Punjab News: ਹੁਣ ਨਹੀਂ ਕਰਨਾ ਪਵੇਗਾ ਮਹੀਨਿਆਂ ਦਾ ਇੰਤਜ਼ਾਰ, ਸਰਕਾਰ ਨੇ RTO ਦੀਆਂ ਅਸਾਮੀਆਂ ਕੀਤੀਆਂ ਬਹਾਲ


Punjab News: ਹੁਣ ਪੰਜਾਬ ਵਿੱਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਲੈਣ ਲਈ ਲੋਕਾਂ ਨੂੰ ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਟਰਾਂਸਪੋਰਟ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਆਰਟੀਓ) ਦੀਆਂ ਅਸਾਮੀਆਂ ਬਹਾਲ ਕਰ ਦਿੱਤੀਆਂ ਹਨ। ਟਰਾਂਸਪੋਰਟ ਵਿਭਾਗ ਦੀ ਸ਼ਾਖਾ-3 ਨੇ ਹੁਣ ਨਵਾਂ ਹੁਕਮ ਜਾਰੀ ਕਰਕੇ ਆਰਟੀਓ ਦੀ ਪੁਰਾਣੀ ਪ੍ਰਣਾਲੀ ਨੂੰ ਬਹਾਲ ਕਰ ਦਿੱਤਾ ਹੈ।
ਦੱਸ ਦਈਏ ਕਿ ਰਾਜ ਸਰਕਾਰ ਨੇ ਹਾਲ ਹੀ ਵਿੱਚ ਟਰਾਂਸਪੋਰਟ ਵਿਭਾਗ ਦੁਆਰਾ ਡ੍ਰਾਈਵਿੰਗ ਲਾਇਸੈਂਸ (ਡੀਐਲ) ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਲਈ ਚਿੱਪ-ਸਮਰੱਥ ਕਾਰਡ ਬਣਾਉਣ ਦਾ ਕੰਮ ਸੌਂਪੀ ਗਈ ਇੱਕ ਕੰਪਨੀ ਦਾ ਠੇਕਾ ਖਤਮ ਕਰ ਦਿੱਤਾ ਹੈ। ਕੰਪਨੀ ਕੋਲ ਦੋਵਾਂ ਦਸਤਾਵੇਜ਼ਾਂ ਵਿੱਚ ਵਰਤੀ ਗਈ ਚਿੱਪ ਨਾ ਮਿਲਣ ਕਾਰਨ ਡੀਐਲ ਅਤੇ ਆਰਸੀ ਕਾਰਡਾਂ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ।

ਜ਼ਿਕਰ ਕਰ ਦਈਏ ਕਿ ਆਰਟੀਏਜ਼ ਦੀਆਂ 7 ਅਸਾਮੀਆਂ ਨੂੰ ਖਤਮ ਕਰਕੇ, ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਅਹੁਦਾ ਬਹਾਲ ਕਰ ਦਿੱਤਾ ਗਿਆ ਹੈ, ਇਸ ਤੋਂ ਬਾਅਦ ਆਰਟੀਏਜ਼ ਦੀਆਂ ਚਾਰ ਅਸਾਮੀਆਂ ਅਤੇ ਆਰਟੀਓਜ਼ ਦੀਆਂ 23 ਅਸਾਮੀਆਂ ਹਨ।

ਇਸ ਤਰ੍ਹਾਂ ਆਰਟੀਏ ਦੀਆਂ ਅਸਾਮੀਆਂ ਹੁਣ ਸਿਰਫ਼ ਪਟਿਆਲਾ, ਬਠਿੰਡਾ, ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੀ ਰਹਿਣਗੀਆਂ, ਜਦੋਂ ਕਿ 23 ਜ਼ਿਲ੍ਹਿਆਂ ਵਿੱਚੋਂ 8 ਜ਼ਿਲ੍ਹੇ- ਹੁਸ਼ਿਆਰਪੁਰ, ਫਿਰੋਜ਼ਪੁਰ, ਸੰਗਰੂਰ, ਐਸ.ਏ.ਐਸ.ਨਗਰ, ਗੁਰਦਾਸਪੁਰ, ਕਪੂਰਥਲਾ, ਬਰਨਾਲਾ, ਤਰਨਤਾਰਨ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ

ਇਸ ਤੋਂ ਇਲਾਵਾ ਪੀਸੀਐਸ ਅਧਿਕਾਰੀ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਫਾਜ਼ਿਲਕਾ, ਮਲੇਰਕੋਟਲਾ, ਪਠਾਨਕੋਟ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਆਰ.ਟੀ.ਓਜ਼ ਵਜੋਂ ਤਾਇਨਾਤ ਹੋਣਗੇ।

ਜ਼ਿਕਰਯੋਗ ਹੈ ਕਿ ਸੂਬੇ ‘ਚ 2017 ‘ਚ ਤਤਕਾਲੀ ਸਰਕਾਰ ਨੇ ਡੀ.ਟੀ.ਓ. ਦੀ ਅਸਾਮੀ ਖਤਮ ਕਰਕੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੀ ਪੋਸਟ ਬਣਾਈ ਸੀ ਅਤੇ 11 ਸਕੱਤਰ ਨਿਯੁਕਤ ਕੀਤੇ ਸਨ। ਹਰੇਕ ਆਰਟੀਏ ਨੂੰ ਦੋ ਜ਼ਿਲ੍ਹਿਆਂ ਦਾ ਕੰਮ ਸੌਂਪਿਆ ਗਿਆ ਅਤੇ ਕਮਰਸ਼ੀਅਲ ਵਾਹਨਾਂ ਨਾਲ ਸਬੰਧਤ ਕੰਮ ਵੀ ਦੇਖਿਆ ਗਿਆ। ਬਾਅਦ ਵਿੱਚ ਕੁਝ ਕੰਮ ਸਬੰਧਤ ਜ਼ਿਲ੍ਹਿਆਂ ਦੇ ਐਸ.ਡੀ.ਐਮ. ਦੇ ਅਧੀਨ ਵੀ ਕਰ ਦਿੱਤੇ ਗਏ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 Source link

Leave a Comment