Punjab News : PSTET-2 ਪ੍ਰੀਖਿਆ ‘ਚ 90.72 ਫ਼ੀਸਦੀ ਵਿਦਿਆਰਥੀ ਹੋਏ ਅਪੀਅਰ : ਹਰਜੋਤ ਸਿੰਘ ਬੈਂਸ


Punjab News : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਅੱਜ ਪੀ.ਐੱਸ.ਟੀ.ਈ,ਟੀ-2 ਪ੍ਰੀਖਿਆ ਨਿਰਵਿਘਨ ਤੇ ਇਹ ਪ੍ਰੀਖਿਆ ਨਿਰਵਿਘਨ ਢੰਗ ਨਾਲ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਹੀਂ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਜਾਅਲਸਾਜੀ ਨੂੰ ਰੋਕਣ ਵਾਸਤੇ ਹਰ ਪ੍ਰੀਖਿਆ ਕੇਂਦਰ ਤੇ ਜੈਮਰ ਲਗਾਏ ਗਏ ਸਨ ਅਤੇ ਪ੍ਰੀਖਿਆਰਥੀਆਂ ਦੀ ਹਾਜ਼ਰੀ ਵੀ ਬਾਇਓਮੈਟ੍ਰਿਕ ਵਿਧੀ ਰਾਹੀਂ ਲਗਾਈ ਗਈ।

ਇਹ ਵੀ ਪੜ੍ਹੋ : ਰੋਜ਼ਾਨਾ ਦੀ ਕੁੱਟਮਾਰ ਤੋਂ ਦੁਖੀ ਪਿਤਾ ਨੇ ਆਪਣੇ ਪੁੱਤ ਦਾ ਹੀ ਕੀਤਾ ਕਤਲ

ਬੈਂਸ ਅਨੁਸਾਰ ਇਸ ਪ੍ਰੀਖਿਆ ਵਿੱਚ ਕੁੱਲ 98358 ਵਿਦਿਆਰਥੀਆਂ ਵਿੱਚੋਂ 89230 ਵਿਦਿਆਰਥੀਆ ਨੇ ਇਹ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਬੈਠੇ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ 1.00 ਵਜੇ ਤਕ ਸੀ ਤੇ ਇਸ ਪ੍ਰੀਖਿਆ ਲਈ ਸਰਕਾਰ ਵੱਲੋਂ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ 280 ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਉਹਨਾਂ ਦੱਸਿਆ ਕਿ ਰਾਜ ਵਿੱਚ ਇਸ ਪ੍ਰੀਖਿਆ ਦੌਰਾਨ ਰਾਜ ਦੇ ਕਿਸੇ ਵੀ ਜ਼ਿਲ੍ਹੇ ਤੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਅੱਜ ਪੀ.ਐੱਸ.ਟੀ.ਈ,ਟੀ-2 ਪ੍ਰੀਖਿਆ ਨਿਰਵਿਘਨ ਤੇ ਇਹ ਪ੍ਰੀਖਿਆ ਨਿਰਵਿਘਨ ਢੰਗ ਨਾਲ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





Source link

Leave a Comment