹੈਲਮੇਟ, ਰੱਖਿਆ ਰਾਜ ਮੰਤਰੀ ਕੀਤਾ ਸਪੱਸ਼ਟ


ballistic helmets: ਸਿੱਖ ਸੈਨਿਕਾਂ ਵੱਲੋਂ ਬੈਲਿਸਟਿਕ ਹੈਲਮੇਟ ਪਹਿਨਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਸ਼ੁੱਕਰਵਾਰ ਨੂੰ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਸਵਾਲ ‘ਤੇ ਸਪੱਸ਼ਟ ਕੀਤਾ ਕਿ ਸਾਰੇ ਸੈਨਿਕਾਂ ਨੂੰ ਇਹ ਹੈਲਮੇਟ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਤਾਇਨਾਤ ਲੜਾਕੂ ਜਹਾਜ਼ਾਂ ਦੇ ਸਾਰੇ ਪਾਇਲਟਾਂ ਅਤੇ ਸੈਨਿਕਾਂ ਨੂੰ ਪੂਰਾ ਸੁਰੱਖਿਆਤਮਕ ਪਹਿਰਾਵਾ ਪਹਿਨਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਦੇ ਹੋਏ ਸਿੱਖ ਫੌਜੀਆਂ ਨੇ ਕੱਪੜੇ ਦੇ ਪਟਕਿਆਂ ਦੇ ਉੱਪਰ ਬੁਲੇਟ ਪਰੂਫ ਹੈਲਮੇਟ ਪਹਿਨੇ ਹੋਏ ਹਨ। ਇਸ ਤੋਂ ਇਲਾਵਾ ਆਰਮਡ ਰੈਜੀਮੈਂਟ ਦੇ ਟੈਂਕ ਅਮਲੇ ਨੇ ਪੇਡ ਕਮਿਊਨੀਕੇਸ਼ਨ ਹੈੱਡ ਗੇਅਰ ਵੀ ਪਹਿਨਿਆ ਹੈ। ਦਰਅਸਲ, ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਪਾਉਣਾ ਲਾਜ਼ਮੀ ਕਰਨ ਜਾ ਰਹੀ ਹੈ।

ਇਸ ‘ਤੇ ਮੰਤਰੀ ਭੱਟ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਸੈਨਿਕਾਂ ਨੂੰ ਜੰਗ ਦੌਰਾਨ ਆਉਣ ਵਾਲੇ ਸਾਰੇ ਨਵੇਂ ਖਤਰਿਆਂ ਤੋਂ ਬਚਣ ਦੀ ਲੋੜ ਹੈ। ਇਸ ਤਹਿਤ ਭਾਰਤੀ ਜਵਾਨਾਂ ਨੂੰ ਬੁਲੇਟ ਪਰੂਫ ਜੈਕਟਾਂ ਅਤੇ ਬੁਲੇਟ ਪਰੂਫ ਹੈਲਮੇਟ ਦਿੱਤੇ ਜਾ ਰਹੇ ਹਨ। ਫੌਜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਵੱਡੀ ਤਰਜੀਹ ਹੈ। ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਰੱਖਿਆ ਮੰਤਰਾਲੇ ਨੇ ਸਿੱਖ ਸੈਨਿਕਾਂ ਲਈ 12,730 ਬੈਲਿਸਟਿਕ ਹੈਲਮੇਟ ਖਰੀਦਣ ਲਈ ਟੈਂਡਰ ਕੱਢੇ ਸਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਕੇਂਦਰ ਦੇ ਇਸ ਕਦਮ ਦਾ ਵਿਰੋਧ ਕਰ ਰਹੀ ਹੈ।



Source link

Leave a Comment