Vidyarthi te nashe essay in Punjabi 2023 | ਵਿਦਿਆਰਥੀ ਤੇ ਨਸ਼ੇ ਪੰਜਾਬੀ ਲੇਖ ਰਚਨਾ 2023 | Vidyarthi te nashe essay in Punjabi pdf

 

ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ-ਦਿਨ ਵਧਣਾ-

Vidyarthi te nashe essay in Punjabi ਭਾਰਤ ਖ਼ਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ । ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ । ਇਸ ਨਾਲ ਨੌਜਵਾਨ ਪੀੜੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵਸਦੇ ਇਸਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ , ਹੈ । ਨਸ਼ਿਆਂ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੇ : ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ । ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ 1082 ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ।

ਸੰਸਾਰ ਵਿਚ ਨਸ਼ਿਆਂ ਦਾ ਪਸਾਰ-

ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇਂ 20 ਕਰੋੜ 50 ਲੱਖ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ । ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਾਡਾ ਮੁਲਕ ਏਸ਼ਿਆ ਮੁਲਕਾਂ ਦੇ ਨਸ਼ੇਬਾਜ਼ਾਂ ਵਿਚੋਂ ਮੋਹਰਲੀ ਕਤਾਰ ਵਿਚ ਆਉਂਦਾ ਹੈ । ਇਕ ਰਿਪੋਰਟ ਮੁਤਾਬਕ ਭਾਰਤ ਵਿਚ 7 ਕਰੋੜ ਬੰਦੇ ਸ਼ਰਾਬ 9 ਲੱਖ ਚਰਸ, 27 ਲੱਖ ਚਰਸ, ਸਮੈਕ ਤੇ ਹੈਰੋਇਨ ਅਤੇ 20 ਲੱਖ ਲੋਕ ਹੋਰਨਾਂ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ | ਅਨੁਮਾਨ ਅਨੁਸਾਰ ਸਾਡੇ 80% ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ।

 ਨੌਜਵਾਨ ਕਿਹੜੇ-ਕਿਹੜੇ ਨਸ਼ੇ ਵਰਤਦੇ ਹਨ-

ਕਈ ਥਾਂਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ, ਅਫ਼ੀਮ, ਚਰਸ, ਸਿਗਰਟ, ਭੰਗ, ਪੋਸਤ, ਸਲਫਾ, ਗਾਂਜਾ, ਕੋਕੀਨ, ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਦਵਾਈਆਂ ਮਿਲੀਆਂ ਹਨ, ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ । ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ, ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ । ਨਸ਼ਿਆਂ ਦੇ ਸੇਵਨ ਦੀ ਇਹ ਰੂਚੀ ਕੇਵਲ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਤਕ ਹੀ ਸੀਮਿਤ ਨਹੀਂ, ਸਗੋਂ ਨੌਕਰੀ-ਪੇਸ਼ਾ ਜਾਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਵਿਚ ਵੀ ਹੈ । ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਭੁਲਾਉਣ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ । ਸ਼ੁਰੂ-ਸ਼ੁਰੂ ਵਿਚ ਹੋਰਨਾਂ ਨਸ਼ਈਆਂ ਦੇ ਬਹਿਕਾਵੇ ਵਿਚ ਆ ਕੇ ਪਲ ਭਰ ਦੇ ਆਨੰਦ ਲਈ ਲਿਆ ਨਸ਼ਾ ਕੱਚੀ ਉਮਰ ਦੇ ਬੱਚਿਆਂ ਲਈ ਮੌਤ ਦਾ ਫ਼ਰਮਾਨ ਹੋ ਨਿਬੜਦਾ ਹੈ ।

ਨਸ਼ਾ-ਤੰਤਰ-

ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ । ਬੇਸ਼ਕ ਹਰ ਤੀਜੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਂਵਾਂ ਉੱਤੇ ਸਪਲਾਈ ਹੁੰਦੇ ਹਨ । ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ । ਗਭਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ-ਕੌਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫ਼ਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਇਹ ਜ਼ਹਿਰ ਘਰਘਰ ਪੁਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ । ਇਸੇ ਕਾਰਨ ਚੋਣਾਂ ਵਿਚ ਵੀ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਹੁੰਦੀ ਹੈ । ਅਸਲ ਵਿਚ ਨਸ਼ਾ ਮਨੁੱਖ ਦੀ ਸੋਚਣ-ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਤੇ ਵਰਤਮਾਨ ਸਿਆਸਤ ਦੇ ਚੌਧਰੀਆਂ ਨੂੰ ਅਜਿਹੇ ਲੋਕਾਂ ਦੀ ਹੀ ਜ਼ਰੂਰਤ ਹੈ, ਜਿਹੜੇ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ੇ ਦੀਆਂ ਦੋ ਚਾਰ ਖੁਰਾਕਾਂ ਤੇ ਦੋ ਚਾਰ ਸੌ ਰੁਪਏ ਲੈ ਕੇ ਉਨ੍ਹਾਂ ਦੇ ਬਕਸੇ ਵਿਚ ਵੋਟ ਪਾਉਣ । ਇਸ ਤੋਂ ਇਲਾਵਾ ਹੇਠ ਲਿਖੇ ਕੁੱਝ ਹੋਰ ਕਾਰਨ ਵੀ ਹਨ, ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੇ ਦੇ ਵਪਾਰੀਆਂ ਦੇ ਸ਼ਿਕਾਰ ਬਣਾਉਣ ਵਿਚ ਹਿੱਸਾ ਪਾ ਰਹੇ ਹਨ ।

ਹੋਸਟਲਾਂ ਦਾ ਦੂਸ਼ਿਤ ਵਾਤਾਵਰਨ-

ਸਕੂਲਾਂ, ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਇਕ ਮੱਛੀ ਦੇ ਸਾਰਾ ਜਲ ਗੰਦਾ ਕਰ ਦੇਣ ਵਾਂਗ ਉਹ ਇਕ ਦੂਜੇ ਦੀ ਦੇਖਾ-ਦੇਖੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ । ਹੋਸਟਲਾਂ ਦੇ ਪੁਰਾਣੇ ਨਸ਼ੇਬਾਜ਼ ਜਾਂ ਨਸ਼ੇ ਦੇ ਵਪਾਰੀਆਂ ਦੇ ਏਜੰਟ ਨਵਿਆਂ ਨੂੰ ਮਜਬੂਰ ਕਰ ਕੇ ਆਪਣੇ ਵਰਗੇ ਬਣਾ ਲੈਂਦੇ ਹਨ ਤੇ ਇਸ ਪ੍ਰਕਾਰ ਲਗਪਗ ਸਾਰੇ ਹੀ ਨਸ਼ੇ ਖਾਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਹੋਸਟਲਾਂ ਦੇ ਵਿਦਿਆਰਥੀਆਂ ਦੇ ਨਸ਼ੇ ਖਾਣ ਵਿਚ ਲੱਗਣ ਦਾ ਇਕ ਕਾਰਨ ਵੀ ਹੈ ਕਿ ਉਨਾਂ ਨੂੰ ਉੱਥੇ ਰੋਕ ਵਾਲਾ ਕੋਈ ਨਹੀਂ ਹੁੰਦਾ । ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਉਹ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੰਡਾ’ ਕਹਿਣ ਵਾ ਮਨ-ਮਰਜ਼ੀ ਕਰਦੇ ਹੋਏ ਇਨ੍ਹਾਂ ਬੁਰਾਈਆਂ ਵਿਚ ਗਰਕ ਹੋ ਜਾਂਦੇ ਹਨ । ਫਿਰ ਹੋਸਟਲ ਦੀ ਜ਼ਿੰਦਗੀ ਸਮਾਜਿਕ ਜੀਵਨ ਨਾਲ ਟੁੱਟੀ ਹੋਣ ਕਰਕੇ ਤੇ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਹੋਣ ਕਰਕੇ ਉੱਥੇ ਰਹਿੰਦੇ ਯੁਵਕਾਂ ਨੂੰ ਨਾ ਤਾ ਕਿਸੇ ਮਾਨ-ਮਰਯਾਦਾ ਦੀ ਪਾਲਣਾ ਦਾ ਫ਼ਿਕਰ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਦੀ ਸ਼ਰਮ-ਹਯਾ ਹੁੰਦੀ ਹੈ । ਫਲਸਰੂਪ ਉਹ ਮਨ ਆਏ ਕੁਕਰਮ ਕਰਦਾ ਹਨ ।

ਵਿੱਦਿਅਕ ਢਾਂਚੇ ਦਾ ਨੁਕਸ-

ਨਸ਼ਿਆਂ ਦੇ ਸੇਵਨ ਦਾ ਦੂਜਾ ਕਾਰਨ ਸਾਡੇ ਵਿੱਦਿਅਕ ਢਾਂਚੇ ਦਾ ਨੁਕਸਦਾਰ ਹੋਣਾ ਹੈ । ਸਾਡੀ ਖਿਆ-ਪ੍ਰਣਾਲੀ ਵਿੱਚ ਬਹੁਤੇ ਵਿਦਿਆਰਥੀ ਪੜ ਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਯਕੀਨ ਰੱਖਦੇ ਹਨ | ਅਜਿਹੇ ਵਿਦਿਆਰਥੀ ਪੜ੍ਹਾਈ ਵੱਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਸੇਵਨ ਦੀਆਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਬੇਰੁਜ਼ਗਾਰੀ-

ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿਸਣਾ, ਸਕੂਲਾਂ, ਕਾਲਜਾਂ ਵਿਚ ਹੜਤਾਲ ਕਾਰਨ ਪੜ੍ਹਾਈ ਦਾ ਬੰਦ ਰਹਿਣਾ ਆਦਿ ਵੀ ਇਸ ਦੇ ਕਾਰਨ ਹਨ । ਕਈ ਵਿਦਿਆਰਥੀ, ਜੋ ਸਾਰਾ ਸਾਲ ਤਾਂ ਪੜਦੇ ਨਹੀਂ, ਪਰੰਤੂ ਇਮਤਿਹਾਨ ਦੇ ਦਿਨਾਂ ਵਿਚ ਉਨ੍ਹਾਂ ਨੂੰ ਪੜ੍ਹਨ ਦਾ ਖ਼ਿਆਲ ਆਉਂਦਾ ਹੈ, ਉਹ ਰਾਤ ਨੂੰ ਜਾਗਣ ਲਈ ਤੇਜ਼ ਚਾਹ ਅਤੇ ਨੀਂਦ ਨਾ ਲਿਆਉਣ ਵਾਲੀਆਂ ਗੋਲੀਆਂ ਖਾਂਦੇ ਹਨ, ਜੋ ਕਿ ਇਕ ਪ੍ਰਕਾਰ ਦਾ ਨਸ਼ਾ ਦੇ ਕੇ ਨੀਂਦ ਨੂੰ ਰੋਕਦੀਆਂ ਹਨ । ਅਗਲੇ ਦਿਨ ਜਦੋਂ ਉਹ ਪੜ੍ਹਾਈ ਨਾਲ ਥੱਕ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨੀਂਦ ਲਿਆਉਣ ਵਾਲੀ ਗੋਲੀ ਖਾਣੀ ਪੈਂਦੀ ਹੈ । ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲੁਆਉਂਦੇ ਹਨ ।

ਬਾਹਰਲੇ ਅਸਰ-

ਨੌਜਵਾਨਾਂ ਉੱਪਰ ਫ਼ਿਲਮਾਂ ਤੇ ਟੈਲੀਵਿਯਨ ਦੇ ਨਾਟਕਾਂ ਦਾ ਪ੍ਰਭਾਵ ਤੇ ਪੱਛਮੀ ਸੱਭਿਅਤਾ ਦੇ ਹੋਰ ਪ੍ਰਭਾਵ ਵੀ ਉਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਕਰਨ ਦੀਆਂ ਆਦਤਾਂ ਦਾ ਸ਼ਿਕਾਰ ਬਣਾਉਂਦੇ ਹਨ । ਫਲਸਰੂਪ ਨੌਜਵਾਨ, ਸ਼ਰਾਬ, ਭੰਗ, ਚਰਸ, ਤੰਬਾਕੂ, ਸਿਗਰਟ, ਸੁਲਫਾ, ਕੋਕੀਨ, ਅਫ਼ੀਮ, ਪੋਸਤ ਆਦ ਸਭ ਪ੍ਰਕਾਰ ਦੇ ਨਸ਼ਿਆਂ ਦੇ ਸੇਵਨ ਕਰ ਰਹੇ ਹਨ ਤੇ ਇਸ ਤਰ੍ਹਾਂ ਆਪਣਾ ਜੀਵਨ ਖ਼ਰਾਬ ਕਰ ਰਹੇ ਹਨ । ਪੰਜਾਬੀਆਂ ਵਿਚ ਤੰਬਾਕੂ ਖਾਣ ਦੀ ਰੁਚੀ ਤਾਂ ਯੂ.ਪੀ. ਤੇ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਦੇਖਾ-ਦੇਖੀ ਸ਼ੁਰੂ ਹੋਈ ਹੈ ਤੇ ਇਸ ਨਸ਼ੇ ਵਿਚ ਲਗਣ ਮਗਰੋਂ ਉਹ ਹੋਰਨਾਂ ਨਸ਼ਿਆਂ ਵਿਚ ਗਰਕ ਹੋ ਗਏ ਹਨ ।

ਸਾਰ-ਅੰਸ਼-

ਨੌਜਵਾਨਾਂ ਦਾ ਇਸ ਪ੍ਰਕਾਰ ਨਸ਼ਿਆਂ ਵਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਜੁਏ-ਬਾਜ਼ੀ ਦੀ ਆਦਤ, ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਸ਼ਕਤੀ ਉਸਾਰੂ ਕੰਮਾਂ ਵਲ ਲੱਗਣ ਦੀ ਥਾਂ ਅਜਾਈਂ ਜਾ ਰਹੀ ਹੈ । ਇਸਦੇ ਨਾਲ ਹੀ ਨਸ਼ੇਬਾਜ਼ੀ ਮਨੁੱਖੀ ਸਿਹਤ ਦਾ ਸਤਿਆਨਾਸ ਕਰ ਦਿੰਦੀ ਹੈ ਜਿਹੜਾ ਇਕ ਵਾਰੀ ਇਸ ਇੱਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦਾ ਇਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਦੋ-ਤਿੰਨ ਸਾਲਾਂ ਵਿਚ ਹੀ ਉਹ ਸਿਵਿਆਂ ਵਿਚ ਪੁੱਜ ਜਾਂਦਾ ਹੈ । ਸਾਡੀ ਸਰਕਾਰ, ਤੇ ਸਮਾਜਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜੀ ਨੂੰ ਗਿਰਾਵਟ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ | ਇਸ ਮੰਤਵ ਲਈ ਨਸ਼ੇਬਾਜ਼ਾਂ ਦੇ ਨੈੱਟਵਰਕ ਨੂੰ ਤੋੜਨਾ ਤੇ ਇਸਦੀ ਸਮਗਲਿੰਗ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ । ਪਿੰਡਾਂ ਵਿਚ ਪੰਚਾਇਤਾਂ ਨੂੰ ਹਰ ਨੌਜਵਾਨ ਮੁੰਡੇ-ਕੁੜੀ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਰਾਹੇ ਜਾਣ ਤੋਂ ਰੋਕਣ ਲਈ ਬਿਨਾਂ ਦੇਰੀ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਪਿੰਡਾਂ ਵਿਚ ਨਸ਼ੇਬਾਜ਼ਾਂ ਦੇ ਕਿਸੇ ਏਜੰਟ ਜਾਂ ਕਿਸੇ ਦੇ ਨਸ਼ੇਬਾਜ਼ ਰਿਸ਼ਤੇਦਾਰ ਨੂੰ ਵੜਨ ਨਹੀਂ ਦੇਣਾ ਚਾਹੀਦਾ । ਇਸਦੇ ਨਾਲ ਹੀ ਸਰਕਾਰ ਨੂੰ ਵਿਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸਨੂੰ ਰੁਜ਼ਗਾਰਮੁਖੀ ਬਣਾ ਕੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿਚ ੧ਡਾ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਵਿਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ । ਇਸਦੇ ਨਾਲ ਹੀ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਭਟਕਣ ਨਾ ਦੇਣ ।

ਹੋਰ ਪੰਜਾਬੀ ਨਿਬੰਧ

  1. Sade School di Library essay in Punjabi |   ਸਾਡੇ ਸਕੂਲ ਦੀ ਲਾਇਬਰੇਰੀ ਪੰਜਾਬੀ ਲੇਖ ਰਚਨਾ
  2. Sade School di Library essay in Punjabi |   ਸਾਡੇ ਸਕੂਲ ਦੀ ਲਾਇਬਰੇਰੀ ਪੰਜਾਬੀ ਲੇਖ ਰਚਨਾ
  3. Basant Ritu  essay in Punjabi |   ਬਸੰਤ ਰੁੱਤ ਪੰਜਾਬੀ ਲੇਖ ਰਚਨਾ
  4. Savere di Sair essay in Punjabi |  ਸਵੇਰ ਦੀ ਸੈਰ ਪੰਜਾਬੀ ਲੇਖ ਰਚਨਾ
  5. Desh Piyar essay in Punjabi |  ਦੇਸ਼ ਪਿਆਰ ਪੰਜਾਬੀ ਲੇਖ ਰਚਨਾ
  6. Mera Man Pasand Adhiyapak  essay in Punjabi |  ਮੇਰਾ ਮਨ-ਭਾਉਂਦਾ ਅਧਿਆਪਕ ਪੰਜਾਬੀ ਲੇਖ ਰਚਨਾ
  7. Mera Mitra essay in Punjabi | ਮੇਰਾ ਮਿੱਤਰ ਪੰਜਾਬੀ ਲੇਖ ਰਚਨਾ
  8. Vigyan diya Kadan essay in Punjabi |  ਵਿਗਿਆਨ ਦੀਆਂ ਕਾਢਾਂਪੰਜਾਬੀ ਲੇਖ ਰਚਨਾ
  9. Ankho Dekhi Rail Durghatna  essay in Punjabi | ਅੱਖੀਂ ਡਿੱਠੀ ਰੇਲ ਦੁਰਘਟਨਾ ਪੰਜਾਬੀ ਲੇਖ ਰਚਨਾ
  10. Baisakhi da Aankho Dekha Mela essay in Punjabi |  ਵਿਸਾਖੀ ਦਾ ਅੱਖੀਂ ਡਿੱਠਾ ਮੇਲਾ ਪੰਜਾਬੀ ਲੇਖ ਰਚਨਾ
  11. School Da Salana Samagam essay in Punjabi |  ਸਕੂਲ ਦਾ ਸਾਲਾਨਾ ਸਮਾਗਮ ਪੰਜਾਬੀ ਲੇਖ ਰਚਨਾ
  12. Jawahar Lal Nehru  essay in Punjabi |  ਜਵਾਹਰ ਲਾਲ ਨਹਿਰੂ ਪੰਜਾਬੀ ਲੇਖ ਰਚਨਾ
  13. Shaheed Bhagat Singh essay in Punjabi |  ਅਮਰ ਸ਼ਹੀਦ ਭਗਤ ਸਿੰਘ ਪੰਜਾਬੀ ਲੇਖ ਰਚਨਾ
  14. Guru Gobind Singh Ji  essay in Punjabi | ਗੁਰੂ ਗੋਬਿੰਦ ਸਿੰਘ ਜੀ ਪੰਜਾਬੀ ਲੇਖ ਰਚਨਾ
  15. Bhagwan Shri Krishan Ji essay in Punjabi | ਭਗਵਾਨ ਸ੍ਰੀ ਕ੍ਰਿਸ਼ਨ ਜੀ ਪੰਜਾਬੀ ਲੇਖ ਰਚਨਾ
  16. Shor Pradushan essay in Punjabi | ਸ਼ੋਰ ਪ੍ਰਦੂਸ਼ਣ ਪੰਜਾਬੀ ਲੇਖ ਰਚਨਾ
  17. Punjabi Nojavana wich videsh jan de lalak essay in Punjabi |  ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ ਪੰਜਾਬੀ ਲੇਖ ਰਚਨਾ
  18. Global Warming  essay in Punjabi | ਗਲੋਬਲ ਵਾਰਮਿੰਗ ਪੰਜਾਬੀ ਲੇਖ ਰਚਨਾ
  19. Prikhyava wich Nakal di Samasiya essay in Punjabi |  ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ ਪੰਜਾਬੀ ਲੇਖ ਰਚਨਾ
  20.   Aurata wich Asurakhya di Bhavana essay in Punjabi | ਔਰਤਾ ਵਿਚ ਅਸੁਰੱਖਿਆ ਦੀ ਭਾਵਨਾ ਪੰਜਾਬੀ ਲੇਖ ਰਚਨਾ
  21. Mobile Phone essay in Punjabi |  ਮੋਬਾਈਲ ਫੋਨ ਪੰਜਾਬੀ ਲੇਖ ਰਚਨਾ
  22. Pradushan di Samasya  essay in Punjabi |  ਪ੍ਰਦੂਸ਼ਣ ਦੀ ਸਮਸਿਆ ਪੰਜਾਬੀ ਲੇਖ ਰਚਨਾ
  23. Internet essay in Punjabi |ਇੰਟਰਨੈੱਟ ਪੰਜਾਬੀ ਲੇਖ ਰਚਨਾ
  24. Sanchar de Sadhana di Bhumika essay in Punjabi |  ਸੰਚਾਰ ਦੇ ਸਾਧਨਾਂ ਦੀ ਭੂਮਿਕਾ ਪੰਜਾਬੀ ਲੇਖ ਰਚਨਾ
  25. Anpadta di Samasya essay in Punjabi |  ਅਨਪੜ੍ਹਤਾ ਦੀ ਸਮੱਸਿਆ ਪੰਜਾਬੀ ਲੇਖ ਰਚਨਾ
  26. Je me Principal Hova  essay in Punjabi |  ਜੇ ਮੈਂ ਪ੍ਰਿੰਸੀਪਲ ਹੋਵਾਂ ਪੰਜਾਬੀ ਲੇਖ ਰਚਨਾ
  27. Vidyarthi ate Rajniti essay in Punjabi |  ਵਿਦਿਆਰਥੀ ਅਤੇ ਰਾਜਨੀਤੀ ਪੰਜਾਬੀ ਲੇਖ ਰਚਨਾ
  28. Cable TV labh te haniya  essay in Punjabi | ਕੇਬਲ ਟੀ ਵੀ ਵਰ ਜਾਂ ਸਰਾਪ ਪੰਜਾਬੀ ਲੇਖ ਰਚਨਾ
  29. Vidyarthi te nashe essay in Punjabi | ਵਿਦਿਆਰਥੀ ਤੇ ਨਸ਼ੇ ਪੰਜਾਬੀ ਲੇਖ ਰਚਨਾ
  30. Computer da Yug essay in Punjabi |  ਕੰਪਿਉਟਰ ਦਾ ਯੁਗ ਪੰਜਾਬੀ ਲੇਖ ਰਚਨਾ
  31. Dahej Pratha essay in Punjabi |  ਦਾਜ ਪ੍ਰਥਾ ਪੰਜਾਬੀ ਲੇਖ ਰਚਨਾ
  32. Samaj Kaliyan wich Yuvakan da hisa essay in Punjabi |  ਸਮਾਜ ਕਲਿਆਣ ਵਿਚ ਯੁਵਕਾਂ ਦਾ ਹਿੱਸਾ ਪੰਜਾਬੀ ਲੇਖ ਰਚਨਾ
  33. Mitrata | Friendship essay in Punjabi | ਮਿੱਤਰਤਾ ਪੰਜਾਬੀ ਲੇਖ ਰਚਨਾ
  34. Sadi Prikhya Pranali essay in Punjabi |  ਸਾਡੀ ਪ੍ਰੀਖਿਆ-ਪ੍ਰਣਾਲੀ ਪੰਜਾਬੀ ਲੇਖ ਰਚਨਾ
  35. Library de Labh essay in Punjabi |  ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ ਪੰਜਾਬੀ ਲੇਖ ਰਚਨਾ
  36. Mahingai  essay in Punjabi | ਮਹਿੰਗਾਈ ਪੰਜਾਬੀ ਲੇਖ ਰਚਨਾ
  37. Berozgari (unemployment ) essay in Punjabi | ਬੇਰੁਜ਼ਗਾਰੀ ਪੰਜਾਬੀ ਲੇਖ ਰਚਨਾ
  38. Television de Labh te haniya essay in Punjabi |  ਟੈਲੀਵੀਯਨ ਦੇ ਲਾਭ-ਹਾਨੀਆਂ ਪੰਜਾਬੀ ਲੇਖ ਰਚਨਾ
  39. Bharat wich wad rahi aabadi essay in Punjabi | Jansankhya Visfot |  ਭਾਰਤ ਵਿਚ ਵਧ ਰਹੀ ਅਬਾਦੀਪੰਜਾਬੀ ਲੇਖ ਰਚਨਾ
  40. Nanak Dukhiya Sabhu Sansar essay in Punjabi |  ਨਾਨਕ ਦੁਖੀਆ ਸਭੁ ਸੰਸਾਰ ਪੰਜਾਬੀ ਲੇਖ ਰਚਨਾ
  41. Akhbar de Labh te Haniya essay in Punjabi |  ਅਖ਼ਬਾਰ  ਦੇ ਲਾਭ ਤੇ ਹਾਨੀਆਂ
  42. Vigyan diya kadha essay in Punjabi |  ਵਿਗਿਆਨ ਦੀਆਂ ਕਾਢਾਂ 
  43. Basant Rut essay in Punjabi |  ਬਸੰਤ ਰੁੱਤ
  44. Rashtriya Ekta essay in Punjabi |  ਰਾਸ਼ਟਰੀ ਏਕਤਾ
  45. Desh Pyar essay in Punjabi | ਦੇਸ਼-ਪਿਆਰ
  46. Hatha Bajh karariya, Bairi hoye na Meet essay in Punjabi |  ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ
  47.  Samay di Kadar essay in Punjabi | Value of time |  ਸਮੇਂ ਦੀ ਕਦਰ
  48. Fashion essay in Punjabi |  ਫ਼ੈਸ਼ਨ
  49. Vidyarthi ate Anushasan essay In Punjabi  ਵਿਦਿਆਰਥੀ ਅਤੇ ਅਨੁਸ਼ਾਸਨ
  50.  Mani Jite Jag Jitu essay IN Punjabi ਮਨਿ ਜੀਤੈ ਜਗੁ ਜੀਤੁ
  51.  Sachahu Ure sabhu ko Upari sachu aachar  ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ
  52.  Mithat nivi Nanaka Gun Changiayiya Tatu ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ
  53. ਪੜਾਈ ਵਿਚ ਖੇਡਾਂ ਦੀ ਥਾਂ Padhai wich kheda di tha essay
  54. ਜਨਮ ਅਸ਼ਟਮੀ ਨਿਬੰਧ | Janmashtami essay in Punjabi
  55. ਸਾਡੇ ਤਿਉਹਾਰ ਨਿਬੰਧ ਪੰਜਾਬੀ ਵਿੱਚ | Sade Tiyuhar Lekh in Punjabi
  56. ਸੁਤੰਤਰਤਾ  ਦਿਵਸ ਲੇਖ ਪੰਜਾਬੀ ਵਿਚ ||INDEPENDENCE DAY ESSAY IN PUNJABI|| independence day speech in punjabi || 75th independence day essay in Punjabi||76th independence day speech in Punjabi
  57. Shaheed Udham Singh ESSAY BIOGRAPHY  IN PUNJABI | ਸ਼ਹੀਦ ਊਧਮ ਸਿੰਘ ਲੇਖ ਜੀਵਨੀ ਪੰਜਾਬੀ ਵਿਚ | ਸ਼ਹੀਦ ਊਧਮ ਸਿੰਘ ਲੇਖ
  58.  Mahatma Gandhi essay |  Mahatma Gandhi essay in Punjabi  | ਮਹਾਤਮਾ ਗਾਂਧੀ ਤੇ ਲੇਖ | 
  59. Corruption essay in India in Punjabi | Bhrastachar par Nibandh|corruption essay in Punjabi language
  60. ਸ੍ਰੀ ਗੁਰੂ ਤੇਗ ਬਹਾਦਰ ਜੀ  ਨਿਬੰਧ  | Shri Guru Teg Bahadur Ji essay in Punjabi 
  61. ਸ਼੍ਰੀ ਗੁਰੂ ਨਾਨਕ  ਦੇਵ ਜੀ ਜੀਵਨੀ / ਨਿਬੰਧ | Shri Guru  Nanak Dev Ji Jiveni  | Shri Guru Nanak Dev Ji essay  in Punjabi  pdf 
  62. ਪ੍ਰਦੂਸ਼ਣ  ਲੇਖ | ਪ੍ਰਦੂਸ਼ਣ ਦੇ ਪ੍ਰਕਾਰ, ਪ੍ਰਭਾਵ ਅਤੇ ਪ੍ਰਭਾਵ | Essay on Pollution in Punjabi | Types, Causes & Impacts Of Pollution in Punjabi| Pardushan te lekh
  63.  WORLD YOGA DAY ESSAY IN PUNJABI ||  ਵਿਸ਼ਵ ਯੋਗਾ ਦਿਵਸ ਲੇਖ ਪੰਜਾਬੀ ||

Leave a Reply

Your email address will not be published.